‘ਔਰਤਾਂ ਦੇ ਟੁਕੜੇ ਕਰ ਕੇ ਖੁਆਏ ਜਾਂਦੇ ਹਨ ਕੁੱਤਿਆਂ ਨੂੰ’- ਤਾਲਿਬਾਨਾਂ ਹੱਥੋਂ ਬਚ ਕੇ ਆਈ ਇਕ ਔਰਤ
Published : Aug 20, 2021, 9:16 am IST
Updated : Aug 20, 2021, 9:16 am IST
SHARE ARTICLE
A woman escaped from Taliban Attack
A woman escaped from Taliban Attack

ਹਮਲੇ ਵਿਚ ਵਾਲ-ਵਾਲ ਬਚੀ ਖਤੇਰਾ ਨਾਮ ਦੀ ਮਹਿਲਾ ਨੇ ਦੱਸੀ ਸਚਾਈ।

ਕਾਬੁਲ: ਪਿਛਲੇ ਸਾਲ ਗਜ਼ਨੀ ਪ੍ਰਾਂਤ ਵਿਚ ਇਕ 33 ਸਾਲਾ ਖਤੇਰਾ (Khatera) ਨਾਮ ਦੀ ਮਹਿਲਾ ਨੂੰ ਗੋਲੀ ਮਾਰ ਦਿਤੀ ਗਈ ਸੀ ਪਰ ਉਹ ਇਸ ਹਮਲੇ ਵਿਚ ਵਾਲ-ਵਾਲ ਬਚ ਗਈ। ਖਤੇਰਾ ਕਹਿੰਦੀ ਹੈ ਕਿ ਤਾਲਿਬਾਨ (Taliban) ਦੀ ਨਜ਼ਰ ’ਚ ਔਰਤਾਂ ਸਿਰਫ਼ ਮਾਸ ਦਾ ਪੁਤਲਾ ਹਨ ਜਿਸ ਵਿਚ ਜਾਨ ਨਹੀਂ ਹੁੰਦੀ। ਉਸ ਦੇ ਸਰੀਰ ਨਾਲ ਕੁੱਝ ਵੀ ਕੀਤਾ ਜਾ ਸਕਦਾ ਹੈ। ਉਸ ਨੂੰ ਸਿਰਫ਼ ਕੁੱਟਿਆ ਜਾ ਸਕਦਾ ਹੈ।

TalibanTaliban

ਦਸਣਯੋਗ ਹੈ ਕਿ 20 ਸਾਲਾਂ ਬਾਅਦ ਅਫ਼ਗ਼ਾਨਿਸਤਾਨ (Afghanistan Crisis) ਉਤੇ ਕਬਜ਼ਾ ਹਾਸਲ ਕਰਨ ਤੋਂ ਬਾਅਦ ਭਾਵੇਂ ਤਾਲਿਬਾਨ ਨੇ ਕਿਹਾ ਹੈ ਕਿ ਉਹ ਔਰਤਾਂ ਪ੍ਰਤੀ ਨਰਮ ਰਹਿਣਗੇ। ਪਰ ਅਸਲੀਅਤ ਕੁੱਝ ਹੋਰ ਹੀ ਲੱਗ ਰਹੀ ਹੈ। ਇਕ ਔਰਤ ਜੋ ਹਮਲੇ ਵਿਚ ਵਾਲ-ਵਾਲ ਬਚ ਗਈ, ਨੇ ਤਾਲਿਬਾਨ ਦੀ ਬੇਰਹਿਮੀ ਨੂੰ ਦੁਨੀਆਂ ਦੇ ਸਾਹਮਣੇ ਰੱਖ ਦਿਤਾ ਹੈ। ਔਰਤ ਨੇ ਦਸਿਆ ਕਿ ਸਜ਼ਾ ਵਜੋਂ ਪਹਿਲਾਂ ਅਫ਼ਗ਼ਾਨ ਔਰਤਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ, ਫਿਰ ਉਨ੍ਹਾਂ ਨੂੰ ਕੱਟ ਕੇ ਕੁੱਤਿਆਂ ਨੂੰ ਖੁਆਇਆ ਜਾਂਦਾ ਹੈ। 

ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ, 33 ਸਾਲਾ ਖਤੇਰਾ ਨੂੰ ਪਿਛਲੇ ਸਾਲ ਗਜ਼ਨੀ ਪ੍ਰਾਂਤ ਵਿੱਚ ਗੋਲੀ ਮਾਰੀ ਗਈ ਸੀ। ਪਰ ਉਹ ਇਸ ਹਮਲੇ ਵਿੱਚ ਵਾਲ -ਵਾਲ ਬਚ ਗਈ। ਤਾਲਿਬਾਨ ਨੇ ਖਤੇਰਾ ਦੀਆਂ ਅੱਖਾਂ ਕੱਢ ਦਿਤੀਆਂ ਸਨ। ਵਰਤਮਾਨ ਵਿਚ ਉਹ 2020 ਤੋਂ ਇਲਾਜ ਲਈ ਅਪਣੇ ਪਤੀ ਅਤੇ ਬੱਚੇ ਦੇ ਨਾਲ ਨਵੀਂ ਦਿੱਲੀ ਵਿਚ ਰਹਿ ਰਹੀ ਹੈ। 

TalibanTaliban

ਖਤੇਰਾ ਨੇ ਦਸਿਆ ਕਿ ਮੇਰੇ ਪਿਤਾ ਇਕ ਤਾਲਿਬਾਨ ਲੜਾਕੂ ਸਨ। ਉਨ੍ਹਾਂ ਮੈਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਮੈਂ ਅਫ਼ਗ਼ਾਨਿਸਤਾਨ ਪੁਲਿਸ (Afghanistan Police) ਵਿਚ ਨੌਕਰੀ ਕਰਦੀ ਸੀ। ਜਦੋਂ ਮੈਂ 2 ਮਹੀਨਿਆਂ ਦੀ ਗਰਭਵਤੀ ਸੀ ਤਾਂ ਮੈਨੂੰ ਮਾਰ ਦਿਤਾ ਸੀ। ਉਸ ਘਟਨਾ ਨੂੰ ਯਾਦ ਕਰਦਿਆਂ ਖਤੇਰਾ ਕਹਿੰਦੀ ਹੈ ਕਿ ਮੈਂ ਨੌਕਰੀ ਤੋਂ ਪਰਤ ਰਹੀ ਸੀ ਤਾਂ ਰਸਤੇ ਵਿੱਚ ਤਾਲਿਬਾਨ ਲੜਾਕਿਆਂ ਨੇ ਮੈਨੂੰ ਘੇਰ ਲਿਆ। ਪਹਿਲਾਂ ਮੇਰੀ ਆਈਡੀ ਦੀ ਜਾਂਚ ਕੀਤੀ ਅਤੇ ਫਿਰ ਗੋਲੀ ਮਾਰ ਦਿਤੀ। ਮੇਰੇ ਸਰੀਰ ਦੇ ਉਪਰਲੇ ਹਿੱਸੇ ਵਿੱਚ 8 ਗੋਲੀਆਂ ਲੱਗੀਆਂ ਸਨ। ਲੜਾਕਿਆਂ ਨੇ ਚਾਕੂਆਂ ਨਾਲ ਕਈ ਵਾਰ ਵੀ ਕੀਤੇ। ਰਿਪੋਰਟ ਅਨੁਸਾਰ, ਜਦੋਂ ਖਤੇਰਾ ਬੇਹੋਸ਼ ਹੋ ਗਈ, ਤਾਲਿਬਾਨ ਲੜਾਕਿਆਂ ਨੇ ਉਸਦੀ ਅੱਖ ਵਿਚ ਚਾਕੂ ਨਾਲ ਵਾਰ ਕੀਤਾ ਸੀ। 

Taliban fighters enter Kabul, India moves to safeguard diplomats, citizensTaliban

ਖਤੇਰਾ ਦਸਦੀ ਹੈ ਕਿ ਤਾਲਿਬਾਨ ਅਪਣੀ ਬੇਰਹਿਮੀ ਦਿਖਾਉਣ ਲਈ ਪਹਿਲਾਂ ਕੁੜੀਆਂ ਨਾਲ ਦੁਰਵਿਹਾਰ (Abuses Women) ਕਰਦਾ ਹੈ। ਉਨ੍ਹਾਂ ਨਾਲ ਬਲਾਤਕਾਰ ਕਰਦਾ ਹੈ ਫਿਰ ਮਾਰਦਾ ਹੈ। ਕੁੜੀਆਂ ਦੀਆਂ ਲਾਸ਼ਾਂ ਦੇ ਟੁਕੜੇ ਕੀਤੇ ਜਾਂਦੇ (Cut Into Pieces) ਹਨ ਅਤੇ ਕੁੱਤਿਆਂ ਨੂੰ ਖੁਆਏ (Fed to Dogs) ਜਾਂਦੇ ਹਨ। ਮੈਂ ਖੁਸ਼ਕਿਸਮਤ ਸੀ ਕਿ ਮੈਂ ਬਚ ਗਈ। ਖਤੇਰਾ ਅੱਗੇ ਦਸਦੀ ਹੈ ਕਿ ਮੇਰੇ ਲਈ ਕਾਬੁਲ ਅਤੇ ਫਿਰ ਦਿੱਲੀ ਆਉਣਾ ਸੌਖਾ ਸੀ। ਕਿਉਂਕਿ ਮੇਰੇ ਕੋਲ ਪੈਸੇ ਸਨ ਪਰ ਅਜਿਹਾ ਹਰ ਕਿਸੇ ਨਾਲ ਨਹੀਂ ਹੋਵੇਗਾ। ਇਹ ਸੋਚਣਾ ਮੁਸ਼ਕਲ ਹੈ ਕਿ ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੇ ਆਉਣ ਨਾਲ ਹੁਣ ਔਰਤਾਂ, ਲੜਕੀਆਂ ਅਤੇ ਬੱਚਿਆਂ ਦਾ ਕੀ ਹੋਵੇਗਾ?

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement