
ਐਨਡੀਏ ਸਰਕਾਰ ਤੇ ਵਰਦਿਆਂ ਸ਼ਿਵਸੈਨਾ ਨੇ ਬਿਆਨ ਦਿੱਤਾ ਹੈ ਕਿ ਭਾਜਪਾ ਸਰਕਾਰ ਕਸਾਈਆਂ ਦੀ ਸਰਕਾਰ ਹੈ, ਜੋ ਜਾਨਵਰਾਂ ਨੂੰ ਤਾਂ ਬਚਾਉਂਦੀ ਹੈ
ਮੁੰਬਈ: ਐਨਡੀਏ ਸਰਕਾਰ ਤੇ ਵਰਦਿਆਂ ਸ਼ਿਵਸੈਨਾ ਨੇ ਬਿਆਨ ਦਿੱਤਾ ਹੈ ਕਿ ਭਾਜਪਾ ਸਰਕਾਰ ਕਸਾਈਆਂ ਦੀ ਸਰਕਾਰ ਹੈ, ਜੋ ਜਾਨਵਰਾਂ ਨੂੰ ਤਾਂ ਬਚਾਉਂਦੀ ਹੈ ਪਰ ਇਨਸਾਨਾਂ ਨੂੰ ਮਾਰ ਰਹੀ ਹੈ। ਉਨ੍ਹਾਂ ਦੇ ਆਪਣੇ ਅਖ਼ਬਾਰ ਸਾਮਨਾ ਨੇ ਲਿਖਿਆ ਹੈ ਕਿ ਮੋਦੀ ਸਰਕਾਰ ਨੂੰ ਬਹੁ-ਮੱਤ ਪ੍ਰਾਪਤ ਨਹੀਂ ਹੋ ਸਕਦਾ। ਭਾਜਪਾ ਸਰਕਾਰ ਗੁੰਡਾਗਰਦੀ, ਵੋਟਿੰਗ ਮਸ਼ੀਨਾਂ ਨਾਲ ਛੇੜਖਾਨੀ ਤੇ ਪੈਸੇ ਦਾ ਦੁਰਉਪਯੋਗ ਕਰਕੇ ਜਿੱਤੀ ਹੈ। ਅੱਜ ਜੋ ਦੇਸ਼ ਨੂੰ ਚਲਾ ਰਹੇ ਹਨ, ਉਹ ਕਸਾਈ ਹਨ ਕਿਉਂਕਿ ਉਹ ਗਊਆਂ ਨੂੰ ਤਾਂ ਬਚਾ ਰਹੇ ਹਨ, ਪਰ ਇਨਸਾਨਾਂ ਦਾ ਕਤਲ ਕਰ ਰਹੇ ਹਨ।
modiਉਨ੍ਹਾਂ ਦੋਸ਼ ਲਾਉਂਦਿਆ ਕਿਹਾ ਕਿ ਮੋਦੀ ਛੋਟੀ ਸੋਚ ਦੇ ਮਾਲਕ ਹਨ। ਸੱਤਾ ਹਮੇਸ਼ਾ ਨਹੀ ਰਹਿੰਦੀ, ਭਾਜਪਾ ਸਰਕਾਰ ਸਿਰਫ ਇੱਕ ਮੋਦੀ ਨੂੰ ਚਿਹਰਾ ਬਣਾ ਕੇ ਚੋਣਾਂ ਜਿੱਤੀ ਹੈ ਇਸ ਲਈ ਭਾਜਪਾ ਨੂੰ ਬਹੁਮੱਤ ਦੀ ਗੱਲ ਨਹੀਂ ਕਰਨੀ ਚਾਹੀਦੀ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਦਾ ਮਹਾਰਾਸ਼ਟਰ ‘ਚ ਅਤੇ ਕੇਂਦਰ ‘ਚ ਵੀ ਭਾਜਪਾ ਨਲਾ ਗੱਠਜੋੜ ਹੈ। ਬਾਵਜੂਦ ਇਸ ਦੇ ਸ਼ਿਵ ਸੈਨਾ ਦੇ ਪ੍ਰਧਾਨ ਉਧਵ ਠਾਕਰੇ ਨੇ ਭਾਜਪਾ ਦੀ ਬੜੀ ਤਿੱਖੀ ਆਲੋਚਨਾ ਕੀਤੀ।
amit shah with udhavਉਨ੍ਹਾਂ ਕਿਹਾ ਮਤਲਬ ਪ੍ਰਸਤ ਭਾਜਪਾ ਨੇ 25 ਸਾਲ ਸਾਡੇ ਨਾਲ ਗੱਠਜੋੜ ਰੱਖਿਆ ਤੇ ਸੱਤਾ ‘ਚ ਆਉਦਿਂਆ ਹੀ ਸਾਨੂੰ ਭੁੱਲ ਗਏ ਤੇ ਹੰਕਾਰ ਵਸ਼ ਸਾਨੂੰ ਅਣਗੋਲਿਆ ਕਰ ਦਿੱਤਾ। ਹਾਲਾਂਕਿ ਹੁਣ ਕਈ ਰਾਜਾਂ ਵਿੱਚ ਹੋਈ ਹਾਰ ਤੋਂ ਬਾਅਦ ਭਾਜਪਾ ਵੱਲੋ ਦੁਬਾਰਾ ਗੱਠਜੋੜ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਜ਼ਾਰੀ ਹਨ। ਉਨ੍ਹਾਂ ਕਿਹਾ ਕਿ ਮਹਾਂਰਾਸ਼ਟਰ ‘ਚ ਨੰਨੜ ਰਿਫਾਇਨਰੀ ਭਾਜਪਾ ਦੀਆਂ ਗਲਤ ਨੀਤੀਆਂ ਕਾਰਨ ਬੰਦ ਹੋਈ, ਦੇਸ਼ ਦੀ ਅਰਥਵਿਵਸਥਾ ਕਮਜ਼ੋਰ ਹੋਣ ਪਿੱਛੇ ਵੀ ਭਾਜਪਾ ਦਾ ਹੀ ਹੱਥ ਹੈ।
modi with udhav thakreyਸ਼ਿਵ ਸੈਨਾ ਦੇ ਪ੍ਰਧਾਨ ਉਧਵ ਠਾਕਰੇ ਨੇ ਕਿਹਾ ਕਿ ਭਾਜਪਾ ਸਰਕਾਰ 2014 ‘ਚ ਲੋਕਾਂ ਨੂੰ “ਅੱਛੇ ਦਿਨ” ਦਿਖਾਉਣ ਦੇ ਵਾਅਦੇ ਨਾਲ ਸੱਤਾ ‘ਚ ਆਈ ਸੀ, ਪਰ ਭਾਜਪਾ ਨੇ ਅੱਛੇ ਦਿਨ ਦਿਖਾਉਣ ਦੀ ਥਾਂ ਭਾਰਤ ਦੇ ਭੋਲੇ ਭਾਲੇ ਲੋਕਾਂ ਨੂੰ ਬੁਰੇ ਦਿਨ ਦਿਖਾ ਦਿੱਤੇ। ਲੋਕ ਸਭਾ ‘ਚ ਪਾਸ ਹੋਣ ਵਾਲੇ ਅਵਿਸ਼ਵਾਸ ਪ੍ਰਸਤਾਵ ‘ਚ ਸ਼ਿਵ ਸੈਨਾ ਨਾ ਹੀ ਭਾਜਪਾ ਦੇ ਪੱਖ ‘ਚ ਵੋਟ ਕਰੇਗੀ ਅਤੇ ਨਾ ਹੀ ਵਿਰੁੱਧ।(ਪੀ ਟੀ ਆਈ)