
ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੇ ਪੀੜਤਾਂ ਅੰਦਰ ਲੱਛਣ ਦਿਸਣ ਦੀ ਸੰਭਾਵੀ ਲੜੀ ਦਾ ਪਤਾ ਲਾ ਲਿਆ ਹੈ।
ਲਾਂਸ ਏਂਜਲਸ, 14 ਅਗੱਸਤ : ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੇ ਪੀੜਤਾਂ ਅੰਦਰ ਲੱਛਣ ਦਿਸਣ ਦੀ ਸੰਭਾਵੀ ਲੜੀ ਦਾ ਪਤਾ ਲਾ ਲਿਆ ਹੈ। ਇਸ ਪ੍ਰਾਪਤੀ ਨਾਲ ਡਾਕਟਰ ਹੋਰ ਰੋਗਾਂ ਦੇ ਖ਼ਦਸ਼ੇ ਨੂੰ ਰੱਦ ਕਰ ਸਕਣਗੇ, ਮਰੀਜ਼ਾਂ ਨੂੰ ਛੇਤੀ ਇਲਾਜ ਮਿਲ ਸਕੇਗਾ ਅਤੇ ਉਹ ਇਕਾਂਤਵਾ;ਸ ਬਾਰੇ ਫ਼ੈਸਲਾ ਕਰਨ ਦੇ ਵੀ ਸਮਰੱਥ ਹੋਣਗੇ।
'ਫ਼ਰੰਟੀਅਰਜ਼ ਇਨ ਪਬਿਲਕ ਹੈਲਥ' ਰਸਾਲੇ ਵਿਚ ਛਪੇ ਅਧਿਐਨ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦੇ ਮਰੀਜ਼ਾਂ ਅੰਦਰ ਸੱਭ ਤੋਂ ਪਹਿਲਾਂ ਸੰਭਾਵੀ ਲੱਛਣ ਹੈ ਬੁਖ਼ਾਰ, ਖੰਘ, ਮਾਸਪੇਸ਼ੀਆਂ ਵਿਚ ਦਰਜ, ਉਲਟੀ ਅਤੇ ਦਸਤ ਜਿਹੇ ਲੱਛਣ ਹਨ।
ਅਮਰੀਕਾ ਵਿਚ ਯੂਨੀਵਰਸਿਟੀ ਆਫ਼ ਸਦਰਨ ਕੈਲੀਫ਼ੋਰਨੀਆ ਵਿਚ ਮੈਡੀਸਨ ਐਂਡ ਬਾਇਉਮੈਡੀਕਲ ਇੰਜਨੀਅਰਿੰਗ ਦੇ ਪ੍ਰੋਫ਼ੈਸਰ ਪੀਟਰ ਕੁਨ ਨੇ ਸਮਝਾਇਆ, 'ਇਸ ਲੜੀ ਨੂੰ ਸਮਝਣਾ ਤਦ ਖ਼ਾਸ ਤੌਰ 'ਤੇ ਜ਼ਰੂਰੀ ਹੋ ਜਾਂਦਾ ਹੈ ਜਦ ਫ਼ਲੂ ਜਿਹੇ ਪਰਸਪਰ ਰੋਗਾਂ ਦਾ ਚੱਕਰ ਚੱਲ ਰਿਹਾ ਹੈ ਜੋ ਕੋਵਿਡ-19 ਵਾਂਗ ਹੀ ਹੈ।' ਕੁਨ ਮੁਤਾਬਕ ਇਸ ਨਵੀਂ ਜਾਣਕਾਰੀ ਮਗਰੋਂ ਹੁਣ ਡਾਕਟਰ ਇਹ ਤੈਅ ਕਰ ਸਕਣਗੇ ਕਿ ਮਰੀਜ਼ਾਂ ਦੀ ਦੇਖਭਾਲ ਲਈ ਕੀ ਕਦਮ ਚੁੱਕਣ ਦੀ ਲੋੜ ਹੈ। ਉਹ ਉਨ੍ਹਾਂ ਦੀ ਹਾਲਤ ਹੋਰ ਖ਼ਰਾਬ ਹੋਣ ਤੋਂ ਬਚਾ ਸਕਣਗੇ।
ਇਹ ਅਧਿਐਨ ਸੰਸਾਰ ਸਿਹਤ ਸੰਸਥਾ ਵਲੋਂ 16 ਤੋਂ 24 ਫ਼ਰਵਰੀ ਵਿਚਾਲੇ ਚੀਨ ਦੇ ਕੋਵਿਡ-19 ਦੇ 55000 ਤੋਂ ਵੱਧ ਲਾਗ ਦੇ ਮਾਮਲਿਆਂ ਵਿਚੋਂ ਲੱਛਣ ਵਾਲੇ ਮਾਮਲਿਆਂ ਦੀ ਦਰ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਕੀਤਾ ਗਿਆ ਹੈ। ਅਧਿਐਨਕਾਰਾਂ ਨੇ ਚਾਈਨਾ ਮੈਡੀਕਲ ਟਰੀਟਮੈਂਟ ਐਕਸਪਰਟ ਗਰੁਪ ਵਲੋਂ 11 ਦਸੰਬਰ 2019 ਤੋਂ 29 ਜਨਵਰੀ 2020 ਵਿਚਾਲੇ ਇਕੱਠੇ ਕੀਤੇ ਅੰਕੜਿਆਂ ਦਾ ਵੀ ਵਿਸ਼ਲੇਸ਼ਣ ਕੀਤਾ। ਵਿਗਿਆਨੀਆਂ ਨੇ ਕੋਵਿਡ-19 ਅਤੇ ਇਨਫ਼ਲੂਐਂਜਾ ਦੇ ਲੱਛਣਾਂ ਅਤੇ ਉਨ੍ਹਾਂ ਅੰਦਰ ਦਿਸਣ ਦੀ ਲੜੀ ਦੀ ਤੁਲਨਾ ਕਰਨ ਲਈ ਉੱਤਰ ਅਮਰੀਕਾ, ਯੂਰਪ ਅਤੇ ਦਖਣੀ ਗੋਲਾਰਥ ਦੇ 2470 ਮਾਮਲਿਆਂ ਦੇ ਫ਼ਲੂ ਡੇਟਾ ਦਾ ਵੀ ਅਧਿਐਨ ਕੀਤਾ। (ਏਜੰਸੀ