‘ਨੀਟ’ ਇਮਤਿਹਾਨ ਵਿਰੁਧ ਪੂਰੇ ਤਮਿਲਨਾਡੂ ’ਚ ਭੁੱਖ ਹੜਤਾਲ ਸ਼ੁਰੂ

By : BIKRAM

Published : Aug 20, 2023, 9:26 pm IST
Updated : Aug 20, 2023, 9:26 pm IST
SHARE ARTICLE
DMK leaders at the start of the protest
DMK leaders at the start of the protest

ਤਮਿਲਨਾਡੂ ਨੂੰ ‘ਨੀਟ’ ਇਮਤਿਹਾਨ ਤੋਂ ਛੋਟ ਮਿਲਣ ਤਕ ਡੀ.ਐਮ.ਕੇ. ਦਾ ਪ੍ਰਦਰਸ਼ਨ ਜਾਰੀ ਰਹੇਗਾ : ਮੁੱਖ ਮੰਤਰੀ ਸਟਾਲਿਨ

ਚੇਨਈ: ਸੱਤਾਧਾਰੀ ਦ੍ਰਵਿੜ ਮੁਨੇਤਰ ਕਸ਼ਗਮ (ਡੀ.ਐੱਮ.ਕੇ.) ਦੀ ਕੌਮੀ ਪਾਤਰਤਾ ਅਤੇ ਦਾਖ਼ਲਾ ਇਮਤਿਹਾਨ (ਨੀਟ) ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੂਬਾ ਪੱਧਰੀ ਭੁੱਖ ਹੜਤਾਲ ਐਤਵਾਰ ਨੂੰ ਤੂਰੇ ਤਮਿਲਨਾਡੂ ’ਚ ਸ਼ੁਰੂ ਹੋ ਗਈ।

ਪਾਰਟੀ ਪ੍ਰਧਾਨ ਅਤੇ ਤਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਐਤਵਾਰ ਨੂੰ ਸੂਬੇ ਲਈ ‘ਨੀਟ’ ਤੋਂ ਛੋਟ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਵਾਅਦਾ ਕੀਤਾ। ਹੜਤਾਲ ਦੀ ਅਗਵਾਈ ਸਟਾਲਿਨ ਦੇ ਪੁੱਤਰ ਅਤੇ ਕੈਬਿਨੇਟ ਮੰਤਰੀ ਉਦੈਨਿਧੀ ਕਰ ਰਹੇ ਹਨ।

ਸਟਾਲਿਨ ਨੇ ਇਕ ਵਿਆਹ ਪ੍ਰੋਗਰਾਮ ’ਚ ਕਿਹਾ ਕਿ ਤਮਿਲਨਾਡੂ ਨੂੰ ਕੇਂਦਰੀ ਦਾਖ਼ਲਾ ਇਮਤਿਹਾਨ ਤੋਂ ਛੋਟ ਮਿਲਣ ਤਕ ਡੀ.ਐਮ.ਕੇ. ਨਹੀਂ ਰੁਕੇਗੀ।

ਜਦਕਿ ਵਿਰੋਧੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ‘ਨੀਟ’ ਦਾ ‘ਸਿਆਸੀਕਰਨ’ ਕਰਨ ਲਈ ਸੂਬੇ ਅੰਦਰ ਸੱਤਾਧਾਰੀ ਪਾਰਟੀ ਦੀ ਆਲੋਚਨਾ ਕੀਤੀ।

ਸਟਾਲਿਨ ਨੇ ਤਮਿਲਨਾਡੂ ਦੇ ਰਾਜਪਾਲ ਆਰ.ਐਨ. ਰਵੀ ’ਤੇ ਉਨ੍ਹਾਂ ਦੀਆਂ ਪਿੱਛੇ ਜਿਹੇ ਕੀਤੀਆਂ ਟਿਪਣੀਆਂ ਲਈ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਉਹ ਸੂਬੇ ਦੇ ‘ਨੀਟ’ ਵਿਰੋਧੀ ਬਿਲ ’ਤੇ ਕਦੇ ਹਸਤਾਖ਼ਰ ਨਹੀਂ ਕਰਨਗੇ।

ਸਟਾਲਿਨ ਨੇ ਕਿਹਾ ਕਿ ਇਹ ਮਾਮਲਾ ਹੁਣ ਰਾਸ਼ਟਰਪਤੀ ਕੋਲ ਹੈ ਅਤੇ ਰਾਜਪਾਲ ਦਾ ਕੰਮ ਸਿਰਫ਼ ‘ਡਾਕੀਏ’ ਦਾ ਹੈ, ਜਿਨ੍ਹਾਂ ਨੂੰ ਸੂਬਾ ਵਿਧਾਨ ਸਭਾ ਵਲੋਂ ਪਾਸ ਮਾਮਲਿਆਂ ਨੂੰ ਰਾਸ਼ਟਰਪਤੀ ਭਵਨ ਭੇਜਣਾ ਪੈਂਦਾ ਹੈ।

ਸੱਤਾਧਾਰੀ ਪਾਰਟੀ ਦੀ ਭੁੱਖ ਹੜਤਾਲ ਮਦੁਰੈ ਤੋਂ ਇਲਾਵਾ ਪੂਰੇ ਸੂਬੇ ’ਚ ਹੋ ਰਹੀ ਹੈ ਜਿੱਥੇ ਵਿਰੋਧੀ ਅੰਨਾ ਡੀ.ਐਮ.ਕੇ. ਅੱਜ ਅਪਣਾ ਵਿਸ਼ਾਲ ਸੂਬਾ ਸੰਮੇਲਨ ਕਰ ਰਹੀ ਹੈ।

ਪਾਰਟੀ ਦੇ ਯੂਥ ਵਿੰਗ ਦੇ ਮੁਖੀ ਉਦੈਨਿਧੀ ਦੇ ਨਾਲ ਡੀ.ਐਮ.ਕੇ. ਦੇ ਸੀਨੀਅਰ ਨੇਤਾਵਾਂ ਅਤੇ ਕੈਬਨਿਟ ਮੰਤਰੀ ਦੁਰਈਮੁਰੂਗਨ, ਐਮ. ਸੁਬਰਾਮਨੀਅਮ ਅਤੇ ਪੀ.ਕੇ. ਸੇਖਰ ਬਾਬੂ, ਪਾਰਟੀ ਦੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਚੇਨਈ ਦੀ ਮੇਅਰ ਪ੍ਰਿਆ ਆਰ ਨੇ ਵੀ ਇੱਥੇ ਵਾਲੂਵਰ ਕੋਟਮ ਵਿੱਚ ਪ੍ਰਦਰਸ਼ਨ ਵਿੱਚ ਹਿੱਸਾ ਲਿਆ।

‘ਨੀਟ’ ਕਾਰਨ ਕਥਿਤ ਤੌਰ ’ਤੇ ਖੁਦਕੁਸ਼ੀ ਕਰਨ ਵਾਲੇ ਉਮੀਦਵਾਰਾਂ ਦੀ ਤਸਵੀਰ ਮੰਚ ’ਤੇ ਲਗਾਈ ਗਈ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਪਿਛਲੇ ਹਫ਼ਤੇ ਇਕ ਉਮੀਦਵਾਰ ਦੀ ਕਥਿਤ ਖ਼ੁਦਕੁਸ਼ੀ ਦੇ ਮੱਦੇਨਜ਼ਰ ਇਸ ਕੇਂਦਰੀ ਦਾਖ਼ਲਾ ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੂਬੇ ਭਰ ’ਚ ਭੁੱਖ ਹੜਤਾਲ ਕੀਤੀ ਗਈ ਹੈ।

SHARE ARTICLE

ਏਜੰਸੀ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement