
ਅਧਿਕਾਰੀਆਂ ਨੇ ਦਸਿਆ ਕਿ ਐਨਐਸਏ ਨੇ ਗ੍ਰਹਿ ਮੰਤਰੀ ਨੂੰ ਜੰਮੂ ਕਸ਼ਮੀਰ ਦੀ ਮੁਕੰਮਲ ਸਥਿਤੀ ਤੋਂ ਜਾਣੂ ਕਰਾਇਆ
ਨਵੀਂ ਦਿੱਲੀ: ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਪੰਜ ਅਗੱਸਤ ਤੋਂ ਪ੍ਰਸ਼ਾਸਨਿਕ ਪਾਬੰਦੀਆਂ ਝੱਲ ਰਹੇ ਜੰਮੂ ਕਸ਼ਮੀਰ ਦੇ ਮੌਜੂਦਾ ਹਾਲਾਤ ਤੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਾਣੂੰ ਕਰਾਇਆ। ਕਸ਼ਮੀਰ ਘਾਟੀ ਵਿਚੋਂ ਮੁੜਨ ਮਗਰੋਂ ਡੋਭਾਲ ਦੀ ਸ਼ਾਹ ਨਾਲ ਇਹ ਪਹਿਲੀ ਬੈਠਕ ਹੈ। ਉਹ ਘਾਟੀ ਵਿਚ ਦਸ ਦਿਨਾਂ ਤਕ ਰੁਕੇ ਸਨ ਅਤੇ ਉਥੇ ਉਨ੍ਹਾਂ ਹਾਲਾਤ 'ਤੇ ਨੇੜਿਉਂ ਨਜ਼ਰ ਰੱਖੀ ਹੋਈ ਸੀ।
Article 370
ਅਧਿਕਾਰੀਆਂ ਨੇ ਦਸਿਆ ਕਿ ਐਨਐਸਏ ਨੇ ਗ੍ਰਹਿ ਮੰਤਰੀ ਨੂੰ ਜੰਮੂ ਕਸ਼ਮੀਰ ਦੀ ਮੁਕੰਮਲ ਸਥਿਤੀ ਤੋਂ ਜਾਣੂ ਕਰਾਇਆ। ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗੌਬਾ ਅਤੇ ਹੋਰ ਸਿਖਰਲੇ ਅਧਿਕਾਰੀ ਵੀ ਇਸ ਬੈਠਕ ਵਿਚ ਮੌਜੂਦ ਸਨ ਜਿਸ ਵਿਚ ਰਾਜ ਵਿਚ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ ਗਈ। ਅਧਿਕਾਰੀਆਂ ਮੁਤਾਬਕ ਜੰਮੂ ਕਸ਼ਮੀਰ ਦੇ ਵੱਖ ਵੱਖ ਹਿੱਸਿਆਂ ਵਿਚ ਲਾਈਆਂ ਗਈਆਂ ਪਾਬੰਦੀਆਂ ਨਾਲ ਜੁੜੇ ਮੁੱਦਿਆਂ 'ਤੇ ਵੀ ਬੈਠਕ ਵਿਚ ਚਰਚਾ ਹੋਈ।
Amit Shah held meeting with NSA ajit doval on Jammu Kashmir
ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਖ਼ਤਮ ਕੀਤੇ ਜਾਣ ਮਗਰੋਂ ਪੰਜ ਅਗੱਸਤ ਤੋਂ ਰਾਜ ਵਿਚ ਪਾਬੰਦੀਆਂ ਲਗੀਆਂ ਹੋਈਆਂ ਹਨ।
ਸੰਚਾਰ ਸਾਧਨ ਠੱਪ ਹਨ ਅਤੇ ਲੋਕਾਂ ਨੂੰ ਘਰਾਂ ਅੰਦਰ ਰਹਿਣਾ ਪੈ ਰਿਹਾ ਹੈ। ਕਈ ਵਾਰ ਕਰਫ਼ੀਊ ਵਿਚ ਢਿੱਲ ਵੀ ਦਿਤੀ ਗਈ ਹੈ ਪਰ ਕਲ ਇਕ ਵਾਰ ਫਿਰ ਪਾਬੰਦੀਆਂ ਲਾ ਦਿਤੀਆਂ ਗਈਆਂ ਕਿਉਂਕਿ ਕੁੱਝ ਥਾਈਂ ਹਿੰਸਾ ਦੀਆਂ ਘਟਨਾਵਾਂ ਵਾਪਰ ਗਈਆਂ ਸਨ।