ਬਾਬੇ ਨਾਨਕ ਦੇ ਨਾਮ 'ਤੇ ਚਲਾਇਆ ਜਾ ਰਿਹਾ ਆਨਲਾਈਨ ਕੈਸੀਨੋ, ਉਰਫ਼ੀ ਜਾਵੇਦ ਤੇ ਹਿੰਦੁਸਤਾਨੀ ਭਾਊ ਖ਼ਿਲਾਫ਼ ਕਾਰਵਾਈ ਦੀ ਤਿਆਰੀ 
Published : Aug 20, 2022, 11:18 am IST
Updated : Aug 20, 2022, 11:18 am IST
SHARE ARTICLE
 Urfi Javed and Hindustani Bhau
Urfi Javed and Hindustani Bhau

ਅਦਾਕਾਰਾ ਉਰਫ਼ੀ ਜਾਵੇਦ ਤੇ ਹਿੰਦੁਸਤਾਨੀ ਭਾਊ ਵਲੋਂ ਕੀਤੀ ਜਾ ਰਹੀ ਪ੍ਰਮੋਸ਼ਨ 

ਵਿਰੋਧ ਮਗਰੋਂ ਸੋਸ਼ਲ ਮੀਡੀਆ ਤੋਂ ਡਿਲੀਟ ਕੀਤੀਆਂ ਗਈਆਂ ਪ੍ਰਮੋਸ਼ਨਲ ਵੀਡਿਓਜ਼ 
ਚੰਡੀਗੜ੍ਹ : ਬਾਬੇ ਨਾਨਕ ਦੇ ਨਾਮ 'ਤੇ ਆਨਲਾਈਨ ਕੈਸੀਨੋ ਚੱਲ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਧਿਆਨ 'ਚ ਕੁਝ ਵੀਡੀਓ ਆਉਣ ਤੋਂ ਬਾਅਦ ਆਨਲਾਈਨ ਕੈਸੀਨੋ ਦਾ ਪ੍ਰਚਾਰ ਕਰਨ ਵਾਲੀ ਅਦਾਕਾਰਾ ਉਰਫ਼ੀ ਜਾਵੇਦ ਅਤੇ ਯੂਟਿਊਬਰ ਹਿੰਦੋਸਤਾਨ ਭਾਊ ਨੂੰ ਨੋਟਿਸ ਭੇਜਿਆ ਜਾ ਰਿਹਾ ਹੈ। ਦੱਸ ਦੇਈਏ ਕਿ ਇਨ੍ਹਾਂ ਦੋਹਾਂ ਵਲੋਂ ਇਸ ਆਨਲਾਈਨ ਕੈਸੀਨੋ ਦੀ ਪ੍ਰਮੋਸ਼ਨ ਕੀਤੀ ਜਾ ਰਹੀ ਸੀ ਪਰ ਹੁਣ ਵਿਰੋਧ ਮਗਰੋਂ ਦੋਵਾਂ ਦੀਆਂ ਪ੍ਰਮੋਸ਼ਨਲ ਵੀਡੀਓਜ਼ ਨੂੰ ਹਟਾ ਦਿੱਤਾ ਗਿਆ ਹੈ।

Hindustani BhauHindustani Bhau

ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਐਸਜੀਪੀਸੀ ਨੂੰ ਦੋ ਵੀਡੀਓ ਮਿਲੇ ਸਨ, ਜਿਨ੍ਹਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ‘ਨਾਨਕ ਆਨਲਾਈਨ ਬੁੱਕ’ ਕੈਸੀਨੋ ਚਲਾਇਆ ਜਾ ਰਿਹਾ ਸੀ। ਇਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੀ ਵਰਤੀ ਗਈ ਸੀ ਅਤੇ ਇਸ ਦੇ ਨਾਲ ਸਿੱਖ ਧਾਰਮਿਕ ਚਿੰਨ੍ਹ ਇੱਕ ਉਂਕਾਰ ਵੀ ਲਗਾਇਆ ਗਿਆ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਸ ਦੀ ਜਾਂਚ ਕੀਤੀ।

SGPC SGPC

ਐਸਜੀਪੀਸੀ ਦੇ ਮੀਡੀਆ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਵੀਡੀਓ ਫਿਲਮ ਅਦਾਕਾਰਾ ਅਤੇ ਮਾਡਲ ਉਰਫ਼ੀ ਜਾਵੇਦ ਅਤੇ ਯੂਟਿਊਬਰ ਹਿੰਦੁਸਤਾਨੀ ਭਾਊ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ। ਇਸ ਵਿੱਚ ਇੱਕ ਵਟਸਐਪ ਗਰੁੱਪ ਦਾ ਨੰਬਰ ਦਿੱਤਾ ਗਿਆ ਸੀ, ਜਿਸ ਵਿੱਚ ਲੋਕਾਂ ਨੂੰ ਸ਼ਾਮਲ ਹੋਣ ਲਈ ਕਿਹਾ ਜਾ ਰਿਹਾ ਹੈ। ਪੂਰੀ ਜਾਂਚ ਤੋਂ ਬਾਅਦ ਉਰਫ਼ੀ ਜਾਵੇਦ ਅਤੇ ਹਿੰਦੁਸਤਾਨੀ ਭਾਊ ਦੋਵਾਂ ਨੂੰ ਨੋਟਿਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।

 Urfi Javed  Urfi Javed

ਦੱਸਣਯੋਗ ਹੈ ਕਿ ਮਾਡਲ ਅਤੇ ਅਦਾਕਾਰਾ ਉਰਫ਼ੀ ਜਾਵੇਦ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਰਹੀ ਹੈ। ਸਕੂਲ ਸਮੇਂ ਦੌਰਾਨ ਉਸ ਦੀਆਂ ਕੁਝ ਤਸਵੀਰਾਂ ਬਾਲਗ ਸਾਈਟਾਂ 'ਤੇ ਪੋਸਟ ਕੀਤੀਆਂ ਗਈਆਂ ਸਨ। ਜਦੋਂ ਉਸ ਨੇ ਮਾਡਲਿੰਗ ਦੀ ਦੁਨੀਆ 'ਚ ਐਂਟਰੀ ਕੀਤੀ ਤਾਂ ਉਸ ਨੇ ਮੁਸਲਿਮ ਲੜਕੇ ਨਾਲ ਵਿਆਹ ਨਾ ਕਰਨ ਕਾਰਨ ਵਿਵਾਦ ਖੜ੍ਹਾ ਹੋ ਗਿਆ। ਇਸ ਤੋਂ ਬਾਅਦ ਹੁਣ ਉਹ ਆਪਣੇ ਅਜੀਬੋ-ਗਰੀਬ ਕੱਪੜਿਆਂ ਨੂੰ ਲੈ ਕੇ ਸੁਰਖੀਆਂ 'ਚ ਆਈ ਹੈ ਅਤੇ ਅੱਜ ਵੀ ਆਪਣੇ ਪਹਿਰਾਵੇ ਨੂੰ ਲੈ ਕੇ ਵਿਵਾਦਾਂ 'ਚ ਰਹਿੰਦੀ ਹੈ।

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement