ਅਨਅਕੈਡਮੀ ਦੇ ਬਰਖ਼ਾਸਤ ਅਧਿਆਪਕ ਬੋਲੇ ‘ਮੇਰੀ ਟਿਪਣੀ ਦਾ ਗ਼ਲਤ ਮਤਲਬ ਕਢਿਆ ਗਿਆ’

By : BIKRAM

Published : Aug 20, 2023, 10:31 pm IST
Updated : Aug 20, 2023, 10:31 pm IST
SHARE ARTICLE
Karan Sangwan
Karan Sangwan

ਸਿਖਿਅਤ ਉਮੀਦਵਾਰਾਂ ਨੂੰ ਵੋਟ ਦੇਣ ਦੀ ਵਕਾਲਤ ਕਰਨ ਮਗਰੋਂ ਅਨਅਕੈਡਮੀ ’ਚੋਂ ਕਰ ਦਿਤਾ ਗਿਆ ਸੀ ਬਰਖ਼ਾਸਤ

ਸੋਸ਼ਲ ਮੀਡੀਆ ਦੇ ਦਬਾਅ ’ਚ ਬਰਖ਼ਾਸਤ ਕੀਤਾ : ਕਰਨ ਸਾਂਗਵਾਨ
 

ਨਵੀਂ ਦਿੱਲੀ: ‘ਅਨਅਕੈਡਮੀ’ ਦੇ ਬਰਖ਼ਾਸਤ ਅਧਿਆਪਕ ਕਰਨ ਸਾਂਗਵਾਨ ਨੇ ਦੋਸ਼ ਲਾਇਆ ਹੈ ਕਿ ਕੰਪਨੀ ਨੇ ਸੋਸ਼ਲ ਮੀਡੀਆ ’ਤੇ ‘ਟਰੋਲਰਸ’ ਦੇ ਦਬਾਅ ’ਚ ਉਨ੍ਹਾਂ ਦੀ ਸੇਵਾ ਖ਼ਤਮ ਕਰ ਦਿਤੀ, ਜਿਨ੍ਹਾਂ ਨੇ ਸਿਖਿਅਤ ਉਮੀਦਵਾਰਾਂ ਨੂੰ ਵੋਟ ਦੇਣ ਦੀ ਉਨ੍ਹਾਂ ਦੀ ਆਮ ਟਿਪਣੀ ਦਾ ਗ਼ਲਤ ਮਤਲਬ ਕਢਿਆ।

ਅਪਣੇ ਯੂ-ਟਿਊਬ ਚੈਨਲ ’ਤੇ ਇਕ ਵੀਡੀਉ ’ਚ ਸਾਂਗਵਾਨ ਨੇ ਸਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ‘ਅਨਅਕੈਡਮੀ’ ’ਚ ਅਪਣੇ ਲੈਕਚਰ ਦੌਰਾਨ ਨਹੀਂ, ਬਲਕਿ ਅਪਣੇ ਚੈਨਲ ’ਤੇ ਆਮ ਟਿਪਣੀ ਕੀਤੀ ਸੀ। ਸਾਂਗਵਾਨ ਜਿਸ ਵਿਵਾਦਤ ਵੀਡੀਉ ਦਾ ਜ਼ਿਕਰ ਕਰ ਰਹੇ ਹਨ, ਉਸ ’ਚ ਉਹ ਵਿਦਿਆਰਥੀਆਂ ਨੂੰ ਅਗਲੀ ਵਾਰ ਪੜ੍ਹੇ ਲਿਖੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ।

ਸਾਂਗਵਾਨ ਨੇ ਕਿਹਾ, ‘‘ਬਰਖ਼ਾਸਤਗੀ ਕਿਉਂ ਹੋਈ? ਇਕ ਦਬਾਅ ਬਣਦਾ ਹੈ ਅਤੇ ਤੁਸੀਂ ਉਸ ਦੇ ਬੋਝ ਹੇਠ ਦੱਬ ਜਾਂਦੇ ਹੋ। ਤੁਸੀਂ (ਅਨਅਕੈਡਮੀ) ਉਸ ਦਬਾਅ ਨੂੰ ਝੱਲ ਨਹੀਂ ਸਕੇ। ਇਸ ਲਈ ਦਬਾਅ ’ਚ ਤੁਹਾਨੂੰ ਇਕ ਅਜਿਹਾ ਕਦਮ ਚੁਕਣਾ ਪਿਆ ਜੋ ਸ਼ਾਇਦ ਤੁਸੀਂ ਨਹੀਂ ਚਾਹੁੰਦੇ ਸੀ ਜਾਂ ਤੁਸੀਂ ਚਾਹੁੰਦੇ ਸੀ... ਮੈਨੂੰ ਨਹੀਂ ਪਤਾ। ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਕਿ ਤੁਹਾਡੇ ਇਰਾਦੇ ਕੀ ਸਨ?’’

ਸਾਂਗਵਾਨ ਨੇ ਦਾਅਵਾ ਕੀਤਾ ਕਿ ‘ਅਨਅਕੈਡਮੀ’ ਨੇ ਉਨ੍ਹਾਂ ਦੀ ਗੱਲ ਸੁਣੇ ਬਗ਼ੈਰ ਹੀ ਉਨ੍ਹਾਂ ਵਿਰੁਧ ਕਾਰਵਾਈ ਕੀਤੀ। ਉਨ੍ਹਾਂ ਕਿਹਾ, ‘‘ਤੁਸੀਂ ਮੈਨੂੰ ਸਿੱਧੀ ਬਰਖ਼ਾਸਤਗੀ ਦਾ ਨੋਟਿਸ ਭੇਜ ਦਿਤਾ।’’

ਸਾਂਗਵਾਨ ਨੇ ਕਿਹਾ ਕਿ ਦਬਾਅ ਨੂੰ ਲੁਕਾਉਣ ਲਈ ਅਨਅਕੈਡਮੀ ਨੇ ‘ਆਚਾਰ ਸੰਹਿਤਾ’ ਸ਼ਬਦ ਦਾ ਪ੍ਰਯੋਗ ਕੀਤਾ। ਉਨ੍ਹਾਂ ਕਿਹਾ ਕਿ ‘ਅਨਅਕੈਡਮੀ’ ਨੇ ਬਰਖਾਸਤਗੀ ਨੋਟਿਸ ’ਚ ‘ਐਕਸ’ ਅਕਾਊਂਟ ਰਾਹੀਂ ਪ੍ਰਗਟਾਏ ਵਿਚਾਰਾਂ ਦਾ ਉਦਾਹਰਣ ਵਜੋਂ ਹਵਾਲਾ ਦਿਤਾ ਹੈ। ਸਾਂਗਵਾਨ ਨੇ ਕਿਹਾ, ‘‘ਮੇਰੇ ’ਤੇ ਕਿਸੇ ਹੋਰ ਦੇ ਵਿਚਾਰ ਥੋਪ ਦਿਤੇ ਗਏ ਸਨ।’’

ਉਸ ਨੇ ਕਿਹਾ ਕਿ 13 ਅਗੱਸਤ ਨੂੰ ਉਸ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ‘ਅਣਪੜ੍ਹ ਦਿਸਣ ਵਾਲੇ ਟ੍ਰੋਲਰਾਂ’ ਵਲੋਂ ਉਨ੍ਹਾਂ ਨੂੰ ਬੁਰਾ-ਭਲਾ ਕਿਹਾ ਗਿਆ, ਦੇਸ਼ ਵਿਰੋਧੀ ਕਿਹਾ ਗਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿਤੀਆਂ ਗਈਆਂ।

‘ਅਨਅਕੈਡਮੀ’ ਦੇ ਸਹਿ-ਸੰਸਥਾਪਕ ਰੋਮਨ ਸੈਣੀ ਦਾ ਕਹਿਣਾ ਹੈ ਕਿ ਸਾਂਗਵਾਨ ਨੇ ਕਰਾਰ ਦਾ ਉਲੰਘਣ ਕੀਤਾ ਹੈ ਇਸ ਲਈ ਕੰਪਨੀ ਨੂੰ ਉਨ੍ਹਾਂ ਦਾ ਸਾਥ ਛੱਡਣਾ ਪਿਆ।

ਇਸ ਸਬੰਧ ’ਚ ਸੈਣੀ ਨੇ 17 ਅਗੱਸਤ ਨੂੰ ‘ਐਕਸ’ ’ਤੇ ਇਕ ਪੋਸਟ ਵਿਚ ਲਿਖਿਆ ਕਿ ‘ਅਨਅਕੈਡਮੀ’ ਇਕ ਸਿੱਖਿਆ ਪਲੇਟਫਾਰਮ ਹੈ ਜੋ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸਮਰਪਿਤ ਹੈ।

ਸੈਣੀ ਨੇ ਕਿਹਾ, ‘‘ਅਜਿਹਾ ਕਰਨ ਲਈ, ਸਾਡੇ ਕੋਲ ਸਾਰੇ ਅਧਿਆਪਕਾਂ ਲਈ ਇਕ ਸਖ਼ਤ ‘ਆਚਾਰ ਸੰਹਿਤਾ’ ਹੈ, ਜਿਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਾਡੇ ਵਿਦਿਆਰਥੀ ਬਿਨਾਂ ਕਿਸੇ ਵਿਤਕਰੇ ਤੋਂ ਗਿਆਨ ਪ੍ਰਾਪਤ ਕਰਦੇ ਰਹਿਣ। ਅਸੀਂ ਜੋ ਵੀ ਕਰਦੇ ਹਾਂ, ਆਪਣੇ ਵਿਦਿਆਰਥੀਆਂ ਨੂੰ ਕੇਂਦਰ ’ਚ ਰੱਖ ਕੇ ਕਰਦੇ ਹਾਂ।’’

ਉਨ੍ਹਾਂ ਕਿਹਾ, ‘‘ਜਮਾਤ ਅਜਿਹੀ ਥਾਂ ਨਹੀਂ ਹੈ ਜਿੱਥੇ ਤੁਸੀਂ ਨਿੱਜੀ ਵਿਚਾਰ ਸਾਂਝੇ ਕਰਦੇ ਹੋ ਕਿਉਂਕਿ ਇਹ ਉਨ੍ਹਾਂ (ਵਿਦਿਆਰਥੀਆਂ) ਨੂੰ ਨਕਾਰਾਤਮਕ ਤੌਰ ’ਤੇ ਪ੍ਰਭਾਵਤ ਕਰ ਸਕਦਾ ਹੈ।’’

ਕਈ ਨੇਤਾਵਾਂ ਨੇ ‘ਅਨਅਕੈਡਮੀ’ ਕਾਰਵਾਈ ’ਤੇ ਸਵਾਲ ਉਠਾਏ ਅਤੇ ਪੁਛਿਆ ਕਿ ਕੀ ਸਾਂਗਵਾਨ ਦੀ ਪੜ੍ਹੇ ਲਿਖੇ ਉਮੀਦਵਾਰ ਨੂੰ ਵੋਟ ਦੇਣ ਦੀ ਅਪੀਲ ਗਲਤ ਸੀ? 

SHARE ARTICLE

ਏਜੰਸੀ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement