ਕਰਨਾਲ ਦੇ ਸਿੱਖ ਵਿਦਿਆਰਥੀ ਨੇ ਰਚਿਆ ਇਤਿਹਾਸ, 2 ਕਰੋੜ ਰੁਪਏ ਦੀ ਸਕਾਲਰਸ਼ਿਪ ਮਿਲੀ
Published : Aug 20, 2022, 7:52 am IST
Updated : Aug 20, 2022, 7:52 am IST
SHARE ARTICLE
Karnal's Sikh student made history, got Rs 2 crore scholarship
Karnal's Sikh student made history, got Rs 2 crore scholarship

ਹਰ ਸਾਲ ਦੁਨੀਆਂ ਭਰ ਤੋਂ ਸਕਾਲਰਸ਼ਿਪ ਲਈ ਚੁਣੇ ਜਾਂਦੇ ਹਨ 37 ਵਿਦਿਆਰਥੀ 

ਕਰਨਾਲ : ਕਰਨਾਲ ਦੇ ਸੇਂਟ ਥੇਰੇਸਾ ਕਾਨਵੈਂਟ ਸਕੂਲ ਦੇ ਵਿਦਿਆਰਥੀ ਪਰਮਵੀਰ ਸਿੰਘ ਨੇ ਕੈਨੇਡਾ ਵਿਚ ਨੰਬਰ 1 ਅਤੇ ਦੁਨੀਆਂ ਵਿਚ 17ਵੇਂ ਸਥਾਨ ’ਤੇ ਰਹੀ ਯੂਨੀਵਰਸਿਟੀ ਆਫ਼ ਟੋਰਾਂਟੋ ਤੋਂ 2 ਕਰੋੜ ਰੁਪਏ ਦੀ ਸਕਾਲਰਸ਼ਿਪ ਪ੍ਰਾਪਤ ਕੀਤੀ। ਅੱਜ ਸਕੂਲ ਦੀ ਪਿ੍ਰੰਸੀਪਲ ਸਿਸਟਰ ਪਿ੍ਰਆ ਥੇਰੇਸ ਨੇ ਪਰਮਵੀਰ ਸਿੰਘ ਨੂੰ ਉਸ ਦੇ ਦਾਦਾ ਸਾਧਾ ਸਿੰਘ, ਪਿਤਾ ਪ੍ਰੀਤਪਾਲ ਸਿੰਘ ਪੰਨੂ ਅਤੇ ਮਾਤਾ ਮਨਜੀਤ ਕੌਰ ਦੀ ਹਾਜ਼ਰੀ ਵਿਚ ਸਕੂਲ ਬੁਲਾ ਕੇ ਮਿਠਾਈ ਖਿਲਾ ਕੇ ਸਨਮਾਨਤ ਕੀਤਾ। 

University of TorontoUniversity of Toronto

ਪਿ੍ਰੰਸੀਪਲ ਪਿ੍ਰਆ ਥੇਰੇਸ ਨੇ ਦਸਿਆ ਕਿ ਲੈਸਟਰ ਬੀ.ਪੀਅਰਸਨ ਸਕਾਲਰਸ਼ਿਪ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬੀ.ਪੀਅਰਸਨ ਦੇ ਨਾਂ ’ਤੇ ਦਿਤੀ ਜਾਂਦੀ ਹੈ ਅਤੇ ਹਰ ਸਾਲ ਦੁਨੀਆਂ ਭਰ ਤੋਂ 37 ਵਿਦਿਆਰਥੀ ਇਸ ਸਕਾਲਰਸ਼ਿਪ ਲਈ ਚੁਣੇ ਜਾਂਦੇ ਹਨ। ਇਹ ਸਕਾਲਰਸ਼ਿਪ ਅਕਾਦਮਿਕ ਅੰਕਾਂ, ਖੇਡਾਂ ਵਿਚ ਵਿਦਿਆਰਥੀ ਦੀਆਂ ਪ੍ਰਾਪਤੀਆਂ, ਸਮਾਜ ਸੇਵਾ ਆਦਿ ਦੇ ਨਾਲ-ਨਾਲ ਐਸਏਟੀ ਪ੍ਰੀਖਿਆ ਵਿਚ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਸਮੁੱਚੀ ਸ਼ਖਸੀਅਤ ਦਾ ਮੁਲਾਂਕਣ ਕਰਦੀ ਹੈ।

Parmvee SinghParmvee Singh

ਜ਼ਿਕਰਯੋਗ ਹੈ ਕਿ ਨਿਫਾ ਦੇ ਪ੍ਰਧਾਨ ਪ੍ਰੀਤਪਾਲ ਸਿੰਘ ਪੰਨੂ ਦੇ ਪੁੱਤਰ ਪਰਮਵੀਰ ਸਿੰਘ ਨੇ ਸੈਟ ਪ੍ਰੀਖਿਆ ਵਿਚ 1600 ’ਚੋਂ 1530 ਅੰਕ ਪ੍ਰਾਪਤ ਕਰ ਕੇ ਵਿਸ਼ਵ ਭਰ ਦੇ ਸਿਖਰਲੇ 1 ਫ਼ੀ ਸਦੀ ਪ੍ਰਤੀਯੋਗੀਆਂ ਵਿਚ ਅਪਣੀ ਥਾਂ ਬਣਾਈ ਸੀ। 12ਵੀਂ ਦੀ ਪ੍ਰੀਖਿਆ ਵਿਚ 95 ਫ਼ੀ ਸਦੀ ਅੰਕ ਪ੍ਰਾਪਤ ਕਰਨ ਵਾਲੇ ਪਰਮਵੀਰ ਸਿੰਘ ਨੇ ਸਮਾਜ ਸੇਵਾ ਵਿਚ ਵੀ ਅਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ। 

University of TorontoUniversity of Toronto

ਪਰਮਵੀਰ ਸਿੰਘ, ਜਿਨ੍ਹਾਂ ਨੇ ਕਰੋਨਾ ਦੇ ਸਮੇਂ ਦੌਰਾਨ ਵੀ ਸੇਵਾ ਦਾ ਕੰਮ ਕੀਤਾ, ਨੇ ਬੱਚਿਆਂ ਨਾਲ ਬਦਸਲੂਕੀ ਅਤੇ ਨਸ਼ਿਆਂ ਵਿਰੁਧ 22 ਘੰਟੇ ਦਾ ਵੈਬੀਨਾਰ ਵੀ ਲਗਾਇਆ ਸੀ, ਜਿਸ ਨੂੰ ਵਰਲਡ ਬੁੱਕ ਆਫ਼ ਰਿਕਾਰਡਜ ਲੰਡਨ ਵਿਚ ਸ਼ਾਮਲ ਕੀਤਾ ਗਿਆ ਸੀ। ਪਰਮਵੀਰ ਸਕੂਲ ਤੋਂ ਫ਼ੁੱਟਬਾਲ ਖਿਡਾਰੀ ਵੀ ਰਿਹਾ ਹੈ। ਇਨ੍ਹਾਂ ਸਾਰੀਆਂ ਪ੍ਰਾਪਤੀਆਂ ਨੂੰ ਧਿਆਨ ਵਿਚ ਰਖਦਿਆਂ ਅਤੇ ਪੜ੍ਹਾਈ ਵਿਚ ਲਗਾਤਾਰ ਚੰਗੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਪਰਮਵੀਰ ਨੂੰ ਵਿਸ਼ਵ ਦੀ ਇਸ ਸੱਭ ਤੋਂ ਵੱਕਾਰੀ ਸਕਾਲਰਸ਼ਿਪ ਲਈ ਚੁਣਿਆ ਗਿਆ ਹੈ।  ਪਰਮਵੀਰ ਲੈਸਟਰ ਬੀ. ਪੀਅਰਸਨ ਸਕਾਲਰਸ਼ਿਪ ਹਾਸਲ ਕਰਨ ਵਾਲਾ ਹਰਿਆਣਾ ਰਾਜ ਦਾ ਪਹਿਲਾ ਵਿਦਿਆਰਥੀ ਬਣ ਗਿਆ ਹੈ।

Parmvee SinghParmvee Singh

ਪਰਮਵੀਰ ਨੇ ਅਪਣੀ ਪ੍ਰਾਪਤੀ ਦਾ ਸਿਹਰਾ ਅਪਣੇ ਸਕੂਲ, ਪਿ੍ਰੰਸੀਪਲ ਅਤੇ ਅਧਿਆਪਕਾਂ ਦੇ ਨਾਲ-ਨਾਲ ਅਪਣੇ ਮਾਤਾ-ਪਿਤਾ ਨੂੰ ਦਿੰਦੇ ਹੋਏ ਕਿਹਾ ਕਿ ਇਹ ਸੱਭ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਹੋਰਨਾਂ ਵਿਦਿਆਰਥੀਆਂ ਨੂੰ ਸਲਾਹ ਦਿਤੀ ਕਿ ਜੇਕਰ ਉਹ ਵੀ ਵਿਦੇਸ਼ ਵਿਚ ਪੜ੍ਹਨਾ ਚਾਹੁੰਦੇ ਹਨ ਅਤੇ ਸਕਾਲਰਸ਼ਿਪ ਪ੍ਰਾਪਤ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵਿਦਿਅਕ ਖੇਤਰ ਵਿਚ ਚੰਗਾ ਪ੍ਰਦਰਸਨ ਕਰਨ ਦੇ ਨਾਲ-ਨਾਲ ਸਮਾਜ ਸੇਵਾ, ਖੇਡਾਂ ਆਦਿ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਅਪਣੀ ਸ਼ਖਸੀਅਤ ਨੂੰ ਨਿਖਾਰਨਾ ਚਾਹੀਦਾ ਹੈ। 

University of TorontoUniversity of Toronto

ਨਿਫਾ ਦੇ ਪ੍ਰਧਾਨ ਪ੍ਰੀਤਪਾਲ ਸਿੰਘ ਪੰਨੂ ਅਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਅਪਣੇ ਪੁੱਤਰ ਦੀ ਇਸ ਪ੍ਰਾਪਤੀ ’ਤੇ ਬੇਹੱਦ ਖ਼ੁਸ਼ੀ ਅਤੇ ਮਾਣ ਹੈ। ਕਾਨਵੈਂਟ ਸਕੂਲ ਦੇ ਅਧਿਆਪਕ ਜਸਵੰਤ ਰੇਧੂ ਨੇ ਕਿਹਾ ਕਿ ਇਹ ਸਕੂਲ ਲਈ ਹੀ ਨਹੀਂ ਸਗੋਂ ਪੂਰੇ ਸ਼ਹਿਰ ਅਤੇ ਸੂਬੇ ਲਈ ਮਾਣ ਵਾਲੀ ਗੱਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement