ਪੰਜਾਬ ‘ਚ ਮੱਝਾਂ ਦੀ ਗਿਣਤੀ 23% ਘਟੀ ਪਰ ਦੁੱਧ ਦੀ ਪੈਦਾਵਾਰ ਵਧੀ, ਕਿੱਥੋਂ ਆ ਰਿਹਾ ਇੰਨਾ ਦੁੱਧ?
Published : Aug 5, 2019, 7:10 pm IST
Updated : Aug 5, 2019, 7:10 pm IST
SHARE ARTICLE
Cow
Cow

ਪੰਜਾਬ ਵਿੱਚ ਪਿਛਲੇ ਸੱਤ ਸਾਲਾਂ ਦੇ ਮੁਕਾਬਲੇ ਮੱਝਾਂ ਦੀ ਗਿਣਤੀ ਘਟੀ ਹੈ...

ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਸੱਤ ਸਾਲਾਂ ਦੇ ਮੁਕਾਬਲੇ ਮੱਝਾਂ ਦੀ ਗਿਣਤੀ ਘਟੀ ਹੈ, ਜਦਕਿ ਦੁੱਧ ਦੀ ਪੈਦਾਵਾਰ ਵਧਦੀ ਜਾ ਰਹੀ ਹੈ। ਅਜਿਹੇ ਵਿੱਚ ਸਵਾਲ ਉੱਠਣਾ ਸੁਭਾਵਿਕ ਹੈ ਕਿ ਇੰਨਾ ਦੁੱਧ ਆਖ਼ਰ ਕਿੱਥੋਂ ਆ ਰਿਹਾ ਹੈ। ਕੀ ਇਹ ਦੁੱਧ ਮਿਲਾਵਟੀ ਹੈ? ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇਵੀਰ ਜਾਖੜ ਨੇ ਟਵੀਟ ਕਰਕੇ ਇਹ ਮਾਮਲਾ ਚੁੱਕਿਆ ਹੈ। ਸੰਨ 1992 ਵਿੱਚ ਪੰਜਾਬ 'ਚ ਮੱਝਾਂ ਦੀ ਗਿਣਤੀ 51.23 ਲੱਖ ਸੀ ਜੋ ਸਾਲ 2012 ਵਿੱਚ ਘਟ ਕੇ 46.26 ਲੱਖ ਹੋ ਗਈ। ਹੁਣ ਸਾਲ 2022 ਦੀ ਗਿਣਤੀ ਲਈ ਜੋ ਡੇਟਾ ਤਿਆਰ ਹੋ ਰਿਹਾ ਹੈ।

BuffaloBuffalo

 ਉਸ ਵਿੱਚ 23 ਫ਼ੀਸਦ ਦੀ ਕਮੀ ਦੇ ਸੰਕੇਤ ਦਿਖਾਈ ਦੇ ਰਹੇ ਹਨ। ਇਨ੍ਹਾਂ ਅੰਕੜਿਆਂ ਬਾਰੇ ਦੱਸਦਿਆਂ ਜਾਖੜ ਨੇ ਲਿਖਿਆ ਹੈ ਕਿ ਇਹ ਸਥਿਤੀ ਭਿਆਨਕ ਹੈ। ਆਪਣੇ ਟਵੀਟ ਵਿੱਚ ਜਾਖੜ ਨੇ ਦਾਅਵਾ ਕੀਤਾ ਹੈ ਕਿ ਸਾਲ 2012 ਦੇ ਮੁਕਾਬਲੇ ਮੱਝਾਂ ਦੀ ਗਿਣਤੀ ਘਟੀ ਹੈ ਜਦਕਿ ਗਾਵਾਂ ਦੋ ਫ਼ੀਸਦੀ ਵਧੀਆਂ ਹਨ। ਵਿਭਾਗ ਨੇ ਨਿਰਦੇਸ਼ਨ ਡਾ. ਇੰਦਰਜੀਤ ਸਿੰਘ ਨੇ ਵੀ ਦੱਸਿਆ ਕਿ ਲੋਕ ਦੁਧਾਰੂ ਪਸ਼ੀਆਂ ਨੂੰ ਪਾਲਣ ਵਿਚ ਬਹੁਤ ਰੁਚੀ ਨਹੀਂ ਦਿਖਾ ਰਹੇ।

Buffalo and Cow Milk Buffalo 

ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਨੇ ਭਾਰਤ ਵਿਚ ਸਸਤੇ ਭਾਅ ‘ਤੇ ਸੁੱਕਾ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ ਹੈ ਤੇ ਲੋਕਾਂ ਨੂੰ ਮੱਝਾਂ ਪਾਲਣੀਆਂ ਮਹਿੰਗੀਆਂ ਸਾਬਤ ਹੋ ਰਹੀਆਂ ਹਨ। ਇਸ ਦੇ ਨਾਲ ਹੀ ਨਕਲੀ ਦੁੱਧ ਵੀ ਆ ਰਿਹਾ ਹੈ। ਤੰਦਰੁਸਤ ਪੰਜਾਬ ਮਿਸ਼ਨ ਦੇ ਨਿਰਦੇਸ਼ਕ ਕਾਹਨ ਸਿੰਘ ਪੰਨੂ ਨੇ ਵੀ ਮੰਨਿਆ ਕਿ ਦੁੱਧ ਤੇ ਨਕਲੀ ਘਿਓ ਬਣਾਉਣ ਵਾਲਿਆਂ ਨੂੰ ਫੜਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਨਕਲੀ ਦੁੱਧ ਸ਼ਰ੍ਹੇਆਮ ਬਾਜ਼ਾਰਾਂ ਵਿੱਚ ਵਿਕ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement