
Jammu Kashmir News: ਦਿਸ਼ਾ ਅਤੇ ਵੰਸ਼ਿਕਾ ਬੱਦਲ ਫਟਣ ਮਗਰੋਂ ਹੋ ਗਈਆਂ ਸਨ
2 Jalandhar girls missing in Kishtwar cloudburst : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਬੱਦਲ ਫਟਣ ਦੀ ਇੱਕ ਵੱਡੀ ਘਟਨਾ ਵਾਪਰੀ ਹੈ। ਇਸ ਹਾਦਸੇ ਵਿੱਚ ਹੁਣ ਤੱਕ 60 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਲਾਪਤਾ ਲੋਕਾਂ ਵਿੱਚ ਜਲੰਧਰ ਦੀਆਂ ਦੋ ਕੁੜੀਆਂ ਵੀ ਸ਼ਾਮਲ ਹਨ।
ਇਨ੍ਹਾਂ ਕੁੜੀਆਂ ਦੇ ਨਾਮ ਦਿਸ਼ਾ ਅਤੇ ਵੰਸ਼ਿਕਾ ਹਨ, ਜੋ ਸੋਢਲ ਦੀਆਂ ਰਹਿਣ ਵਾਲੀਆਂ ਹਨ। ਇਨ੍ਹਾਂ ਦੇ ਲਾਪਤਾ ਹੋਣ ਦੀ ਖ਼ਬਰ ਤੋਂ ਬਾਅਦ ਇਨ੍ਹਾਂ ਦੇ ਪਰਿਵਾਰਕ ਮੈਂਬਰ ਬਹੁਤ ਹੀ ਘਬਰਾਏ ਹੋਏ ਹਨ। ਜਾਣਕਾਰੀ ਅਨੁਸਾਰ, 22 ਸਾਲਾ ਵੰਸ਼ਿਕਾ ਆਪਣੀ ਸਹੇਲੀ ਦਿਸ਼ਾ ਤੇ ਆਪਣੇ ਮਾਤਾ-ਪਿਤਾ ਅਤੇ ਭਰਾ ਨਾਲ ਜੰਮੂ-ਕਸ਼ਮੀਰ ਗਈ ਹੋਈ ਸੀ। ਜਿੱਥੇ ਉਹ ਆਪਣੇ ਪਰਿਵਾਰ ਨਾਲ ਮਾਤਾ ਦੇ ਮੰਦਰ ਵਿੱਚ ਦਰਸ਼ਨ ਕਰਨ ਗਏ ਪਰ ਕਿਸ਼ਤਵਾੜ ਵਿੱਚ ਬੱਦਲ ਫਟਣ ਤੋਂ ਬਾਅਦ, ਇਹ ਦੋਵੇਂ ਕੁੜੀਆਂ ਲਾਪਤਾ ਹਨ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਾਲੇ ਦਿਨ, ਵੰਸ਼ਿਕਾ ਆਪਣੇ ਪਰਿਵਾਰ ਅਤੇ ਸਹੇਲੀ ਦਿਸ਼ਾ ਨਾਲ ਮਚੈਲ ਮਾਤਾ ਮੰਦਰ ਮੱਥਾ ਟੇਕਣ ਗਈ ਸੀ। ਪਰਿਵਾਰ ਮੱਥਾ ਟੇਕ ਕੇ ਮੰਦਰ ਤੋਂ ਵਾਪਸ ਆ ਰਿਹਾ ਸੀ ਕਿ ਇਸ ਦੌਰਾਨ ਵੰਸ਼ਿਕਾ ਅਤੇ ਉਸ ਦੀ ਦੋਸਤ ਦਿਸ਼ਾ ਬੱਦਲ ਫਟਣ ਤੋਂ ਬਾਅਦ ਲਾਪਤਾ ਹੋ ਗਏ। ਫਿਲਹਾਲ ਦੋਵਾਂ ਕੁੜੀਆਂ ਦੇ ਪਰਿਵਾਰਕ ਮੈਂਬਰ ਜੰਮੂ ਪਹੁੰਚ ਗਏ ਹਨ ਅਤੇ ਦੋਵਾਂ ਦੀ ਭਾਲ ਜਾਰੀ ਹੈ।
(For more news apart from “2 Jalandhar girls missing in Kishtwar cloudburst , ” stay tuned to Rozana Spokesman.)