
ਸਾਧਵੀਆਂ ਨਾਲ ਬਲਾਤਕਾਰ ਦੇ ਇਲਜ਼ਾਮ ਵਿਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦਾ 15 ਅਗਸਤ ਨੂੰ ਜਨਮ ਦਿਨ ਸੀ।
ਰੋਹਤਕ: ਸਾਧਵੀਆਂ ਨਾਲ ਬਲਾਤਕਾਰ ਦੇ ਇਲਜ਼ਾਮ ਵਿਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦਾ 15 ਅਗਸਤ ਨੂੰ ਜਨਮ ਦਿਨ ਸੀ। ਜਨਮ ਦਿਨ ਨੂੰ ਧਿਆਨ ਵਿਚ ਰੱਖਦੇ ਹੋਏ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਤਾਂਕਿ ਰਾਮ ਰਹੀਮ ਦੇ ਸਾਥੀ ਅਤੇ ਭਗਤ ਜੇਲ੍ਹ ਤੋਂ ਦੂਰ ਰਹਿਣ ਪਰ ਭਗਤ ਜੇਲ੍ਹ ਦੇ ਪਤੇ 'ਤੇ ਬਰਥਡੇ ਕਾਰਡ ਭੇਜਕੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਭੇਜ ਰਹੇ ਹਨ।
Ram Rahimਰਾਮ ਰਹੀਮ ਦੇ ਜਨਮ ਦਿਨ ਉੱਤੇ 8 - 10 ਭਗਤਾਂ ਨੇ ਸ਼ੁਭਕਾਮਨਾਵਾਂ ਨਹੀਂ ਭੇਜੀਆਂ ਸਗੋਂ ਹਜ਼ਾਰਾਂ ਦੀ ਗਿਣਤੀ ਵਿਚ ਕਾਰਡ ਸੁਨਾਰੀਆ ਜੇਲ੍ਹ ਪਹੁੰਚੇ ਹਨ। ਜਨਮ ਦਿਨ ਲੰਘਿਆ ਨੂੰ 5 ਦਿਨ ਹੋ ਚੁੱਕੇ ਹਨ ਪਰ ਕਾਰਡ ਪਹੁੰਚਣ ਦਾ ਸਿਲਸਿਲਾ ਹਲੇ ਵੀ ਜਾਰੀ ਹੈ। ਦੇਸ਼ ਦੇ ਵੱਖ - ਵੱਖ ਹਿੱਸਿਆਂ ਤੋਂ ਰਾਮ ਰਹੀਮ ਦੇ ਨਾਮ 'ਤੇ ਕਾਰਡ ਪਹੁੰਚ ਰਹੇ ਹਨ। ਰੋਹਤਕ ਦੇ ਸਥਾਨਕ ਪੋਸਟ ਆਫਿਸ ਵਿਚ ਪਿਛਲੇ ਇੱਕ ਹਫਤੇ ਤੋਂ ਕਾਰਡ ਦਾ ਅੰਬਾਰ ਲਗਾ ਹੋਇਆ ਹੈ।
Ram Rahimਸੁਨਾਰੀਆ ਪਿੰਡ ਦੇ ਪੋਸਟਮਾਸਟਰ ਜਗਦੀਸ਼ ਬਧਵਾਰ ਦਾ ਕਹਿਣਾ ਹੈ ਕਿ ਬੀਤੇ ਇੱਕ ਹਫ਼ਤੇ ਤੋਂ ਉਨ੍ਹਾਂ ਦਾ ਕੰਮ ਦੁੱਗਣਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ, 4 ਦਹਾਕੇ ਦੇ ਆਪਣੇ ਕਰਿਅਰ ਵਿਚ ਮੈਂ ਕਦੇ ਕਿਸੇ ਇੱਕ ਸ਼ਸ਼ਸ ਦੇ ਨਾਮ ਇੰਨੇ ਜ਼ਿਆਦਾ ਖ਼ਤ ਆਉਂਦੇ ਨਹੀਂ ਦੇਖੇ। ਅਜਿਹੀ ਬੈਕਗਰਾਉਂਡ ਵਾਲੇ ਸ਼ਖਸ ਲਈ ਇੰਨੀਆਂ ਮੁਬਾਰਕਾਂ ਹੈਰਾਨ ਕਰਦੀਆਂ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਆਮ ਤੌਰ ਉੱਤੇ ਉਹ ਸਵੇਰੇ 9 ਵਜੇ ਦਫਤਰ ਪੁੱਜਦੇ ਹਨ ਅਤੇ ਦੁਪਹਿਰ 1 ਵਜੇ ਤੱਕ ਲੱਗਭੱਗ ਸਾਰੇ ਕੰਮ ਖਤਮ ਕਰ ਲੈਂਦੇ ਹਨ।
Gurmeet Ram Rahimਪਰ ਪਿਛਲੇ ਕੁੱਝ ਦਿਨਾਂ ਤੋਂ ਸਟਾਫ 8 ਵਜੇ ਸਵੇਰੇ ਆਉਂਦਾ ਹੈ ਅਤੇ ਸ਼ਾਮ 6 ਵਜੇ ਤੱਕ ਵੀ ਕੰਮ ਖਤਮ ਨਹੀਂ ਹੁੰਦਾ। ਇਸ ਦਾ ਕਾਰਨ ਹੈ, ਵੱਡੀ ਗਿਣਤੀ ਵਿਚ ਗਰੀਟਿੰਗ ਕਾਰਡਾਂ ਦਾ ਪੁੱਜਣਾ। ਉਹ ਕਹਿੰਦੇ ਹਨ ਕਿ ਰਾਮ ਰਹੀਮ ਦੇ ਨਾਮ ਸਪੀਡ ਪੋਸਟ ਅਤੇ ਜਨਰਲ ਪੋਸਟ ਤੋਂ ਖੂਬਸੂਰਤ ਅਤੇ ਰੰਗੀਨ ਕਾਰਡ ਪਹੁੰਚ ਰਹੇ ਹਨ ਜਿਨ੍ਹਾਂ ਦੀ ਕੀਮਤ 50 ਤੋਂ 100 ਰੁਪਏ ਦੇ ਵਿਚ ਹੈ। ਪੋਸਟ ਮਾਸਟਰ ਰਾਜੇਸ਼ ਕੁਮਾਰ ਦਾ ਕੰਮ ਹੈ ਰੋਹਤਕ ਦੇ ਹੈੱਡ ਆਫਿਸ ਤੋਂ ਸੁਨਾਰੀਆ ਸਬ - ਪੋਸਟ ਆਫਿਸ ਤੱਕ ਪੋਸਟ ਲੈ ਕੇ ਪੁੱਜਣਾ।
ram rahimਇਸ ਕੰਮ ਲਈ ਆਮ ਤੌਰ ਉੱਤੇ ਉਹ ਬਾਈਕ ਦਾ ਇਸਤੇਮਾਲ ਕਰਦੇ ਸਨ ਪਰ ਇਨ੍ਹਾਂ ਦਿਨਾਂ ਉਨ੍ਹਾਂ ਨੂੰ ਆਟੋ ਰਿਕਸ਼ਾ ਕਰਨਾ ਪੈਂਦਾ ਹੈ। ਜਦੋਂ ਜੇਲ੍ਹ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਜੇਲ੍ਹ ਮੈਨੁਅਲ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਉਹ ਸਾਰੇ ਕਾਰਡ ਰਾਮ ਰਹੀਮ ਤੱਕ ਪਹੁੰਚ ਰਹੇ ਹਨ। ਰਾਮ ਰਹੀਮ ਤੱਕ ਕਾਰਡ ਪਹੁੰਚਾਉਣ ਤੋਂ ਪਹਿਲਾਂ ਉਨ੍ਹਾਂ ਦੀ ਸਕੈਨਿੰਗ ਕੀਤੀ ਜਾ ਰਹੀ ਹੈ।