ਕੋਰੋਨਾ ਸੰਕਟ : 55 ਫ਼ੀ ਸਦੀ ਪਰਵਾਰਾਂ ਨੂੰ ਦਿਨ ਵਿਚ ਸਿਰਫ਼ ਦੋ ਵਕਤ ਦਾ ਖਾਣਾ ਨਸੀਬ ਹੋਇਆ
Published : Jul 20, 2020, 9:36 am IST
Updated : Jul 20, 2020, 9:36 am IST
SHARE ARTICLE
File Photo
File Photo

ਕੋਵਿਡ-19 ਦੌਰਾਨ ਪੈਦਾ ਚੁਨੌਤੀਆਂ ਬਾਬਤ ਕੀਤੇ ਗਏ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ

ਨਵੀਂ ਦਿੱਲੀ, 19 ਜੁਲਾਈ : ਕੋਵਿਡ-19 ਦੌਰਾਨ ਪੈਦਾ ਚੁਨੌਤੀਆਂ ਬਾਬਤ ਕੀਤੇ ਗਏ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਕ ਅਪ੍ਰੈਲ ਤੋਂ ਲੈ ਕੇ 15 ਮਈ ਵਿਚਾਲੇ 24 ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਲਗਭਗ 55 ਫ਼ੀ ਸਦੀ ਪਰਵਾਰਾਂ ਨੂੰ ਦਿਨ ਵਿਚ ਮਹਿਜ਼ ਦੋ ਵਕਤ ਦਾ ਖਾਣਾ ਹੀ ਨਸੀਬ ਹੋਇਆ। ਦੇਸ਼ ਵਿਚ 5568 ਪਰਵਾਰਾਂ 'ਤੇ ਕੀਤੇ ਗਏ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ।

ਬੱਚਿਆਂ ਦੇ ਅਧਿਕਾਰਾਂ ਲਈ ਕਾਰਜਸ਼ੀਲ ਗ਼ੈਰ ਸਰਕਾਰੀ ਸੰਸਥਾ 'ਵਰਲਡ ਵਿਜ਼ਨ ਏਸ਼ੀਆ ਪੈਸੇਫ਼ਿਕ' ਦੁਆਰਾ ਜਾਰੀ ਸਰਵੇਖਣ ਮੁਤਾਬਕ ਭਾਰਤੀ ਪਰਵਾਰਾਂ 'ਤੇ ਪਏ ਆਰਥਕ, ਮਨੋਵਿਗਿਆਨਕ ਅਤੇ ਸਰੀਰਕ ਦਬਾਅ ਨੇ ਬੱਚਿਆਂ ਦੀ ਭਲਾਈ ਦੇ ਸਾਰੇ ਪੱਖਾਂ 'ਤੇ ਅਸਰ ਪਾਇਆ ਜਿਨ੍ਹਾਂ ਵਿਚ ਖਾਧ, ਪੋਸ਼ਣ, ਸਿਹਤ ਸੰਭਾਲ, ਜ਼ਰੂਰੀ ਦਵਾਈਆਂ, ਸਫ਼ਾਈ ਆਦਿ ਤਕ ਪਹੁੰਚ ਅਤੇ ਬਾਲ ਅਧਿਕਾਰੀ ਤੇ ਸੁਰੱਖਿਆ ਜਿਹੇ ਪੱਖ ਸ਼ਾਮਲ ਹਨ।

File Photo File Photo

ਕੋਵਿਡ ਕਾਰਨ 60 ਫ਼ੀ ਸਦੀ ਤੋਂ ਵੱਧ ਮਾਪਿਆਂ/ਦੇਖਭਾਲ ਕਰਨ ਵਾਲੇ ਪਰਵਾਰਕ ਜੀਆਂ ਦੀ ਰੋਜ਼ੀ-ਰੋਟੀ ਪੂਰੀ ਤਰ੍ਹਾਂ ਜਾਂ ਗੰਭੀਰ ਰੂਪ ਵਿਚ ਪ੍ਰਭਾਵਤ ਹੋਈ। ਤਾਲਾਬੰਦੀ ਦੀ ਸੱਭ ਤੋਂ ਜ਼ਿਆਦਾ ਮਾਰ ਦਿਹਾੜੀ ਮਜ਼ਦੂਰਾਂ 'ਤੇ ਪਈ ਜਿਸ ਕਾਰਨ ਰੋਜ਼ੀ-ਰੋਟੀ ਪੇਂਡੂ ਅਤੇ ਸ਼ਹਿਰੀ ਗ਼ਰੀਬਾਂ ਲਈ ਸੱਭ ਤੋਂ ਵੱਡੀ ਚਿੰਤਾ ਬਣ ਗਈ। ਦਿਹਾੜੀ ਮਜ਼ਦੂਰ ਇਸ ਸਰਵੇ ਦਾ ਸੱਭ ਤੋਂ ਵੱਡਾ ਹਿੱਸਾ ਸੀ।

ਅਧਿਐਨ ਵਿਚ ਕਿਹਾ ਗਿਆ ਕਿ ਲਗਭਗ 67 ਫ਼ੀ ਸਦੀ ਸ਼ਹਿਰੀ ਮਾਪਿਆਂ/ਦੇਖਭਾਲ ਕਰਨ ਵਾਲੇ ਪਰਵਾਰਕ ਜੀਆਂ ਨੇ ਪਿਛਲੇ ਹਫ਼ਤਿਆਂ ਵਿਚ ਕੰਮ ਛੁੱਟ ਜਾਣ ਜਾਂ ਆਮਦਨ ਵਿਚ ਕਮੀ ਆਉਣ ਦੀ ਗੱਲ ਕਹੀ। ਰੀਪੋਰਟ ਮੁਤਾਬਕ ਸਰਵੇ ਵਿਚ ਸ਼ਾਮਲ ਪਰਵਾਰਾਂ ਵਿਚੋਂ 55.1 ਫ਼ੀ ਸਦੀ ਪਰਵਾਰ ਦਿਨ ਵਿਚ ਮਹਿਜ਼ ਦੋ ਵਕਤ ਦਾ ਖਾਣਾ ਹੀ ਪ੍ਰਾਪਤ ਕਰ ਸਕੇ। ਲੋੜੀਂਦਾ ਪਾਣੀ ਅਤੇ ਸਫ਼ਾਈ ਤਕ ਪਹੁੰਚ ਵੀ ਚੁਨੌਤੀ ਬਣੀ ਰਹੀ ਜਿਸ ਕਾਰਨ ਕੁਪੋਸ਼ਣ ਅਤੇ ਕੋਰੋਨਾ ਵਾਇਰਸ ਸਮੇਤ ਬੀਮਾਰੀਟਾਂ ਦੇ ਪਸਾਰ ਦਾ ਖ਼ਤਰਾ ਵਧ ਗਿਆ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement