ਕੋਰੋਨਾ ਦੀ ਦਵਾਈ ਬਣ ਸਕਦੀ ਹੈ ਨਿੰਮ, ਭਾਰਤ ਵਿਚ ਸ਼ੁਰੂ ਹੋਣ ਜਾ ਰਿਹਾ ਹੈ ਮਨੁੱਖੀ ਪ੍ਰੀਖਣ
Published : Aug 20, 2020, 8:50 am IST
Updated : Aug 21, 2020, 1:17 pm IST
SHARE ARTICLE
Neem
Neem

2 ਮਹੀਨਿਆਂ ਤੱਕ 250 ਲੋਕਾਂ 'ਤੇ ਹੋਵੇਗਾ ਟੈਸਟ

ਕੋਰੋਨਾ ਦੇ ਦਵਾਈ ਲੱਭਣ ਲਈ ਡਾਕਟਰਾਂ ਅਤੇ ਖੋਜਕਰਤਾਵਾਂ ਦੀਆਂ ਟੀਮਾਂ ਦਿਨ ਰਾਤ ਕੰਮ ਕਰ ਰਹੀਆਂ ਹਨ। ਇਸ ਪ੍ਰਕਿਰਿਆ ਵਿਚ ਆਯੁਰਵੈਦ ਵੀ ਨਿਰੰਤਰ ਪ੍ਰਯੋਗ ਕਰ ਰਿਹਾ ਹੈ। ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੈਦ (AIIA) ਨੇ ਨਿਸਰਗ ਹਰਬਜ਼ ਨਾਮਕ ਇਕ ਕੰਪਨੀ ਨਾਲ ਸਮਝੌਤਾ ਕੀਤਾ ਹੈ।

NeemNeem

ਇਹ ਦੋਵੇਂ ਸੰਸਥਾਵਾਂ ਇਹ ਪਰਖਣਗੀਆਂ ਕਿ ਨਿੰਮ ਕੋਰੋਨਾ ਨਾਲ ਲੜਨ ਵਿਚ ਕਿੰਨਾ ਪ੍ਰਭਾਵਸ਼ਾਲੀ ਹੈ। ਇਹ ਟੈਸਟ ਫਰੀਦਾਬਾਦ ਦੇ ESIC ਹਸਪਤਾਲ ਵਿਚ ਕੀਤਾ ਜਾਵੇਗਾ। AIIA ਦੇ ਡਾਇਰੈਕਟਰ ਡਾ. ਤਨੁਜਾ ਨੇਸਾਰੀ ਇਸ ਖੋਜ ਦੇ ਪ੍ਰਮੁੱਖ ਪ੍ਰੀਖਣਕਰਤਾ ਹੋਣਗੇ।

NeemNeem

ਉਨ੍ਹਾਂ ਨਾਲ ESIC ਹਸਪਤਾਲ ਦੇ ਡੀਨ ਡਾ. ਅਸੀਮ ਸੇਨ ਵੀ ਹੋਣਗੇ। ਇਸ ਟੀਮ ਵਿਚ AIIA ਅਤੇ ESIC ਦੇ 6 ਹੋਰ ਡਾਕਟਰ ਸ਼ਾਮਲ ਹੋਣਗੇ। ਇਹ ਟੀਮ 250 ਲੋਕਾਂ ‘ਤੇ ਇਸ ਗੱਲ ਦਾ ਪ੍ਰੀਖਣ ਕਰੇਗੀ ਕਿ ਨਿੰਮ ਦੇ ਤੱਤ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਵਿਚ ਕਿੰਨਾ ਪ੍ਰਭਾਵਸ਼ਾਲੀ ਹੈ।

NeemNeem

ਇਸ ਖੋਜ ਵਿਚ ਮੁੱਖ ਤੌਰ ‘ਤੇ ਇਹ ਜਾਣਿਆ ਜਾਵੇਗਾ ਕਿ ਨਿੰਮ ਦੇ ਕੈਪਸੂਲ ਕੋਰੋਨਾ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਇਸ ਬਿਮਾਰੀ ਤੋਂ ਦੂਰ ਰੱਖਣ ਵਿਚ ਕਿੰਨਾ ਪ੍ਰਭਾਵਸ਼ਾਲੀ ਹੈ। ਇਸ ਪ੍ਰੀਖਣ ਦੇ ਲਈ ਜਿਨ੍ਹਾਂ ਲੋਕਾਂ ‘ਤੇ ਕੈਪਸੂਲ ਦਾ ਪ੍ਰੀਖਣ ਕੀਤਾ ਜਾਵੇਗਾ ਉਨ੍ਹਾਂ ਦਾ ਤੋਣ ਸ਼ੁਰੂ ਹੋ ਚੁੱਕਿਆ ਹੈ।

NeemNeem

ਇਸ ਪ੍ਰਕਿਰਿਆ ਵਿਚ 125 ਲੋਕਾਂ ਨੂੰ ਨਿੰਮ ਦੇ ਕੈਪਸੂਲ ਦਿੱਤੇ ਜਾਣਗੇ, ਜਦੋਂ ਕਿ 125 ਲੋਕਾਂ ਨੂੰ ਖਾਣ ਲਈ ਖਾਲੀ ਕੈਪਸੂਲ ਦਿੱਤੇ ਜਾਣਗੇ। ਇਹ ਪ੍ਰਕਿਰਿਆ 28 ਦਿਨਾਂ ਤੱਕ ਚੱਲੇਗੀ। ਇਸ ਤੋਂ ਬਾਅਦ, ਮਰੀਜ਼ਾਂ ਦਾ 28 ਦਿਨਾਂ ਲਈ ਨਿਰੀਖਣ ਕੀਤਾ ਜਾਵੇਗਾ ਅਤੇ ਦਵਾਈਆਂ ਦੇ ਪ੍ਰਭਾਵ ਨੂੰ ਸਮਝਿਆ ਜਾਵੇਗਾ।

NeemNeem

ਨਿਸਰਗ ਬਾਇਓਟੈਕ ਦੇ ਸੰਸਥਾਪਕ ਅਤੇ ਸੀਈਓ, ਗਿਰੀਸ਼ ਸੋਮਨ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਦਵਾਈ ਕੋਰੋਨਾ ਦੀ ਰੋਕਥਾਮ ਵਿਚ ਇਕ ਪ੍ਰਭਾਵਸ਼ਾਲੀ ਐਂਟੀ-ਵਾਇਰਲ ਦਵਾਈ ਸਾਬਤ ਹੋਏਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement