ਕੋਰੋਨਾ ਦੇ ਦੌਰ ਵਿਚ 'ਕੜਕਨਾਥ' ਮੁਰਗੇ ਦੀ ਭਾਰੀ ਮੰਗ
Published : Jul 20, 2020, 7:49 am IST
Updated : Jul 20, 2020, 7:49 am IST
SHARE ARTICLE
Huge demand of 'Karkanath' Chicken in Corona Period
Huge demand of 'Karkanath' Chicken in Corona Period

ਮੱਧ ਪ੍ਰਦੇਸ਼ ਦੇ ਆਦਿਵਾਸੀ ਇਲਾਕੇ 'ਚੋਂ ਦੇਸ਼ ਭਰ 'ਚ ਹੁੰਦੀ ਹੈ ਸਪਲਾਈ

ਇੰਦੌਰ  : ਕੋਰੋਨਾ ਵਾਇਰਸ ਦੇ ਭਿਆਨਕ ਦੌਰ ਵਿਚ ਇਥੋਂ ਦੇ ਰਵਾਇਤੀ 'ਕੜਕਨਾਥ' ਮੁਰਗੇ ਦੀ ਮੰਗ ਦੇਸ਼ ਭਰ ਵਿਚ ਵਧ ਰਹੀ ਹੈ। ਮੱਧ ਪ੍ਰਦੇਸ਼ ਦੇ ਆਦਿਵਾਸੀ ਬਹੁਤਾਤ ਵਾਲੇ ਝਾਬੁਆ ਜ਼ਿਲ੍ਹੇ ਦੀ ਰਵਾਇਤੀ ਮੁਰਗਾ ਨਸਲ ਕੜਕਨਾਥ ਦੀ ਮੰਗ ਇਸ ਦੇ ਤਾਕਤ-ਵਧਾਊ ਤੇ ਪੋਸ਼ਕ ਤੱਤਾਂ ਕਾਰਨ ਕਾਫ਼ੀ ਹੈ। ਉਂਜ ਇਸ ਮਹਾਂਮਾਰੀ ਕਾਰਨ ਯਾਤਰੀ ਟਰੇਨਾਂ 'ਤੇ ਰੋਕ ਲੱਗਣ ਕਰਕੇ ਇਸ ਦੇ ਅੰਤਰਰਾਜੀ ਕਾਰੋਬਾਰ 'ਤੇ ਮਾੜਾ ਅਸਰ ਪਿਆ ਹੈ।

coronaviruscorona virus

ਝਾਬੁਆ ਦਾ ਖੇਤੀ ਵਿਗਿਆਨ ਕੇਂਦਰ ਅਪਣੀ ਹੈਚਰੀ ਜ਼ਰੀਏ ਕੜਕਨਾਥ ਦੀ ਮੂਲ ਨਸਲ ਦੀ ਸੰਭਾਲ ਅਤੇ ਇਸ ਨੂੰ ਵਧਾਉਣ ਦੀ ਦਿਸ਼ਾ ਵਿਚ ਕੰਮ ਕਰਦਾ ਹੈ। ਕੇਵੀਕੇ ਦੇ ਮੁਖੀ ਡਾ .ਆਈਐਸ ਤੋਮਰ ਨੇ ਦਸਿਆ ਕਿ ਦੇਸ਼ਵਿਆਪੀ ਤਾਲਾਬੰਦੀ ਦੌਰਾਨ ਜ਼ਿਆਦਾਤਰ ਆਵਾਜਾਈ ਬੰਦ ਹੋਣ ਨਾਲ ਕੜਕਨਾਥ ਦੇ ਚੂਚਿਆਂ ਦੀ ਸਪਲਾਈ 'ਤੇ ਮਾੜਾ ਅਸਰ ਪਿਆ ਸੀ ਪਰ ਤਾਲਾਬੰਦੀ ਖ਼ਤਮ ਹੋਣ ਮਗਰੋਂ ਇਸ ਦੀ ਮੰਗ ਵੱਧ ਗਈ ਹੈ।

Huge demand of 'Karkanath' Chicken in Corona Period Huge demand of 'Karkanath' Chicken in Corona Period

