
ਕੇਰਲ ਦੇ ਹੜ੍ਹ ਬਾਰੇ ਬੋਲਦਿਆਂ ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਰਲ ਦੇ ਲੋਕਾਂ ਦੇ ....
ਨਵੀਂ ਦਿੱਲੀ : ਕੇਰਲ ਦੇ ਹੜ੍ਹ ਬਾਰੇ ਬੋਲਦਿਆਂ ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਰਲ ਦੇ ਲੋਕਾਂ ਦੇ ਜਾਨ ਮਾਲ ਨਾਲ ਰਾਜਨੀਤੀ ਕਰ ਰਹੇ ਹਨ। ਕੇਰਲ ਨੂੰ ਸਿਰਫ਼ 500 ਕਰੋੜ ਰੁਪਏ ਦਿਤੇ ਗਏ ਜਦਕਿ 2000 ਕਰੋੜ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਮੋਦੀ ਜਿਸ ਤਰ੍ਹਾਂ ਅਪਣੇ ਆਪ 'ਤੇ ਖ਼ਰਚ ਕਰਦੇ ਹਨ, ਉਸੇ ਤਰ੍ਹਾਂ ਕੇਰਲ ਦੀ ਮਦਦ ਕਰਨ।
kerala Floodਕਾਂਗਰਸ ਬੁਲਾਰੇ ਨੇ ਕਿਹਾ ਕਿ ਮੋਦੀ ਨੇ ਪ੍ਰਚਾਰ 'ਤੇ 5000 ਕਰੋੜ, ਵਿਦੇਸ਼ ਯਾਤਰਾ 'ਤੇ 2000 ਕਰੋੜ, ਭਾਜਪਾ ਦੇ ਦਫ਼ਤਰ 'ਤੇ 1100 ਕਰੋੜ, ਫਿਟਨੈਸ ਵੀਡੀਓ 'ਤੇ 35 ਕਰੋੜ ਖ਼ਰਚ ਕੀਤੇ, ਫਿਰ ਕੇਰਲ ਨੂੰ ਸਿਰਫ਼ 500 ਕਰੋੜ ਕਿਉਂ? ਕੇਰਲ ਦੀ ਮਦਦ ਕਾਫ਼ੀ ਦੇਰ ਨਾਲ ਕੀਤੀ ਗਈ, ਉਹ ਵੀ ਕਾਫ਼ੀ ਘੱਟ। ਪ੍ਰਧਾਨ ਮੰਤਰੀ ਜੀ ਦਰਿਆਦਿਲੀ ਦਿਖਾਓ। ਇਹ ਪੈਸਾ ਦੇਸ਼ ਦਾ ਹੈ। ਕਾਂਗਰਸ ਬੁਲਾਰੇ ਨੇ ਕਿਹਾ ਕਿ ਪੀਐਮ ਮੋਦੀ ਕੇਰਲ ਨਾਲ ਮਤਰੇਈ ਮਾਂ ਵਾਲਾ ਵਿਵਹਾਰ ਕਰ ਰਹੇ ਹਨ।
Narendra Modiਉਸ ਨਾਲ ਉਨ੍ਹਾਂ ਦਾ ਟੀਮ ਇੰਡੀਆ ਦਾ ਪਾ ਖੰਡ ਉਜਾਗਰ ਹੋ ਗਿਆ ਹੈ। ਕੇਰਲ ਭਾਜਪਾ ਨੇਤਾ ਸੁਰੇਸ਼ ਆਫ਼ਤ ਦਾ ਮਜ਼ਾਕ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਰਲ ਦੇ ਲੋਕ ਅਮੀਰ ਹਨ, ਇਸ ਲਈ ਉਨ੍ਹਾਂ ਦੀ ਮਦਦ ਨਹੀਂ ਕਰਨੀ ਚਾਹੀਦੀ। ਇਸ ਵਿਅਕਤੀ ਨੇ 2014 ਵਿਚ ਕੇਰਲ ਵਿਚ ਮੋਦੀ ਦਾ ਪ੍ਰਚਾਰ ਕੀਤਾ ਸੀ। ਜੇਕਰ ਕੇਰਲ ਵਿਚ ਭਾਜਪਾ ਦੀ ਸਰਕਾਰ ਹੁੰਦੀ ਜਾਂ ਚੋਣ ਪ੍ਰਚਾਰ ਹੁੰਦੇ ਤਾਂ ਵੀ ਕੀ 500 ਕਰੋੜ ਦੀ ਮਦਦ ਹੀ ਕੀਤੀ ਜਾਂਦੀ?
kerala Floodਕਾਂਗਰਸ ਨੇ ਕਿਹਾ ਕਿ ਜੋ ਰਾਹਤ ਗੁਜਰਾਤ ਅਤੇ ਅਸਾਮ ਨੂੰ ਦਿਤੀ ਗਈ। ਉਸ ਦੀ ਤੁਲਨਾ ਵਿਚ ਕੇਰਲ ਨੂੰ ਦਿਤੀ ਗਈ ਮਦਦ ਊਠ ਦੇ ਮੂੰਹ ਵਿਚ ਜ਼ੀਰਾ ਦੇਣ ਦੇ ਤੁੱਲ ਹੈ। ਪ੍ਰਧਾਨ ਮੰਤਰੀ ਨੇ ਕੇਰਲ ਦੇ ਹੜ੍ਹ ਨੂੰ ਰਾਸ਼ਟਰੀ ਆਫ਼ਤ ਇਸ ਲਈ ਐਲਾਨ ਨਹੀਂ ਕੀਤਾ ਕਿਉਂਕਿ ਉਨ੍ਹਾਂ ਨੂੰ ਰਾਸ਼ਟਰੀ ਆਫ਼ਤ ਰਾਹਤ ਕੋਸ਼ (ਐਨਸੀਸੀਐਫ) ਬਣਾਉਣਾ ਪਵੇਗਾ, ਜਿਸ ਵਿਚ 75 ਫ਼ੀਸਦੀ ਹਿੱਸਾ ਕੇਂਦਰ ਨੂੰ ਦੇਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੇਰਲ ਹੜ੍ਹ ਵਿਚ 400 ਤੋਂ ਜ਼ਿਆਦਾ ਲੋਕ ਮਾਰੇ ਗਏ।
kerala Floodਸਾਢੇ 3 ਲੱਖ ਲੋਕਾਂ ਦਾ ਉਜਾੜਾ ਹੋਇਆ। 3 ਹਜ਼ਾਰ ਤੋਂ ਜ਼ਿਆਦਾ ਰਾਹਤ ਕੈਂਪ ਲੱਗੇ ਹਨ, ਕੀ ਇਹ ਰਾਸ਼ਟਰੀ ਆਫ਼ਤ ਨਹੀਂ ਹੈ? ਪਾਕਿਸਤਾਨ 'ਤੇ ਉਨ੍ਹਾਂ ਕਿਹਾ ਕਿ ਭਾਜਪਾ ਦੀ ਪਾਕਿ ਨੀਤੀ ਜਲੇਬੀ ਨੀਤੀ ਹੈ। ਸਰਕਾਰ ਦੀ ਪਾਕਿਸਤਾਨ ਨੀਤੀ ਕੀ ਹੈ? ਕਿਸੇ ਦਿਨ ਕਢਾਈ ਦੀ ਗੱਲ, ਕਿਸੇ ਦਿਨ ਬਰਿਆਨੀ ਖਾਣ ਚਲੇ ਜਾਣਾ, ਕਦੇ ਚਿੱਠੀ ਲਿਖਣਾ? ਪਾਕਿਸਤਾਨ ਦੇ ਨਾਲ ਸ਼ਾਂਤੀ ਬਹਾਲੀ ਲਈ ਕੀਤੇ ਗਏ ਹਰ ਯਤਨ ਵਿਚ ਕਾਂਗਰਸ, ਸਰਕਾਰ ਦੇ ਨਾਲ ਖੜ੍ਹੀ ਹੈ ਪਰ ਸਰਕਾਰ ਪਹਿਲਾਂ ਦੱਸੇ ਕਿ ਉਸ ਦੀ ਨੀਤੀ ਕੀ ਹੈ?