
ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਜਾਰੀ ਹੈ। ਆਏ ਦਿਨ ਇਸ ਭਿਆਨਕ ਬਿਮਾਰੀ ਦੇ ਨਵੇਂ ਲੱਛਣ ਸਾਹਮਣੇ ਆ ਰਹੇ ਹਨ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਜਾਰੀ ਹੈ। ਆਏ ਦਿਨ ਇਸ ਭਿਆਨਕ ਬਿਮਾਰੀ ਦੇ ਨਵੇਂ ਲੱਛਣ ਸਾਹਮਣੇ ਆ ਰਹੇ ਹਨ। ਹੁਣ ਕੋਰੋਨਾ ਵਾਇਰਸ ਸੰਕਰਮਣ ਬਾਰੇ ਬ੍ਰਿਟਿਸ਼ ਵਿਗਿਆਨੀਆਂ ਨੇ ਲੱਛਣ ਟਰੈਕਿੰਗ ਐਪ ਦੇ ਜ਼ਰੀਏ ਖੋਜ ਵਿਚ ਪਾਇਆ ਕਿ ਇਹ ਵੱਖ-ਵੱਖ ਲੱਛਣਾਂ ਦੇ ਅਧਾਰ ‘ਤੇ 6 ਤਰ੍ਹਾਂ ਦਾ ਹੁੰਦਾ ਹੈ। ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਸਿਰ ਦਰਦ ਅਤੇ ਸੁੰਘਣ ਸ਼ਕਤੀ ਵਿਚ ਕਮੀ ਆਉਣ ਦੇ ਲੱਛਣ ਮਿਲੇ ਹਨ।
Corona Virus
ਕਿੰਗਸ ਕਾਲਜ ਲੰਡਨ ਦੀ ਇਕ ਇਕ ਟੀਮ ਨੇ ਪਾਇਆ ਕਿ ਕੋਰੋਨਾ ਵਾਇਰਸ 6 ਤਰ੍ਹਾਂ ਦਾ ਹੁੰਦਾ ਹੈ। ਛੇਵੀਂ ਕਿਸਮ ਦਾ ਕੋਰੋਨਾ ਵਾਇਰਸ ਜ਼ਿਆਦਾ ਖਤਰਨਾਕ ਹੁੰਦਾ ਹੈ। ਇਸ ਵਿਚ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ। ਕਿੰਗਸ ਕਾਲਜ ਲੰਡਨ ਦੇ ਸਟਡੀ ਕਰਨ ਵਾਲੇ ਡਾਕਟਰਾਂ ਵਿਚ ਸ਼ਾਮਲ ਕਲੇਅਰ ਸਵੀਵਸ ਨੇ ਕਿਹਾ ਕਿ ਜੇਕਰ ਬਿਮਾਰ ਹੋਣ ਦੇ ਪੰਜਵੇਂ ਦਿਨ ਅਸੀਂ ਪਤਾ ਲਗਾ ਲੈਂਦੇ ਹਾਂ ਕਿ ਮਰੀਜ ਕੋਰੋਨਾ ਵਾਇਰਸ ਬਿਮਾਰੀ ਦੀ ਕਿਸ ਕੈਟਗਰੀ ਵਿਚ ਹੈ ਤਾਂ ਸਮਾਂ ਰਹਿੰਦੇ ਹੀ ਉਸ ਦਾ ਬਿਹਤਰ ਇਲਾਜ ਕੀਤਾ ਜਾ ਸਕਦਾ ਹੈ।
Corona Virus
ਖੋਜ ਵਿਚ ਪਤਾ ਚੱਲ਼ਿਆ ਕਿ ਸਭ ਤੋਂ ਘੱਟ ਖਤਰਨਾਕ ਵਾਇਰਸ ਨਾਲ ਬਿਮਾਰ ਹੋਣ ‘ਤੇ ਫਲੂ ਆਦਿ ਲੱਛਣ ਹੁੰਦੇ ਹਨ ਅਤੇ ਨਾਲ ਹੀ ਬੁਖਾਰ ਹੋ ਸਕਦਾ ਹੈ ਅਤੇ ਨਹੀਂ ਵੀ ਹੋ ਸਕਦਾ। ਉੱਥੇ ਹੀ ਤੀਜੇ ਪ੍ਰਕਾਰ ਦੇ ਕੋਰੋਨਾ ਵਾਇਰਸ ਦੇ ਮਾਮਲੇ ਵਿਚ ਡਾਇਰੀਆ ਦੇ ਲ਼ੱਛਣ ਹੋ ਸਕਦੇ ਹਨ। ਜਦਕਿ ਚੌਥੇ, ਪੰਜਵੇਂ ਅਤੇ ਛੇਵੇਂ ਪ੍ਰਕਾਰ ਦੇ ਕੋਰੋਨਾ ਵਾਇਰਸ ਦੇ ਮਾਮਲੇ ਵਿਚ ਥਕਾਵਟ, ਸਾਹ ਲੈਣ ਵਿਚ ਮੁਸ਼ਕਲ ਆਦਿ ਲੱਛਣ ਸਭ ਤੋਂ ਜ਼ਿਆਦਾ ਹੋ ਸਕਦੇ ਹਨ।
Corona Virus
6 ਤਰ੍ਹਾਂ ਦੇ ਕੋਰੋਨਾ ਦੇ ਲੱਛਣ
1. ਬਿਨਾਂ ਬੁਖਾਰ ਦੇ ਕੋਰੋਨਾ(Flu-like’ with no fever)- ਸਿਰ ਦਰਦ, ਸੁੰਘਣ ਸ਼ਕਤੀ ਵਿਚ ਕਮੀ ਆਉਣਾ, ਮਾਸਪੇਸ਼ੀਆਂ ਵਿਚ ਦਰਦ, ਖਾਂਸੀ, ਗਲੇ ਵਿਚ ਖਾਰਸ਼, ਛਾਤੀ ਵਿਚ ਦਰਦ ਪਰ ਬੁਖ਼ਾਰ ਨਾ ਹੋਣਾ।
Corona virus
2. ਬੁਖਾਰ ਦੇ ਨਾਲ ਕੋਰੋਨਾ(Flu-like’ with fever)-ਸਿਰ ਦਰਦ, ਸੁੰਘਣ ਸ਼ਖਤੀ ਵਿਚ ਕਮੀ, ਖਾਂਸੀ, ਗਲੇ ਵਿਚ ਖਰਾਸ਼, ਗਲਾ ਬੈਠ ਜਾਣਾ, ਬੁਖ਼ਾਰ, ਭੁੱਖ ਨਾ ਲੱਗਣਾ।
3. ਗੈਸਟ੍ਰੋਇੰਟੇਸਟਾਈਨਲ(Gastrointestinal)-ਸਿਰਦਰਦ, ਸੁੰਘਣ ਸ਼ਕਤੀ ਵਿਚ ਕਮੀ, ਭੁੱਖ ਨਾ ਲੱਗਣਾ, ਦਸਤ, ਗਲੇ ਵਿਚ ਖਾਰਸ਼, ਛਾਤੀ ਵਿਚ ਦਰਦ ਪਰ ਖਾਂਸੀ ਨਹੀਂ ਹੋਵੇਗੀ।
Corona virus
4. ਗੰਭੀਰ ਪੱਧਰ 1, ਥਕਾਵਟ (Severe level one, fatigue)- ਸਿਰਦਰਦ, ਸੁੰਘਣ ਸ਼ਕਤੀ ਵਿਚ ਕਮੀ, ਖਾਂਸੀ, ਬੁਖ਼ਾਰ, ਅਵਾਜ਼ ਬੈਠ ਜਾਣੀ, ਛਾਤੀ ਵਿਚ ਦਰਦ, ਥਕਾਵਟ
5. ਗੰਭੀਰ ਪੱਧਰ 2, ਉਲਝਣ (Severe level two, confusion)- ਸਿਰਦਰਦ, ਸੁੰਘਣ ਸ਼ਕਤੀ ਖੋ ਦੇਣਾ, ਭੁੱਖ ਨਾ ਲੱਗਣਾ, ਖਾਂਸੀ, ਬੁਖ਼ਾਰ, ਅਵਾਜ਼ ਬੈਠ ਜਾਣੀ, ਗਲੇ ਵਿਚ ਖਾਰਸ਼, ਛਾਤੀ ਵਿਚ ਦਰਦ, ਥਕਾਵਟ, ਉਲਝਣ, ਮਾਸਪੇਸ਼ੀਆਂ ਵਿਚ ਦਰਦ।
6. ਗੰਭੀਰ ਪੱਧਰ 3, ਪੇਟ ਅਤੇ ਸਾਹ (Severe level three, abdominal and respiratory)-ਸਿਰਦਰਦ, ਸੁੰਘਣ ਸ਼ਕਤੀ ਵਿਚ ਕਮੀ, ਭੁੱਖ ਵਿਚ ਕਮੀ, ਖਾਂਸੀ, ਬੁਖ਼ਾਰ, ਗਲੇ ਵਿਚ ਖਰਾਸ਼, ਛਾਤੀ ਵਿਚ ਦਰਦ, ਥਕਾਵਟ. ਉਲਝਣ, ਮਾਸਪੇਸ਼ੀਆਂ ਵਿਚ ਦਰਦ, ਸਾਹ ਲੈਣ ਵਿਚ ਮੁਸ਼ਕਲ, ਦਸਤ. ਪੇਟ ਦਰਦ।
ਖੋਜ ਕਰਨ ਵਾਲੀ ਟੀਮ ਦਾ ਕਹਿਣਾ ਹੈ ਕਿ ਲੇਵਲ 4,5 ਅਤੇ 6 ਪ੍ਰਕਾਰ ਦੇ ਮਰੀਜਾਂ ਨੂੰ ਹਸਪਤਾਲ ਵਿਚ ਦਾਖਲ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਅਥੇ ਉਸ ਨੂੰ ਸਾਹ ਲੈਣ ਲਈ ਬਾਹਰ ਤੋਂ ਸਪੋਰਟ ਦੀ ਜ਼ਰੂਰਤ ਰਹਿੰਦੀ ਹੈ।