
ਸ਼ਹਿਰ ਵਿਚ ਐਮਰਜੈਂਸੀ ਨੰਬਰ 112 ਹੈਲਪਲਾਈਨ ਸ਼ੁਰੂ ਹੋ ਜਾਵੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ੁੱਕਰਵਾਰ ਨੂੰ ਸ਼ਹਿਰ ਵਿਚ ਇਕ ਬੈਠਕ ਤੋਂ ਬਾਅਦ ਸੈਕਟਰ-9 ਸਥਿਤ ਪੁਲਿਸ ..
ਚੰਡੀਗੜ੍ਹ (ਤਰੁਣ ਭਜਨੀ): ਸ਼ਹਿਰ ਵਿਚ ਐਮਰਜੈਂਸੀ ਨੰਬਰ 112 ਹੈਲਪਲਾਈਨ ਸ਼ੁਰੂ ਹੋ ਜਾਵੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ੁੱਕਰਵਾਰ ਨੂੰ ਸ਼ਹਿਰ ਵਿਚ ਇਕ ਬੈਠਕ ਤੋਂ ਬਾਅਦ ਸੈਕਟਰ-9 ਸਥਿਤ ਪੁਲਿਸ ਹੈਡਕੁਆਟਰ ਵਿਚ ਇਸ ਦਾ ਉਦਘਾਟਨ ਕਰਨਗੇ। ਇਸ ਉਪਰੰਤ ਸ਼ਹਿਰ ਵਿਚ 112 ਨੰਬਰ ਸ਼ੁਰੂ ਹੋ ਜਾਵੇਗਾ। ਸ਼ੁੱਕਰਵਾਰ ਤੋਂ ਲੋਕ ਐਮਰਜੈਂਸੀ ਨੰਬਰ 100 ਦੀ ਜਗ੍ਹਾ 112 ਡਾਇਲ ਕਰਨਗੇ। ਇਸ ਲਈ ਪੁਲਿਸ 112 ਹੈਲਪ ਲਾਈਨ ਕੰਟਰੋਲ ਰੂਮ ਨੂੰ ਪੂਰੀ ਤਰ੍ਹਾਂ ਤਿਆਰ ਕਰ ਚੁਕੀ ਹੈ।
Amit Shah to inaugurate emergency helpline number 112 today
ਦਸਿਆ ਜਾ ਰਿਹਾ ਹੈ ਕਿ 20 ਸਤੰਬਰ ਮਤਲਬ ਅੱਜ ਤੋਂ ਸ਼ਹਿਰ ਵਿਚ 112 ਨੰਬਰ ਲਾਗੂ ਤਾਂ ਹੋ ਜਾਵੇਗਾ ਪਰ ਹਾਲੇ ਇਸ ਨੂੰ ਸਿਰਫ਼ ਤਿੰਨ ਵਿਭਾਗਾਂ ਲਈ ਹੀ ਐਕਟਿਵ ਕੀਤਾ ਜਾਵੇਗਾ। ਹਾਲਾਂਕਿ ਬਾਅਦ ਵਿਚ ਇਸ ਨੂੰ ਹੋਰ ਵਿਭਾਗਾਂ ਲਈ ਵੀ ਐਕਟਿਵ ਕਰ ਦਿਤਾ ਜਾਵੇਗਾ। ਫਿਲਹਾਲ ਇਹ ਐਂਬੂਲੈਂਸ ਸੇਵਾ, ਫ਼ਾਇਰ ਬ੍ਰਿਗੇਡ ਅਤੇ ਪੁਲਿਸ ਦੀ ਮਦਦ ਲਈ ਸ਼ੁਰੂ ਕੀਤਾ ਜਾਵੇਗਾ। ਜਦੋਂ ਤਕ ਲੋਕ ਜਾਗਰੂਕ ਨਹੀਂ ਹੁੰਦੇ, ਉਦੋਂ ਤਕ ਇਨ੍ਹਾਂ ਵਿਭਾਗਾਂ ਦੇ ਪੁਰਾਣੇ ਨੰਬਰਾਂ ਨੂੰ ਬੰਦ ਨਹੀਂ ਕੀਤਾ ਜਾਵੇਗਾ ।
ਉਥੇ ਹੀ ਇਸ ਦੇ ਲਈ ਪੁਲਿਸ ਪਹਿਲਾਂ ਹੀ 12 ਕਾਲ ਪਿਕਰ ਅਪਾਇੰਟ ਕਰ ਚੁਕੀ ਹੈ। ਜਿਨ੍ਹਾ ਦੀ ਬੇਸਿਕ ਟ੍ਰੇਨਿੰਗ ਵੀ ਹੋ ਚੁਕੀ ਹੈ। ਹੁਣ ਉਦਘਾਟਨ ਦੇ ਬਾਅਦ ਤੋਂ ਇਸ ਨੰਬਰ ਤੇ ਕਾਲ ਆਉਣੀ ਸ਼ੁਰੂ ਹੋ ਜਾਵੇਗੀ । ਇਸ ਤੋਂ ਇਲਾਵਾ ਪੁਲਿਸ ਹੈਡਕੁਆਟਰਸ ਵਿਚ ਮੌਜੂਦ ਫਲੋਰ ਤੇ ਕਰੀਬ 75 ਕਾਲ ਪਿਕਰ ਦੇ ਬੈਠਣ ਦੀ ਜਗ੍ਹਾ ਉਪਲੱਬਧ ਹੈ। ਚੰਡੀਗੜ੍ਹ ਪੁਲਿਸ ਹੈਡਕੁਆਟਰ ਚ ਹੋਵੇਗਾ ਕੰਟਰੋਲ ਰੂਮ : ਸੈਕਟਰ 9 ਸਥਿਤ ਚੰਡੀਗੜ੍ਹ ਪੁਲਿਸ ਹੈਡਕੁਆਟਰ ਵਿਚ ਪਹਿਲਾਂ ਤੋ ਹੀ ਪੁਲਿਸ ਦਾ ਕੰਟਰੋਲ ਰੂਮ ਸਥਾਪਤ ਹੈ, ਪਰ ਹੁਣ ਜਦੋ ਐਮਰਜੈਂਸੀ ਨੰਬਰ 112 ਦੀ ਸ਼ੁਰੂਆਤ ਹੋ ਜਾਵੇਗੀ
Amit Shah to inaugurate emergency helpline number 112 today
ਤਾਂ ਪੁਲਿਸ ਕਰਮਚਾਰੀ ਪੁਲਿਸ ਐਮਰਜੈਂਸੀ ਦੇ ਫੋਨ ਤੋ ਇਲਾਵਾ ਫਾਇਰ ਅਤੇ ਐਮਬੂਲੈਂਸ ਦੇ ਫੋਨ ਵੀ ਸੁਣਿਆ ਕਰਨਗੇ। ਇਥੇ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਸੇਵਾ ਲਈ ਸਿਹਤ ਵਿਭਾਗ ਦੇ ਦੋ-ਦੋ ਕਰਮਚਾਰੀ ਵੀ ਤੈਨਾਤ ਕੀਤੇ ਜਾਣਗੇ। ਇਸਦੇ ਲਈ ਹੈਡਕੁਆਟਰ ਵਿਚ ਕਾਲ ਸੈਂਟਰ ਤਿਆਰ ਕੀਤਾ ਗਿਆ ਹੈ ਅਤੇ ਫੋਨ ਸੁਨਣ ਵਾਲੇ ਕਰਮਚਾਰੀਆਂ ਦੀ ਗਿਣਤੀ ਵੀ ਵਧਾਈ ਜਾ ਰਹੀ ਹੈ। ਇਸ ਸਮੇਂ ਕੰਟਰੋਲ ਰੂਮ ਵਿਚ 6 ਕਾਲਰ ਹਨ । ਨਵਾਂ ਐਮਰਜੈਂਸੀ ਨੰਬਰ ਸ਼ੁਰੂ ਹੋਣ ਤੋਂ ਬਾਅਦ ਇਸਦੀ ਗਿਣਤੀ 20 ਕਰ ਦਿਤੀ ਜਾਵੇਗੀ। ਜਿਸ ਨਾਲ ਐਮਰਜੈਂਸੀ ਨੰਬਰ ਬੀਜੀ ਨਹੀ ਹੋਇਆ ਕਰੇਗਾ।