
ਵੀਰਵਾਰ ਦੁਪਹਿਰ ਤਕ 44,22,85,854 ਲੋਕਾਂ ਨੂੰ ਪਹਿਲੀ ਖ਼ੁਰਾਕ, ਜਦੋਂ ਕਿ 12,59,07,443 ਲੋਕਾਂ ਨੂੰ ਦੂਜੀ ਖ਼ੁਰਾਕ ਦਿਤੀ ਜਾ ਚੁਕੀ ਹੈ।
ਨਵੀਂ ਦਿੱਲੀ : ਦੇਸ਼ ਭਰ ’ਚ 3.86 ਕਰੋੜ ਤੋਂ ਵੱਧ ਲੋਕਾਂ ਨੇ ਤੈਅ ਸਮੇਂ ਮਿਆਦ ਅੰਦਰ ਕੋਰੋਨਾ ਟੀਕਿਆਂ ਕੋਵਿਸ਼ੀਲਡ ਅਤੇ ਕੋਵੈਕਸੀਨ ਦੀ ਦੂਜੀ ਖ਼ੁਰਾਕ ਨਹੀਂ ਲਈ ਹੈ। ਸਰਕਾਰ ਨੇ ਸੂਚਨਾ ਦਾ ਅਧਿਕਾਰ ਐਕਟ ਦੇ ਅਧੀਨ ਪੁੱਛੇ ਗਏ ਸਵਾਲ ’ਚ ਇਹ ਜਾਣਕਾਰੀ ਦਿਤੀ ਹੈ। ਕੋਵਿਨ ਪੋਰਟਲ ’ਤੇ ਮੌਜੂਦ ਸੂਚਨਾ ਅਨੁਸਾਰ ਵੀਰਵਾਰ ਦੁਪਹਿਰ ਤਕ 44,22,85,854 ਲੋਕਾਂ ਨੂੰ ਪਹਿਲੀ ਖ਼ੁਰਾਕ, ਜਦੋਂ ਕਿ 12,59,07,443 ਲੋਕਾਂ ਨੂੰ ਦੂਜੀ ਖ਼ੁਰਾਕ ਦਿਤੀ ਜਾ ਚੁਕੀ ਹੈ।
ਇਹ ਵੀ ਪੜ੍ਹੋ - ਨਵਜੋਤ ਸਿੱਧੂ ਨੇ ਸਿਸਵਾਂ ਫਾਰਮ ਹਾਊਸ ਵਿਖੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ
Over 3.86 crore people didn't get 2nd dose of Covid vaccines within stipulated time: Govt
ਵਰਕਰ ਰਮਨ ਸ਼ਰਮਾ ਨੇ ਸੂਚਨਾ ਦਾ ਅਧਿਕਾਰ ਐਕਟ ਦੇ ਅਧੀਨ ਸਰਕਾਰ ਤੋਂ ਇਹ ਜਾਣਨਾ ਚਾਹਿਆ ਸੀ ਕਿ ਦੇਸ਼ ’ਚ ਅਜਿਹੇ ਕਿੰਨੇ ਲੋਕ ਹਨ, ਜਿਨ੍ਹਾਂ ਨੇ ਕੋਵਿਸ਼ੀਲਡ ਅਤੇ ਕੋਵੈਕਸੀਨ ਦੀ ਪਹਿਲੀ ਖੁਰਾਕ ਲੈ ਲਈ ਹੈ ਪਰ ਤੈਅ ਸਮੇਂ ਮਿਆਦ ਅੰਦਰ ਦੂਜੀ ਖੁਰਾਕ ਨਹੀਂ ਲਈ ਹੈ। ਇਸ ਸਵਾਲ ਦੇ ਜਵਾਬ ’ਚ, ਕੇਂਦਰੀ ਸਿਹਤ ਮੰਤਰਾਲਾ ਦੇ ਕੋਵਿਡ-19 ਟੀਕਾ ਪ੍ਰਸ਼ਾਸਨ ਸੈਲ ਨੇ ਕਿਹਾ ਕਿ ਇਸ ਨੇ ਕੋਵਿਸ਼ੀਲਡ ਦੀ ਦੂਜੀ ਖੁਰਾਕ 84-112 ਦਿਨਾਂ ਅੰਦਰ, ਜਦੋਂ ਕਿ ਕੋਵੈਕਸੀਨ ਦੀ ਦੀ ਦੂਜੀ ਖ਼ੁਰਾਕ 28-42 ਦਿਨਾਂ ਅੰਦਰ ਲੈਣ ਦੀ ਸਿਫਾਰਿਸ਼ ਕੀਤੀ ਹੈ।
Over 3.86 crore people didn't get 2nd dose of Covid vaccines within stipulated time: Govt
ਇਹ ਵੀ ਪੜ੍ਹੋ - ‘ਔਰਤਾਂ ਦੇ ਟੁਕੜੇ ਕਰ ਕੇ ਖੁਆਏ ਜਾਂਦੇ ਹਨ ਕੁੱਤਿਆਂ ਨੂੰ’- ਤਾਲਿਬਾਨਾਂ ਹੱਥੋਂ ਬਚ ਕੇ ਆਈ ਇਕ ਔਰਤ
ਜਵਾਬ ’ਚ ਕਿਹਾ ਗਿਆ ਹੈ ਕਿ ਟੀਕੇ ਦੀ ਪਹਿਲੀ ਖ਼ੁਰਾਕ ਲੈਣ ਤੋਂ ਬਾਅਦ ਭਾਰਤ ਸਰਕਾਰ ਵਲੋਂ ਤੈਅ ਸਮੇਂ ਮਿਆਦ ਅੰਦਰ ਕੋਵਿਸ਼ੀਲਡ ਦੀ ਦੂਜੀ ਖ਼ੁਰਾਕ ਨਹੀਂ ਲੈਣ ਵਾਲੇ ਲੋਕਾਂ ਦੀ ਗਿਣਤੀ 17 ਅਗੱਸਤ 2021 ਤਕ ਕੋਵਿਨ ਪੋਰਟਲ ਅਨੁਸਾਰ 3,40,72,993 ਹੈ। ਇਸ ’ਚ ਇਹ ਵੀ ਕਿਹਾ ਗਿਆ ਹੈ ਕਿ ਕੋਵਿਨ ਪੋਰਟਲ ਅਨੁਸਾਰ 17 ਅਗੱਸਤ ਤਕ ਤੈਅ ਸਮੇਂ ਮਿਆਦ ਦੇ ਅੰਦਰ ਕੋਵੈਕਸੀਨ ਦੀ ਦੂਜੀ ਖ਼ੁਰਾਕ ਨਹੀਂ ਲੈਣ ਵਾਲੇ ਲੋਕਾਂ ਦੀ ਗਿਣਤੀ 46,78,406 ਹੈ।
ਇਸ ’ਚ ਕਿਹਾ ਗਿਆ ਹੈ,‘‘ਟੀਕਿਆਂ ਦੀ ਪਹਿਲੀ ਖ਼ੁਰਾਕ ਲੈ ਚੁਕੇ ਲੋਕਾਂ ਨੂੰ ਤੈਅ ਸਮੇਂ ਮਿਆਦ ਅੰਦਰ ਦੂਜੀ ਖ਼ੁਰਾਕ ਲੈਣ ਲਈ ਸਿਫਾਰਿਸ਼ ਕੀਤੀ ਜਾ ਚੁਕੀ ਹੈ।’’ ਇਸ ’ਚ ਇਹ ਵੀ ਕਿਹਾ ਗਿਆ ਹੈ ਕਿ ਇਕ ਹੀ ਟੀਕੇ ਦੀ ਦੋਵੇਂ ਖ਼ੁਰਾਕਾਂ ਜ਼ਰੂਰੀ ਹਨ।