Twin earthquakes in Kashmir : ਦੋ ਵਾਰ ਭੂਚਾਲ ਦੇ ਝਟਕਿਆਂ ਨਾਲ ਕੰਬਿਆ ਕਸ਼ਮੀਰ ਦਾ ਪਾਕਿਸਤਾਨ ਦੇ ਕਬਜ਼ੇ ਵਾਲਾ ਹਿੱਸਾ
Published : Aug 20, 2024, 1:52 pm IST
Updated : Aug 20, 2024, 1:52 pm IST
SHARE ARTICLE
Twin earthquakes strike Kashmir
Twin earthquakes strike Kashmir

ਦੋਵਾਂ ਭੂਚਾਲਾਂ ਦੀ ਤੀਬਰਤਾ 5.1 ਦਰਜ ਕੀਤੀ ਗਈ ਅਤੇ ਇਨ੍ਹਾਂ ਦਾ ਕੇਂਦਰ ਕਸ਼ਮੀਰ ਸੀ

Twin earthquakes strike Kashmir : ਕਸ਼ਮੀਰ ਦਾ ਪਾਕਿਸਤਾਨ ਦੇ ਕਬਜ਼ੇ ਵਾਲਾ ਹਿੱਸਾ (ਪੀਓਕੇ) ਮੰਗਲਵਾਰ ਨੂੰ 5.1 ਤੀਬਰਤਾ ਦੇ ਦੋ ਵਾਰ ਭੂਚਾਲ ਦੇ ਝਟਕਿਆਂ ਨਾਲ ਕੰਬ ਗਿਆ ਹੈ ਅਤੇ ਇਸ ਪਹਾੜੀ ਖੇਤਰ ਦੇ ਵਸਨੀਕਾਂ ਵਿੱਚ ਦਹਿਸ਼ਤ ਫੈਲ ਗਈ।

ਖ਼ਬਰਾਂ ਮੁਤਾਬਕ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਮਿਲੀ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਦੋਵਾਂ ਭੂਚਾਲਾਂ ਦੀ ਤੀਬਰਤਾ 5.1 ਦਰਜ ਕੀਤੀ ਗਈ ਅਤੇ ਇਨ੍ਹਾਂ ਦਾ ਕੇਂਦਰ ਕਸ਼ਮੀਰ ਸੀ।

ਪੀਓਕੇ ਤੋਂ ਇਲਾਵਾ ਹੱਟੀਆਂ, ਬਾਲਾ, ਚਿਨਾਰੀ ਅਤੇ ਚਕੋਠੀ ਅਤੇ ਪੂਰੀ ਜੇਹਲਮ ਘਾਟੀ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਮੁਜ਼ੱਫਰਾਬਾਦ 'ਚ ਇੰਟਰਨੈੱਟ ਸੇਵਾ ਅਸਥਾਈ ਤੌਰ 'ਤੇ ਪ੍ਰਭਾਵਿਤ ਹੋਈ ਹੈ।

ਭੂਚਾਲ ਦੇ ਝਟਕੇ ਲੀਪਾ ਘਾਟੀ, ਬਾਗ, ਪੁੰਛ ਅਤੇ ਹਵੇਲੀ ਜ਼ਿਲ੍ਹਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਦੱਸ ਦੇਈਏ ਕਿ 2005 ਵਿੱਚ ਪਾਕਿਸਤਾਨ ਅਤੇ ਕਸ਼ਮੀਰ ਵਿੱਚ 7.6 ਤੀਬਰਤਾ ਦੇ ਭੂਚਾਲ ਕਾਰਨ ਹਜ਼ਾਰਾਂ ਲੋਕ ਮਾਰੇ ਗਏ ਸਨ।

 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement