ਦਿੱਲੀ ਤੋਂ ਪੁਣੇ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਨਾਲ ਟਕਰਾਇਆ ਪੰਛੀ, ਵਾਪਸੀ ਦੀ ਉਡਾਣ ਰੱਦ

By : PARKASH

Published : Jun 20, 2025, 2:33 pm IST
Updated : Jun 20, 2025, 2:34 pm IST
SHARE ARTICLE
Bird hits Air India flight from Delhi to Pune, return flight cancelled
Bird hits Air India flight from Delhi to Pune, return flight cancelled

ਜਹਾਜ਼ ਦੇ ਪੁਣੇ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਟੱਕਰ ਬਾਰੇ ਲਗਿਆ ਪਤਾ

 

Bird hits Air India flight from Delhi to Pune, return flight cancelled: ਦਿੱਲੀ ਤੋਂ ਪੁਣੇ ਜਾ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਸ਼ੁੱਕਰਵਾਰ ਨੂੰ ਆਪਣੀ ਵਾਪਸੀ ਯਾਤਰਾ ਰੱਦ ਕਰਨੀ ਪਈ ਕਿਉਂਕਿ ਇੱਕ ਪੰਛੀ ਉਡਾਣ ਨਾਲ ਟਕਰਾ ਗਿਆ। ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ ਪੁਣੇ ਵਿੱਚ ਸੁਰੱਖਿਅਤ ਉਤਰਿਆ ਅਤੇ ਪੰਛੀ ਨਾਲ ਟਕਰਾਉਣ ਦਾ ਪਤਾ ਉਸ ਤੋਂ ਬਾਅਦ ਹੀ ਲੱਗਿਆ।

ਏਅਰ ਇੰਡੀਆ ਨੇ ਕਿਹਾ ਕਿ ਜਹਾਜ਼ ਨੂੰ ਉਡਾਣ ਤੋਂ ਰੋਕ ਦਿੱਤਾ ਗਿਆ ਹੈ ਅਤੇ ਇੰਜੀਨੀਅਰਿੰਗ ਟੀਮ ਵਿਸਥਾਰਤ ਜਾਂਚ ਕਰ ਰਹੀ ਹੈ। ਉਸ ਨੇ ਕਿਹਾ, ‘‘20 ਜੂਨ ਨੂੰ ਪੁਣੇ ਤੋਂ ਦਿੱਲੀ ਜਾਣ ਵਾਲੀ ਉਡਾਣ ਏਆਈ 2470 ਨੂੰ ਪੰਛੀ ਟਕਰਾਉਣ ਕਾਰਨ ਰੱਦ ਕਰ ਦਿੱਤਾ ਗਿਆ ਹੈ। ਆਉਣ ਵਾਲੀ ਉਡਾਣ ਦੇ ਪੁਣੇ ਵਿਚ ਸੁਰੱਖਿਅਤ ਉਤਰਨ ਤੋਂ ਬਾਅਦ ਪੰਛੀ ਨਾਲ ਟਕਰਾਉਣ ਦਾ ਪਤਾ ਲੱਗਿਆ।’’

ਏਅਰਲਾਈਨ ਨੇ ਕਿਹਾ ਕਿ ਉਹ ਯਾਤਰੀਆਂ ਨੂੰ ਰਿਹਾਇਸ਼ ਦੀਆਂ ਸਹੂਲਤਾਂ ਪ੍ਰਦਾਨ ਕਰਨ ਸਮੇਤ ਸਾਰੇ ਪ੍ਰਬੰਧ ਕਰ ਰਹੀ ਹੈ। ਏਅਰ ਇੰਡੀਆ ਨੇ ਕਿਹਾ ਕਿ ਉਹ ਰੱਦ ਕਰਨ ਜਾਂ ਮੁੜ ਸ਼ਡਿਊਲਿੰਗ ’ਤੇ ਯਾਤਰੀਆਂ ਨੂੰ ਰਿਫ਼ੰਡ ਦੀ ਪੇਸ਼ਕਸ਼ ਵੀ ਕਰ ਰਿਹਾ ਹੈ, ਜਦੋਂ ਕਿ ਯਾਤਰੀਆਂ ਨੂੰ ਦਿੱਲੀ ਲਿਜਾਣ ਲਈ ਵਿਕਲਪਿਕ ਪ੍ਰਬੰਧ ਕੀਤੇ ਜਾ ਰਹੇ ਹਨ।

(For more news apart from Air India flight Latest News, stay tuned to Rozana Spokesman)

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement