Smartphone ਬਣਾਉਣ ਵਾਲੀਆਂ ਕੰਪਨੀਆਂ ਦਸੰਬਰ ਤੱਕ ਕਰਨੀਆਂ 50,000 ਲੋਕਾਂ ਦੀ ਭਰਤੀ
Published : Aug 20, 2020, 5:50 pm IST
Updated : Aug 20, 2020, 5:50 pm IST
SHARE ARTICLE
50,000 jobs coming up by December-end in smartphone industry
50,000 jobs coming up by December-end in smartphone industry

ਸਮਾਰਟਫੋਨ ਬਣਾਉਣ ਵਾਲੀਆਂ ਕੰਪਨੀਆਂ ਦਸੰਬਰ ਤੱਕ 50,000 ਲੋਕਾਂ ਦੀ ਭਰਤੀ ਕਰਨਗੀਆਂ।

ਨਵੀਂ ਦਿੱਲੀ: ਸਮਾਰਟਫੋਨ ਬਣਾਉਣ ਵਾਲੀਆਂ ਕੰਪਨੀਆਂ ਦਸੰਬਰ ਤੱਕ 50,000 ਲੋਕਾਂ ਦੀ ਭਰਤੀ ਕਰਨਗੀਆਂ। ਦੇਸ਼ ਵਿਚ ਹੈਂਡਸੈੱਟ ਬਣਾਉਣ ਨੂੰ ਹੁਲਾਰਾ ਦੇਣ ਲਈ ਸਰਕਾਰ ਨੇ ਪ੍ਰੋਡਕਸ਼ਨ-ਲਿੰਕਡ-ਇੰਸੈਂਟਿਵ (ਪੀਐਲਆਈ) ਸਕੀਮ ਸ਼ੁਰੂ ਕੀਤੀ ਸੀ। ਸਥਾਨਕ ਨਿਰਮਾਣ ਕੰਪਨੀਆਂ ਡਿਕਸਨ ਅਤੇ ਲਾਵਾ ਸਮੇਤ ਫਾਕਸਕਾਨ, ਵਿਸਟ੍ਰਾਨ ਅਤੇ ਸੈਮਸੰਗ ਆਦਿ ਕੰਪਨੀਆਂ ਨੇ ਇਸ ਦੇ ਲਈ ਅਪਲਾਈ ਕੀਤਾ ਹੈ।

SmartphoneSmartphone

ਇਹ ਸਰਕਾਰ ਲਈ ਕਾਫ਼ੀ ਰਾਹਤ ਦੀ ਗੱਲ ਹੋ ਸਕਦੀ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਦੇ ਅੰਕੜਿਆਂ ਅਨੁਸਾਰ ਜੁਲਾਈ ਵਿਚ ਕਰੀਬ 50 ਲੱਖ ਨੌਕਰੀਪੇਸ਼ਾ ਲੋਕਾਂ ਨੇ ਅਪਣਾ ਰੁਜ਼ਗਾਰ ਗਵਾਇਆ ਹੈ। ਇੰਡੀਅਨ ਸੈਲੂਲਰ ਐਂਡ ਇਲੈਕਟ੍ਰਾਨਿਕਸ ਐਸੋਸੀਏਸ਼ਨ ਦੇ ਮੁਖੀ ਪੰਕਜ ਮੋਹਿੰਦਰੂ ਨੇ ਕਿਹਾ, ‘ਮੋਬਾਈਲ ਫੋਨ ਨਿਰਮਾਣ ਵਿਚ 1100 ਫੀਸਦੀ ਵਾਧਾ ਹਾਸਲ ਕਰਨ ਤੋਂ ਬਾਅਦ ਘਰੇਲੂ ਮੰਗ ਵਿਚ ਸੇਚੂਰੇਸ਼ਨ ਆ ਗਈ ਹੈ।

JobsJobs

ਇਸ ਨਾਲ ਬਰਾਮਦ ਸ਼ੁਰੂ ਹੋ ਗਿਆ ਹੈ। ਕੋਰੋਨਾ ਕਾਰਨ ਰਫ਼ਤਾਰ ਨੂੰ ਵਧਾਉਣ ਵਿਚ ਕੁਝ ਦੇਰੀ ਹੋਈ ਹੈ। ਇਸ ਦੇ ਬਾਵਜੂਦ ਦਸੰਬਰ ਤੱਕ 50 ਹਜ਼ਾਰ ਸਿੱਧੀਆਂ ਭਰਤੀਆਂ ਕੀਤੀਆਂ ਜਾਣਗੀਆਂ’।ਆਈਸੀਈਏ ਦਾ ਕਹਿਣਾ ਹੈ ਕਿ 2014 ਤੋਂ 2019 ਵਿਚਕਾਰ 1100 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਕੋਵਿਡ -19 ਤੋਂ ਬਾਅਦ ਮੋਬਾਈਲ ਨਿਰਮਾਣ ਬਾਰੇ ਆਪਣੀ ਰਿਪੋਰਟ ਵਿਚ ਆਈਸੀਈਏ ਨੇ ਕਿਹਾ ਹੈ ਕਿ ਨਿਰਮਾਣ ਉਦਯੋਗ ਕਿਰਤ ਸ਼ਕਤੀ ਅਧਾਰਤ ਰਹੇਗਾ।

JobJob

ਪੀਐਲਆਈ ਸਕੀਮ ਰਫ਼ਤਾਰ ‘ਤੇ ਜਾ ਰਹੀ ਹੈ। 50,000 ਨੌਕਰੀਆਂ ਦੇ ਮੌਕੇ ਤਿਆਰ ਹੋਣਾ ਇਸ ਦੀ ਪਹਿਲੀ ਕਿਸ਼ਤ ਹੈ। ਇਹ ਸਕੀਮ ਇੰਡਸਟਰੀ ਲਈ ਵੱਡਾ ਹੁਲਾਰਾ ਹੈ। ਕੋਰੋਨਾ ਤੋਂ ਪਹਿਲਾਂ ਤੱਕ ਇਸ ਵਿਚ ਕਰੀਬ 7 ਕਰਮਚਾਰੀ ਕੰਮ ਕਰਦੇ ਸੀ। ਇਹਨਾਂ ਵਿਚ ਇਕਰਾਰਨਾਮੇ 'ਤੇ ਕੰਮ ਕਰਨ ਵਾਲੇ ਵਰਕਰ ਸ਼ਾਮਲ ਸਨ।

the wife a jobJob

ਐਪਲ ਨੂੰ ਸਪਲਾਈ ਕਰਨ ਵਾਲੀਆਂ ਤਿੰਨ ਕੰਪਨੀਆਂ ਫਾਕਸਕਾਨ, ਵਿਸਟ੍ਰਾਨ ਅਤੇ ਪੇਗਾਟ੍ਰਾਨ ਦੇ ਨਾਲ ਸੈਮਸੰਗ ਅਤੇ ਘਰੇਲੂ ਕੰਪਨੀ ਲਾਵਾ ਅਤੇ ਡਿਸਕਾਨ ਸਮੇਤ 22 ਨੇ ਪੀਐਲਆਈ ਸਕੀਮ ਲਈ ਅਪਲਾਈ ਕੀਤਾ ਹੈ। ਇਸ ਸਕੀਮ ਦਾ ਮਕਸਦ ਚੀਨ ਆਦਿ ਦੇਸ਼ਾਂ ‘ਤੇ ਨਿਰਭਰਤਾ ਘੱਟ ਕਰਨਾ ਹੈ ਅਤੇ ਭਾਰਤ ਨੂੰ ਹੈਂਡਸੈੱਟ ਨਿਰਮਾਣ ਦਾ ਹਬ ਬਣਾਉਣਾ ਹੈ। ਇਸ ਤੋਂ ਪਹਿਲਾਂ ਟੈਲੀਕਾਮ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਕਿਹਾ ਸੀ ਕਿ ਇਸ ਦੇ ਤਹਿਤ 5 ਸਾਲਾਂ ਵਿਚ 11,500 ਕਰੋੜ ਰੁਪਏ ਦੇ ਨਿਵੇਸ਼ ਦੀ ਪੇਸ਼ਕਸ਼ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement