
ਕਰਨਾਲ ਵਿਚ ਹਰਿਆਣਾ ਅਤੇ ਯੂਪੀ ਬਾਰਡਰ 'ਤੇ ਸਥਿਤ ਭਰਾ ਭੈਣ ਦੇ ਨਾਮ ਨਾਲ ਬਣੇ ਮੰਦਰ ਗੋਵਿੰਦ ਧਾਮ ਮੰਦਰ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਸਾਹਮਣੇ...
ਕਰਨਾਲ: ਕਰਨਾਲ ਵਿਚ ਹਰਿਆਣਾ ਅਤੇ ਯੂਪੀ ਬਾਰਡਰ 'ਤੇ ਸਥਿਤ ਭਰਾ ਭੈਣ ਦੇ ਨਾਮ ਨਾਲ ਬਣੇ ਮੰਦਰ ਗੋਵਿੰਦ ਧਾਮ ਮੰਦਰ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਸਾਹਮਣੇ ਆਈ ਹੈ। ਇੱਥੇ ਅਣਪਛਾਤੇ ਬਦਮਾਸ਼ਾਂ ਨੇ ਲਾਠੀਆਂ ਡੰਡੀਆਂ ਨਾਲ ਬੁਰੀ ਤਰ੍ਹਾਂ ਕੁੱਟ ਕੁੱਟ ਕੇ ਮੰਦਰ ਦੇ ਮਹੰਤ ਅਤੇ ਇੱਕ ਪੁਜਾਰੀ ਦੀ ਹੱਤਿਆ ਕਰ ਦਿੱਤੀ। ਇਸ ਦੇ ਨਾਲ ਹੀ ਤਿੰਨ ਸੇਵਾਦਾਰਾਂ ਨੂੰ ਵੀ ਬੰਧਕ ਬਣਾਕੇ ਬੁਰੀ ਤਰ੍ਹਾਂ ਕੁੱਟਿਆ। ਦੱਸ ਦਈਏ ਕਿ 3 ਸੇਵਾਦਾਰ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ ਹਨ। Attackਮੰਦਰ ਵਿਚ ਸ਼ਰਾਬ ਦੀ ਸੰਦੂਕੜੀ ਸਮੇਤ ਕੁੱਝ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਹੋਈ ਹੈ। ਘਟਨਾ ਤੋਂ ਬਾਅਦ ਆਸਪਾਸ ਦੇ ਰਹਿਣ ਵਾਲੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੈ। ਮੌਕੇ 'ਤੇ ਜ਼ਿਲ੍ਹਾ ਪੁਲਿਸ ਕਪਤਾਨ ਸੁਰਿੰਦਰ ਭੌਰਿਆ ਸਮੇਤ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਪਹੁੰਚੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਜਖ਼ਮੀਆਂ ਨੂੰ ਇਲਾਜ ਲਈ ਕਲਪਨਾ ਚਾਵਲਾ ਹਸਪਤਾਲ ਵਿਚ ਭੇਜਿਆ ਗਿਆ ਹੈ।
Attackਉਸ ਤੋਂ ਬਾਅਦ ਤਿੰਨਾਂ ਨੂੰ ਪੀਜੀਆਈ ਰੇਫਰ ਕਰ ਦਿੱਤਾ ਗਿਆ। ਪਿੰਡ ਵਾਲਿਆਂ ਵਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਸੇਵਾਦਾਰ ਦੀ ਜੀਭ ਵੀ ਕੱਟ ਦਿੱਤੀ ਹੈ, ਪਰ ਇਸ ਸਬੰਧ ਵਿਚ ਪੁਲਿਸ ਦਾ ਕਹਿਣਾ ਹੈ ਕਿ ਹਲੇ ਮੈਡੀਕਲ ਰਿਪੋਰਟ ਨਹੀਂ ਮਿਲੀ ਹੈ। ਵਾਰਦਾਤ ਤੋਂ ਬਾਅਦ ਘਟਨਾ ਸਥਾਨ 'ਤੇ ਪੁਲਿਸ ਕਪਤਾਨ ਸੁਰਿੰਦਰ ਭੋਰਿਆ ਸਮੇਤ ਪੁਲਿਸ ਦੇ ਕਈ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਫਿਲਹਾਲ ਪੁਲਿਸ ਨੇ ਡਾਗ ਸਕਵੈਡ (Dog Squad) ਅਤੇ ਐਫਐਸਐਲ ਦੀਆਂ ਟੀਮਾਂ ਨੂੰ ਵੀ ਮਾਮਲੇ ਦੀ ਜਾਂਚ ਲਈ ਬੁਲਵਾਇਆ ਹੈ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਜੁਟ ਗਈ ਹੈ।
murder kniefਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਸਮੇਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਸ ਸਮੇਂ ਮੰਦਰ ਦੇ ਪੁਜਾਰੀ ਅਤੇ ਸੇਵਾਦਾਰ ਉਥੇ ਹੀ ਸਨ। ਇੱਕ ਪਿੰਡ ਵਾਸੀ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਸਵੇਰੇ ਮੰਦਰ ਵਿੱਚ ਆਏ ਤਾਂ ਉਨ੍ਹਾਂ ਨੇ ਖੂਨ ਨਾਲ ਲੱਥ ਪਥ ਲਾਸ਼ਾਂ ਦੇਖੀਆਂ ਤਾਂ ਇਸ ਵਾਰਦਾਤ ਦਾ ਪਤਾ ਚੱਲਿਆ। ਉਸ ਤੋਂ ਬਾਅਦ ਪੁਲਿਸ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਗਈ।