ਮਹਾਂਮਾਰੀ ਨੇ ਪੜ੍ਹਾਈ ਦਾ ਬਹੁਤ ਨੁਕਸਾਨ ਕੀਤਾ, ਅਗਲੀ ਮਹਾਂਮਾਰੀ ਲਈ ਤਿਆਰ ਰਹਿਣ ਦੀ ਲੋੜ : ਅਜੈ ਸਿੰਘ ਬੰਗਾ
Published : Jul 20, 2023, 10:59 am IST
Updated : Jul 20, 2023, 10:59 am IST
SHARE ARTICLE
photo
photo

ਸਿਰਫ਼ ਭਾਰਤ ਦੀ ਸਮੱਸਿਆ ਨਹੀਂ ਹੈ, ਇਹ ਸਾਰੀ ਦੁਨੀਆਂ ਲਈ ਇਕ ਮੁੱਦਾ ਹੈ।’’

 

ਨਵੀਂ ਦਿੱਲੀ : ਕੋਵਿਡ-19 ਮਹਾਮਾਰੀ ਦੌਰਾਨ ਸਕੂਲਾਂ ਦੇ ਬੰਦ ਹੋਣ ਕਾਰਨ ਸਿਖਿਆ ਦਾ ਕਾਫੀ ਨੁਕਸਾਨ ਹੋਇਆ ਹੈ। ਇਹ ਗੱਲ ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਸਿੰਘ ਬੰਗਾ ਨੇ ਬੁਧਵਾਰ ਨੂੰ ਕਹੀ ਅਤੇ ਅਗਲੀ ਮਹਾਂਮਾਰੀ ਦੇ ਹਮਲੇ ਤੋਂ ਪਹਿਲਾਂ ਇਕ ਪ੍ਰਣਾਲੀ ਤਿਆਰ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿਤਾ ਤਾਂ ਜੋ ਅਜਿਹੀ ਸਥਿਤੀ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ।

ਇਕ ਸਵਾਲ ਦੇ ਜਵਾਬ ’ਚ, ਬੰਗਾ ਨੇ ਕਿਹਾ, ‘‘ਸਾਡੇ ਕੋਲ ਮਹਾਂਮਾਰੀ ਦੌਰਾਨ ਸਕੂਲ ਜਾਣ ਵਾਲੀ ਪੀੜ੍ਹੀ ਨੂੰ ਲੈ ਕੇ ਸਚਮੁਚ ਦੀਆਂ ਚੁਨੌਤੀਆਂ ਹਨ। ਜਦੋਂ ਅਸੀਂ ਕੋਵਿਡ-19 ਮਹਾਂਮਾਰੀ ਦੀ ਮਾਰ ਹੇਠ ਆਏ ਤਾਂ ਵਿਕਸਤ ਅਤੇ ਵਿਕਾਸਸ਼ੀਲ ਦੇਸ਼ ਇਸ ਨਾਲ ਨਜਿੱਠਣਾ ਸਿਖ ਰਹੇ ਸਨ। ਇਸ ਸਮੇਂ ਦੌਰਾਨ ਲੰਮੇ ਸਮੇਂ ਤਕ ਸਕੂਲ ਬੰਦ ਰਹਿਣ ਕਾਰਨ ਪੜ੍ਹਾਈ-ਲਿਖਾਈ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਅਤੇ ਇਸ ਨੁਕਸਾਨ ਨਾਲ ਨਜਿੱਠਣਾ 
ਸਿਰਫ਼ ਭਾਰਤ ਦੀ ਸਮੱਸਿਆ ਨਹੀਂ ਹੈ, ਇਹ ਸਾਰੀ ਦੁਨੀਆਂ ਲਈ ਇਕ ਮੁੱਦਾ ਹੈ।’’

ਉਨ੍ਹਾਂ ਕਿਹਾ, ‘‘ਮੇਰਾ ਵਿਚਾਰ ਹੈ ਕਿ ਸਾਨੂੰ ਹੁਣ ਸਬਕ ਸਿਖਣਾ ਚਾਹੀਦਾ ਹੈ। ਕਾਫ਼ੀ ਹੱਦ ਤਕ, ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਅਸੀਂ ਅਗਲੀ ਮਹਾਂਮਾਰੀ ਤੋਂ ਪਹਿਲਾਂ ਇਕ ਸਿਸਟਮ ਬਣਾਉਣਾ ਸਿੱਖੀਏ... ਨਹੀਂ ਤਾਂ ਅਸੀਂ ਉਹੀ ਗਲਤੀਆਂ ਦੁਬਾਰਾ ਕਰਾਂਗੇ। ਇਹ ਤੈਅ ਹੈ ਕਿ ਅਗਲੀ ਮਹਾਂਮਾਰੀ ਜ਼ਰੂਰ ਆਵੇਗੀ। ਸਵਾਲ ਇਹ ਹੈ ਕਿ ਅਸੀਂ ਇਸ ਦੇ ਆਉਣ ਤੋਂ ਪਹਿਲਾਂ ਕਿੰਨਾ ਕੁ ਸਿੱਖਦੇ ਹਾਂ? ਇਹ ਮੇਰੇ ਲਈ ਇਕ ਵੱਡਾ ਸਵਾਲ ਹੈ।’’

ਵਿਸ਼ਵ ਬੈਂਕ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਕੋਵਿਡ-19 ਮਹਾਂਮਾਰੀ ਦੇ ਕਾਰਨ ਭਾਰਤ ’ਚ ਲੰਮੇ ਸਮੇਂ ਤਕ ਸਕੂਲਾਂ ਦੇ ਬੰਦ ਰਹਿਣ ਨਾਲ ਸਿੱਖਣ ਦੇ ਨੁਕਸਾਨ ਤੋਂ ਇਲਾਵਾ ਦੇਸ਼ ਦੀ ਭਵਿੱਖ ਦੀ ਕਮਾਈ ’ਚ 400 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਇਹ ਅਹੁਦਾ ਸੰਭਾਲਣ ਤੋਂ ਬਾਅਦ ਉਹ ਅਪਣੀ ਪਹਿਲੀ ਭਾਰਤ ਫੇਰੀ ’ਤੇ ਹਨ। ਉਹ ਅਹਿਮਦਾਬਾਦ ’ਚ ਹੋਣ ਵਾਲੀ ਜੀ-20 ਦੇ ਵਿੱਤ ਮੰਤਰੀਆਂ ਅਤੇ ਮੈਂਬਰ ਦੇਸ਼ਾਂ ਦੇ ਕੇਂਦਰੀ ਬੈਂਕ ਗਵਰਨਰਾਂ ਦੀ ਮੀਟਿੰਗ ਵਿਚ ਸ਼ਾਮਲ ਹੋਣਗੇ। 
 

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement