
''ਪਤਨੀ ਨਾਲ 'ਗੈਰ-ਕੁਦਰਤੀ ਸੈਕਸ' ਲਈ ਪਤੀ ਨੂੰ 377 ਦੇ ਤਹਿਤ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ''
Uttarakhand High Court : ਉੱਤਰਾਖੰਡ ਹਾਈ ਕੋਰਟ ਨੇ ਹਾਲ ਹੀ ਵਿੱਚ ਇੱਕ ਸੁਣਵਾਈ ਦੌਰਾਨ ਕਿਹਾ ਹੈ ਕਿ ਪਤਨੀ ਨਾਲ 'ਗੈਰ-ਕੁਦਰਤੀ ਸਰੀਰਕ ਸਬੰਧ' ਬਣਾਉਣ ਲਈ ਪਤੀ ਨੂੰ ਆਈਪੀਸੀ ਦੀ ਧਾਰਾ 377 ਦੇ ਤਹਿਤ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਹੈ।
ਇਹ ਅਹਿਮ ਟਿੱਪਣੀ ਜਸਟਿਸ ਰਵਿੰਦਰ ਮੈਥਾਨੀ ਦੇ ਬੈਂਚ ਨੇ ਕੀਤੀ ਹੈ। ਬੈਂਚ ਨੇ ਕਿਹਾ ਕਿ ਪਤੀ-ਪਤਨੀ ਦੇ ਸਬੰਧ ਵਿੱਚ ਧਾਰਾ 377 ਆਈਪੀਸੀ ਪੜਦੇ ਸਮੇਂ ਧਾਰਾ 375 ਆਈਪੀਸੀ ਤੋਂ ਅਪਵਾਦ 2 ਨੂੰ ਇਸ ਵਿੱਚੋਂ ਬਾਹਰ ਨਹੀਂ ਲਿਆ ਜਾ ਸਕਦਾ।
ਜੇਕਰ ਪਤੀ-ਪਤਨੀ ਵਿਚਕਾਰ ਕੋਈ ਕੰਮ ਧਾਰਾ 375 IPC ਦੇ ਅਪਵਾਦ 2 ਦੇ ਕਾਰਨ ਸਜ਼ਾਯੋਗ ਨਹੀਂ ਹੈ ਤਾਂ ਉਹੀ ਐਕਟ ਧਾਰਾ 377 IPC ਦੇ ਤਹਿਤ ਅਪਰਾਧ ਨਹੀਂ ਹੋ ਸਕਦਾ।