
ਹੜ੍ਹ ਵਾਲਾ ਪਾਣੀ ਪਾ-ਪਾ ਲੋਕਾਂ ਨੂੰ ਪਿਲਾਇਆ ਦੁੱਧ ?
ਪੰਜਾਬ ‘ਚ ਆਏ ਹੜ੍ਹ ਨੇ ਜਿਥੇ ਅਨੇਕਾਂ ਲੋਕਾਂ ਦੀਆਂ ਜਾਨਾਂ ਲੈ ਲਈਆਂ ਉਥੇ ਹੀ ਕਈ ਘਰ ਤੋਂ ਬੇਘਰ ਹੋ ਗਏ। ਇਸੇ ਦੌਰਾਨ ਹੜ੍ਹ ਦੀ ਮਾਰ ਹੇਠਾਂ ਆਏ ਲੋਕਾਂ ਦੀ ਮਦਦ ਲਈ ਲੋਕ ਅੱਗੇ ਆ ਰਹੇ ਹਨ ਪਰ ਇਸ ਦੇ ਨਾਲ ਹੀ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਤੁਸੀਂ ਵੀ ਲਾਹਨਤਾਂ ਪਾਉਂਦੇ ਨਹੀਂ ਥੱਕੇਗੇ। ਇਹਨਾਂ ਤਸਵੀਰਾਂ ਵਿਚ ਨਜ਼ਰ ਆ ਰਿਹਾ ਹੈ ਕਿ ਇਕ ਵਿਅਕਤੀ ਜੋ ਕਿ ਸ਼ਰੇਆਮ ਦੁੱਧ ਵਿਚ ਹੜ੍ਹ ਦਾ ਪਾਣੀ ਪਾ ਰਿਹਾ ਹੈ।
Photo
ਜਾਣਕਾਰੀ ਮੁਤਾਬਕ ਇਹ ਵਿਅਕਤੀ ਹੜ੍ਹ ਪੀੜਤਾਂ ਲਈ ਦੁਧ ਲੈ ਕੇ ਜਾ ਰਿਹਾ ਸੀ ਪਰ ਜਿਵੇਂ ਹੀ ਇਸ ਦੀ ਵੀਡੀਓ ਵਾਇਰਲ ਹੋਈ ਤਾਂ ਇਸ ਦੀ ਚਾਰੇ ਪਾਸੇ ਖੂਬ ਨਿੰਦਾ ਹੋਂਣ ਲੱਗ ਪਈ। ਇਸ ਤੋਂ ਪਹਿਲਾਂ ਅਜਿਹੀਆਂ ਹੋਰ ਕਈ ਖ਼ਬਰਾਂ ਸਾਹਮਣੇ ਆਈਆਂ ਚੁੱਕੀਆਂ ਹਨ ਜਿਹਨਾਂ ਵਿਚ ਦੁੱਧ ਵਿਚ ਪਾਣੀ ਮਿਲਾ ਕੇ ਵੇਚਿਆ ਜਾਂਦਾ ਹੈ। ਇਸ ਵਿਅਕਤੀ ਕੋਲ ਬਹੁਤ ਸਾਰਾ ਦੁੱਧ ਇਕੱਠਾ ਕੀਤਾ ਹੋਇਆ ਹੈ। ਇਹ ਵਿਅਕਤੀ ਹੜ੍ਹ ਪੀੜਤਾਂ ਲਈ ਦੁੱਧ ਲੈ ਕੇ ਜਾ ਰਿਹਾ ਹੈ।
Photo
ਪਰ ਉਹਨਾਂ ਨੂੰ ਕੀ ਪਤਾ ਇਹ ਉਹਨਾਂ ਨਾਲ ਕਿੰਨਾ ਵੱਡਾ ਧੋਖਾ ਕਰ ਰਿਹਾ ਹੈ। ਇਸ ਵਿਅਕਤੀ ਦੀ ਸੱਚਾਈ ਕੈਮਰੇ ਵਿਚ ਕੈਦ ਹੋ ਚੁੱਕੀ ਹੈ। ਇਸ ਦੀ ਵੀਡੀਉ ਹੁਣ ਸ਼ੋਸ਼ਲ ਮੀਡੀਆ ਤੇ ਜਨਤਕ ਹੋ ਗਈ ਹੈ। ਹੁਣ ਇਸ ਤੋਂ ਪਰਦਾ ਹੱਟ ਗਿਆ ਹੈ। ਇਹ ਵਿਅਕਤੀ ਇਕ ਬੇੜੀ ਵਿਚ ਸਵਾਰ ਹੈ। ਜਨਤਕ ਹੋਈ ਵੀਡੀਉ ਵਿਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਇਕ ਜੱਗ ਨਾਲ ਪਾਣੀ ਦੁੱਧ ਵਿਚ ਪਾਉਂਦਾ ਨਜ਼ਰ ਆ ਰਿਹਾ ਹੈ।
ਦਸ ਦਈਏ ਕਿ ਹੜ੍ਹ ਕਾਰਨ ਹੁਣ ਤਕ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਕਈ ਲੋਕ ਬੇਘਰ ਹੋ ਗਏ ਹਨ। ਸਰਕਾਰ ਸਹਾਇਤਾ ਦੇਣ ਵਿਚ ਨਾਕਾਮ ਨਜ਼ਰ ਆ ਰਹੀ ਹੈ। ਫ਼ਿਲਹਾਲ ਇਹ ਨਹੀਂ ਪਤਾ ਲੱਗਿਆ ਸਕਿਆ ਕਿ ਇਹ ਵੀਡੀਉ ਕਿੱਥੋਂ ਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।