
ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ 7 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਸ੍ਰੀਨਗਰ - ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਦੋ ਭਾਜਪਾ ਨੇਤਾਵਾਂ ਨੂੰ ਖ਼ੁਦ 'ਤੇ ਝੂਠੇ ਅਤਿਵਾਦੀ ਹਮਲੇ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਨੇ ਆਪਣੇ 'ਤੇ ਅਤਿਵਾਦੀ ਹਮਲਾ ਹੋਣ ਦਾ ਦਿਖਾਵਾ ਕੀਤਾ। ਇਸ ਮਾਮਲੇ ਵਿਚ ਦੋ ਸੁਰੱਖਿਆ ਗਾਰਡਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਭਾਜਪਾ ਵਰਕਰਾਂ ਨੇ ਆਪਣੀ ਸੁਰੱਖਿਆ ਵਧਾਉਣ ਅਤੇ ਵੱਡੇ ਨੇਤਾਵਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਇਹ ਕਦਮ ਚੁੱਕਿਆ। ਇਸ਼ਫਾਕ ਅਹਿਮਦ, ਬਸ਼ਰਤ ਅਹਿਮਦ ਨੂੰ ਗਾਰਡਾਂ ਸਮੇਤ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਉਨ੍ਹਾਂ ਨੂੰ 7 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - ਭਾਰਤ ਤੋਂ ਡਰਿਆ ਚੀਨ! Ladakh ਕੋਲ Fighter Aircrafts ਲਈ ਤਿਆਰ ਕਰ ਰਿਹਾ ਹੈ ਨਵਾਂ ਏਅਰਬੇਸ
J&K BJP Workers Arrested For Allegedly Staging Attack For More Security
ਦੱਸ ਦਈਏ ਕਿ ਸ਼ੁੱਕਰਵਾਰ ਨੂੰ ਦੋਨਾਂ ਨੇ ਦਾਅਵਾ ਕੀਤਾ ਕਿ ਉਹਨਾਂ 'ਤੇ ਅਣਪਛਾਤੇ ਲੋਕਾਂ ਨੇ ਗੋਲੀ ਚਲਾਈ, ਜਿਸ ਵਿਚ ਇਸ਼ਫਾਕ ਅਹਿਮਦ ਦੀ ਬਾਂਹ 'ਤੇ ਸੱਟ ਲੱਗ ਗਈ। ਸ਼ੁਰੂ ਵਿਚ ਪੁਲਿਸ ਨੇ ਕਿਹਾ ਸੀ ਕਿ ਗਾਰਡ ਤੋਂ ਗਲਤੀ ਨਾਲ ਗੋਲੀ ਚੱਲ ਗਈ, ਜਿਸ ਤੋਂ ਬਾਅਦ ਭਾਜਪਾ ਕਰਮਚਾਰੀਆਂ ਨੂੰ ਮਾਮੂਲੀ ਸੱਟ ਲੱਗੀ ਪਰ ਅੱਗੇ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਇਹ ਜਾਣਬੁੱਝ ਕੇ ਕਰਵਾਇਆ ਗਿਆ ਅਤਿਵਾਦੀ ਹਮਲਾ ਹੈ।
J&K BJP Workers Arrested For Allegedly Staging Attack For More Security
ਇਹ ਵੀ ਪੜ੍ਹੋ - Brain Dead ਹੋ ਚੁੱਕੀ 13 ਸਾਲਾਂ ਲੜਕੀ ਨੇ ਅੰਗ ਦਾਨ ਕਰ ਕੇ ਬਚਾਈ 4 ਲੋਕਾਂ ਦੀ ਜਾਨ
ਇਸ਼ਫਾਕ ਅਹਿਮਦ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਮੁਹੰਮਦ ਸ਼ਫੀ ਮੀਰ ਦਾ ਬੇਟਾ ਹੈ। ਭਾਜਪਾ ਨੇ ਮੀਰ, ਉਸ ਦੇ ਬੇਟੇ ਅਤੇ ਬਸ਼ਰਤ ਅਹਿਮਦ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਅਗਲੀ ਕਾਰਵਾਈ ਲਈ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਪ੍ਰੈਲ ਅਤੇ ਮਈ ਵਿਚ, ਭਾਜਪਾ ਦੇ ਦੋ ਪੰਚਾਇਤ ਮੈਂਬਰਾਂ ਨੂੰ ਅਨੰਤਨਾਗ ਅਤੇ ਸੋਪੋਰ ਖੇਤਰਾਂ ਵਿਚ ਚੋਰਾਂ ਦੀ ਰੈਕਟ ਚਲਾਉਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ 'ਤੇ ਵਪਾਰੀ ਅਤੇ ਸੇਬ ਡੀਲਰਾਂ ਤੋਂ ਪੈਸੇ ਕੱਢਣ ਲਈ ਅਤਿਵਾਦੀ ਵਜੋਂ ਪੇਸ਼ ਕੀਤੇ ਜਾਣ ਦਾ ਦੋਸ਼ ਲਾਇਆ ਗਿਆ ਸੀ।
Jammu Kashmir
ਪਿਛਲੇ ਸਾਲ ਵੀ ਇਤ ਹੋਰ ਭਾਜਪਾ ਨੇਤਾ ਤਾਰਿਕ ਅਹਿਮਦ ਮੀਰ ਨੂੰ ਐੱਨਆਈਆਰ ਨੇ ਕਥਿਤ ਅਤਿਵਨਾਦੀ ਲਿੰਕ ਦੇ ਲਈ ਗ੍ਰਿਫ਼ਤਾਰ ਕੀਤਾ ਸੀ। ਉਹਨਾਂ 'ਤੇ ਅਤਿਵਾਦੀ ਸਮੂਹ ਹਿਜਬੁਲ ਮੁਜਾਹਿਦੀਨ ਨੂੰ ਹਥਿਆਰ ਸਪਲਾਈ ਕਰਨ ਦਾ ਦੋਸ਼ ਸੀ। ਗ੍ਰਿਫ਼ਤਾਰ ਦਵਿੰਦਰ ਸਿੰਘ ਦੀ ਇਕ ਜਾਂਚ ਦੇ ਹਿੱਸੇ ਦੇ ਰੂਪ ਵਿਚ ਕੀਤੀ ਗਈ ਸੀ। ਇਕ ਸੀਨੀਅਰ ਜੰਮੂ ਕਸ਼ਮੀਰ ਪੁਲਿਸ ਅਧਿਕਾਰੀ ਜਿਸ ਨੂੰ ਜਨਵਰੀ 2020 ਵਿਚ ਹਿਜਬੁਲ ਦੇ ਸਿਖ਼ਰ ਦੇ ਅਤਿਵਾਦੀਆਂ ਨੂੰ ਲੈ ਕੇ ਜਾਂਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੀਰ ਸ਼ੋਪੀਆਂ ਜ਼ਿਲ੍ਹੇ ਦੇ ਵਾਚੀ ਦੇ ਸਰਪੰਚ ਸੀ। ਉਹਨਾਂ ਨੇ 2014 ਦੀਆਂ ਚੋਣਾਂ ਭਾਜਪਾ ਦੇ ਟਿਕਟ 'ਤੇ ਲੜੀਆਂ ਸਨ।