
Doda Terror Attack: ਕੈਪਟਨ ਥਾਪਾ (27) ਦੇ ਸਸਕਾਰ ’ਚ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ
Jammu Kashmir News: ਜੰਮੂ-ਕਸ਼ਮੀਰ ਦੇ ਡੋਡਾ ’ਚ ਅਤਿਵਾਦੀਆਂ ਨਾਲ ਮੁਕਾਬਲੇ ’ਚ ਸ਼ਹੀਦ ਹੋਏ ਕੈਪਟਨ ਬ੍ਰਿਜੇਸ਼ ਥਾਪਾ ਦਾ ਪਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ’ਚ ਉਨ੍ਹਾਂ ਦੇ ਜੱਦੀ ਪਿੰਡ ’ਚ ਪੂਰੇ ਫੌਜੀ ਸਨਮਾਨਾਂ ਨਾਲ ਸਸਕਾਰ ਕਰ ਦਿਤਾ ਗਿਆ।
ਪੜ੍ਹੋ ਇਹ ਖ਼ਬਰ : Supreme Court: ਅੰਧਵਿਸ਼ਵਾਸ, ਜਾਦੂ-ਟੂਣੇ ਵਿਰੁਧ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ
ਸ਼ੁਕਰਵਾਰ ਨੂੰ ਕੈਪਟਨ ਥਾਪਾ (27) ਦੇ ਸਸਕਾਰ ’ਚ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ ਅਤੇ ‘ਬ੍ਰਿਜੇਸ਼ ਥਾਪਾ ਅਮਰ ਰਹੇ’ ਦੇ ਨਾਅਰੇ ਚਾਰੇ ਪਾਸੇ ਗੂੰਜ ਰਹੇ ਸਨ।
ਸ਼ਹੀਦ ਕੈਪਟਨ ਦੇ ਪਿਤਾ ਕਰਨਲ ਭੁਵਨੇਸ਼ ਕੇ ਥਾਪਾ (ਸੇਵਾਮੁਕਤ) ਨੇ ਦਸਿਆ ਕਿ ਉਨ੍ਹਾਂ ਦਾ ਬੇਟਾ ਬਚਪਨ ਤੋਂ ਹੀ ਫੌਜ ’ਚ ਭਰਤੀ ਹੋਣਾ ਚਾਹੁੰਦਾ ਸੀ।
ਸੇਵਾਮੁਕਤ ਫੌਜੀ ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਨੂੰ ਅਪਣੇ ਬੇਟੇ ’ਤੇ ਮਾਣ ਹੈ। ਉਸ ਨੇ ਅਪਣਾ ਫਰਜ਼ ਨਿਭਾਇਆ।’’
ਪੜ੍ਹੋ ਇਹ ਖ਼ਬਰ : Bangladesh Violence: ਬੰਗਲਾਦੇਸ਼ ਵਿੱਚ ਵਿਰੋਧ ਪ੍ਰਦਰਸ਼ਨ, 405 ਭਾਰਤੀ ਵਿਦਿਆਰਥੀ ਪਰਤੇ ਘਰ
ਕੈਪਟਨ ਥਾਪਾ ਦੀ ਮ੍ਰਿਤਕ ਦੇਹ ਵੀਰਵਾਰ ਨੂੰ ਲੇਬੋਂਗ ਦੇ ‘ਜਿੰਗ ਟੀ ਅਸਟੇਟ’ ਸਥਿਤ ਉਨ੍ਹਾਂ ਦੇ ਜੱਦੀ ਘਰ ਪਹੁੰਚੀ। ਅੰਤਿਮ ਸੰਸਕਾਰ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾ, ਸੀਨੀਅਰ ਸਰਕਾਰੀ ਅਤੇ ਫੌਜੀ ਅਧਿਕਾਰੀ ਮੌਜੂਦ ਸਨ।
ਪੜ੍ਹੋ ਇਹ ਖ਼ਬਰ : Gujrat News: ਸਰਹੱਦ ’ਤੇ ਗਸ਼ਤ ਦੌਰਾਨ ਅੱਤ ਦੀ ਗਰਮੀ ਕਾਰਨ ਇੱਕ BSF ਅਧਿਕਾਰੀ ਅਤੇ ਇੱਕ ਸਿਪਾਹੀ ਦੀ ਮੌਤ
ਭਾਰਤੀ ਫੌਜ ਦੀ ਤ੍ਰਿਸ਼ਕਤੀ ਕੋਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਦਲੇਰ ਅਧਿਕਾਰੀ ਨੇ 15 ਜੁਲਾਈ 2024 ਨੂੰ ਡੋਡਾ ’ਚ ਅਤਿਵਾਦੀਆਂ ਨਾਲ ਲੜਦੇ ਹੋਏ ਬਹਾਦਰੀ ਨਾਲ ਕੁਰਬਾਨੀ ਦਿਤੀ । ਫੌਜ ਅਤੇ ਨਾਗਰਿਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ । ਭਾਰਤੀ ਫੌਜ ਨੇ ਸ਼ਹੀਦ ਨੂੰ ਪੂਰਾ ਫੌਜੀ ਸਨਮਾਨ ਦਿਤਾ।’’
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਡੋਡਾ ’ਚ ਅਤਿਵਾਦੀਆਂ ਨਾਲ ਮੁਕਾਬਲੇ ’ਚ ਇਕ ਕੈਪਟਨ ਸਮੇਤ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ ਸਨ। ਕੈਪਟਨ ਥਾਪਾ ਪੰਜ ਸਾਲ ਪਹਿਲਾਂ ਫੌਜ ’ਚ ਭਰਤੀ ਹੋਏ ਸਨ।
(For more Punjabi news apart from Cremation of Captain Thapa, who was martyred in an encounter with terrorists in Jammu and Kashmir, stay tuned to Rozana Spokesman)