
ਸ੍ਰੀਨਗਰ ਦੇ ਲਾਲ ਚੌਕ 'ਤੇ ਬੈਰੀਕੇਡ ਹਟਾਏ ਗਏ
ਸ੍ਰੀਨਗਰ : ਸ੍ਰੀਨਗਰ ਸ਼ਹਿਰ ਦੇ ਕਾਰੋਬਾਰੀ ਕੇਂਦਰ ਲਾਲ ਚੌਕ 'ਤੇ ਘੰਟਾਘਰ ਲਾਗੇ ਬੈਰੀਕੇਡ ਮੰਗਲਵਾਰ ਨੂੰ 15 ਦਿਨਾਂ ਬਾਅਦ ਹਟਾ ਲਏ ਗਏ। ਇਸ ਕਾਰੋਬਾਰੀ ਕੇਂਦਰ 'ਤੇ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਦੀ ਆਗਿਆ ਦੇ ਦਿਤੀ ਗਈ। ਕੁੱਝ ਇਲਾਕਿਆਂ ਵਿਚ ਪਾਬੰਦੀਆਂ ਵਿਚ ਛੋਟ ਦਿਤੀ ਗਈ ਹੈ ਜਦਕਿ ਕੁੱਝ ਹੋਰਾਂ ਵਿਚ ਜਾਰੀ ਰਹੀ। ਇਸੇ ਦੌਰਾਨ ਘਾਟੀ ਦੇ ਕੁੱਝ ਹਿੱਸਿਆਂ ਵਿਚ ਨੌਜਵਾਨਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਹੋਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੱਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ ਪਰ ਹਾਲਾਤ ਸ਼ਾਂਤੀਪੂਰਨ ਬਣੇ ਹੋਏ ਹਨ।
Clashes between youth and security forces in Jammu Kashmir
ਅਧਿਕਾਰੀਆਂ ਨੇ ਦਸਿਆ ਕਿ ਸੋਮਵਾਰ ਨੂੰ ਦੁਬਾਰਾ ਖੁਲ੍ਹੇ ਬਹੁਤੇ ਸਕੂਲਾਂ ਵਿਚ ਕੋਈ ਵਿਦਿਆਰਥੀ ਨਹੀਂ ਦਿਸਿਆ ਪਰ ਸਰਕਾਰੀ ਦਫ਼ਤਰਾਂ ਵਿਚ ਮੁਲਾਜ਼ਮਾਂ ਦੀ ਮੌਜੂਦਗੀ ਵਿਚ ਸੁਧਾਰ ਹੋਇਆ। ਉਨ੍ਹਾਂ ਦਸਿਆ ਕਿ ਸ਼ਹਿਰ ਦੇ ਸਿਵਲ ਲਾਈਨਜ਼ ਖੇਤਰਾਂ ਦੇ ਕੁੱਝ ਹਿੱਸਿਆਂ ਵਿਚ ਵਾਹਨਾਂ ਦੀ ਆਵਾਜਾਈ ਵਧੀ ਪਰ ਸ੍ਰੀਨਗਰ ਦੇ ਹੇਠਲੇ ਇਲਾਕਿਆਂ ਅਤੇ ਕਸ਼ਮੀਰ ਘਾਟੀ ਦੇ ਕਈ ਹਿੱਸਿਆਂ ਵਿਚ ਆਵਾਜਾਈ ਘੱਟ ਰਹੀ।
Clashes between youth and security forces in Jammu Kashmir
ਘਾਟੀ ਵਿਚ ਬਾਜ਼ਾਰ ਬੰਦ ਰਹੇ ਜਦਕਿ ਜਨਤਕ ਬਸਾਂ ਸੜਕਾਂ ਤੋਂ ਨਦਾਰਦ ਰਹੀਆਂ। ਮੋਬਾਈਲ ਅਤੇ ਇੰਟਰਨੈਟ ਸੇਵਾਵਾਂ ਲਗਾਤਾਰ 16ਵੇਂ ਦਿਨ ਬੰਦ ਰਹੀਆਂ ਜਦਕਿ ਬਹੁਤੇ ਖੇਤਰਾਂ ਵਿਚ ਲੈਂਡਲਾਈਨ ਟੈਲੀਫ਼ੋਨ ਸੇਵਾਵਾਂ ਵੀ ਪ੍ਰਭਾਵਤ ਰਹੀਆਂ। ਅਧਿਕਾਰੀਆਂ ਨੇ ਦਸਿਆ ਕਿ ਬੀਤੀ ਪੰਜ ਅਗੱਸਤ ਨੂੰ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੇ ਬਹੁਤੇ ਪ੍ਰਾਵਧਾਨਾਂ ਨੂੰ ਹਟਾਏ ਜਾਣ ਮਗਰੋਂ ਹਾਲਾਤ ਕੁਲ ਮਿਲਾ ਕੇ ਸ਼ਾਂਤੀਪੂਰਨ ਬਣੇ ਹੋਏ ਹਨ।