ਉਨ੍ਹਾਂ ਦਸਿਆ ਕਿ ਦੇਸ਼ ਭਰ ਦੇ ਮੁਰਗਾ ਪਾਲਕ ਅਪਣੇ ਨਿਜੀ ਵਾਹਨਾਂ ਵਿਚ ਕੜਕਨਾਥ ਦੇ ਚੂਜ਼ੇ ਲੈਣ ਲਈ ਉਨ੍ਹਾਂ ਦੀ ਹੈਚਰੀ ਵਿਚ ਆ ਰਹੇ ਹਨ। ਪਿਛਲੇ ਮਹੀਨੇ 5000 ਚੂਜ਼ੇ ਵੇਚੇ ਗਏ ਅਤੇ ਹੈਚਰੀ ਦੀ ਮਹੀਨਾਵਾਰ ਉਤਪਾਦਨ ਸਮਰੱਥਾ ਏਨੀ ਹੀ ਹੈ। ਤੋਮਰ ਨੇ ਦਸਿਆ, 'ਸਾਡੀ ਹੈਚਰੀ ਵਿਚ ਕੜਕਨਾਥ ਦੇ ਚੂਜ਼ਿਆਂ ਦਾ ਪੁਰਾਣਾ ਸਟਾਕ ਖ਼ਤਮ ਹੋ ਗਿਆ ਹੈ। ਇਨ੍ਹਾਂ ਚੂਜ਼ਿਆਂ ਦੀ ਮੰਗ ਏਨੀ ਜ਼ਿਆਦਾ ਹੈ ਕਿ ਜੇ ਤੁਸੀਂ ਅੱਜ ਆਰਡਰ ਦਿਉਗੇ ਤਾਂ ਅਸੀਂ ਦੋ ਮਹੀਨੇ ਮਗਰੋਂ ਸਪਲਾਈ ਕਰ ਸਕਾਂਗੇ।'

Corona VirusCorona Virus

ਕੜਕਨਾਥ ਦੇ ਉਤਪਾਦਨ ਨਾਲ ਜੁੜੀ ਸਹਿਕਾਰੀ ਸੰਸਥਾ ਦੇ ਮੁਖੀ ਵਿਨੋਦ ਮੈੜਾ ਨੇ ਦਸਿਆ ਕਿ ਕੋਰੋਨਾ ਦੌਰ ਵਿਚ ਇਸ ਰਵਾਇਤੀ ਨਸਲ ਦੇ ਮੁਰਗੇ ਦੀ ਮੰਗ ਵਿਚ ਵਾਧਾ ਹੋਇਆ ਹੈ। ਉਨ੍ਹਾਂ ਦਸਿਆ ਕਿ ਉਹ ਦੇਸ਼ ਭਰ ਵਿਚ ਕੜਕਨਾਥ ਦੇ ਜ਼ਿੰਦਾ ਚੂਜ਼ਿਆਂ ਅਤੇ ਮੁਰਗਿਆਂ ਦੀ ਸਪਲਾਈ ਕਰ ਰਹੇ ਹਨ। (ਏਜੰਸੀ)

Huge demand of 'Karkanath' Chicken in Corona Period Huge demand of 'Karkanath' Chicken in Corona Period

ਕਾਲੇ ਰੰਗ ਦੇ ਮੁਰਗੇ ਵਿਚ ਕਈ ਗੁਣ
ਕੜਕਨਾਥ ਚਿਕਨ ਦੀ ਵਰਤੋਂ ਬਾਰੇ ਕੋਈ ਵਿਗਿਆਨਕ ਅਧਿਐਨ ਨਹੀਂ ਹੋਇਆ ਪਰ ਇਹ ਪਹਿਲਾਂ ਤੋਂ ਸਥਾਪਤ ਤੱਥ ਹੈ ਕਿ ਦੂਜੀਆਂ ਨਸਲਾਂ ਦੇ ਮਾਸ ਦੇ ਮੁਕਾਬਲੇ ਕੜਕਨਾਥ ਦੇ ਕਾਲੇ ਰੰਗ ਦੇ ਮਾਸ ਵਿਚ ਚਰਬੀ ਅਤੇ ਕੋਲੇਸਟਰੋਲ ਕਾਫ਼ੀ ਘੱਟ ਹੁੰਦਾ ਹੈ ਜਦਕਿ ਇਸ ਵਿਚ ਪ੍ਰੋਟੀਨ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ। ਕੜਕਨਾਥ ਚਿਕਨ ਵਿਚ ਵਖਰੇ ਸਵਾਦ ਨਾਲ ਔਸ਼ਧੀ ਗੁਣ ਵੀ ਹੁੰਦੇ ਹਨ।  

Kadaknath ChickenKadaknath Chicken

ਸਥਾਨਕ ਭਾਸ਼ਾ ਵਿਚ ਇਸ ਮੁਰਗੇ ਨੂੰ ਕਾਲਾਮਾਸੀ ਕਿਹਾ ਜਾਂਦਾ ਹੈ। ਇਸ ਦੀ ਚਮੜੀ ਅਤੇ ਖੰਭਾਂ ਤੋਂ ਲੈ ਕੇ ਮਾਸ ਤਕ ਕਾਲੇ ਰੰਗ ਦਾ ਹੁੰਦਾ ਹੈ। ਕੜਕਨਾਥ ਨਸਲ ਦੀ ਜਿਊਂਦੇ ਮੁਰਗੇ, ਆਂਡੇ ਅਤੇ ਇਸ ਦਾ ਮਾਸ ਦੂਜਿਆਂ ਮੁਰਗਿਆਂ ਮੁਕਾਬਲੇ ਮਹਿੰਗਾ ਵਿਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement