
ਇੰਨਾ ਹੀ ਨਹੀਂ ਰੁਜ਼ਗਾਰ ਮਿਲਣ ਤਕ ਹਰ ਪ੍ਰਵਾਰ ਦੇ ਇਕ ਨੌਜਵਾਨ ਨੂੰ 5000 ਰੁਪਏ ਮਹੀਨਾ ਦਿਤਾ ਜਾਵੇਗਾ
ਦੇਹਰਾਦੂਨ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal) ਨੇ ਐਤਵਾਰ ਨੂੰ ਕਿਹਾ ਕਿ ‘ਪਲਾਇਨ ਪ੍ਰਦੇਸ਼’ ਬਣ ਚੁਕੇ ਉਤਰਾਖੰਡ (Uttarakhand) ’ਚ ਆਮ ਆਦਮੀ ਪਾਰਟੀ ਦੇ ਸੱਤਾ ’ਚ ਆਉਣ ਤੋਂ ਬਾਅਦ ਹਰ ਬੇਰੁਜ਼ਗਾਰ ਨੂੰ ਰੁਜ਼ਗਾਰ ਦਿਤਾ ਜਾਵੇਗਾ। ਇੰਨਾ ਹੀ ਨਹੀਂ ਰੁਜ਼ਗਾਰ ਮਿਲਣ ਤਕ ਹਰ ਪ੍ਰਵਾਰ ਦੇ ਇਕ ਨੌਜਵਾਨ ਨੂੰ 5000 ਰੁਪਏ ਮਹੀਨਾ ਦਿਤਾ ਜਾਵੇਗਾ। ਨੈਨੀਤਾਲ ਜ਼ਿਲ੍ਹੇ ਦੇ ਹਲਦਵਾਨੀ ’ਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਪ੍ਰਦੇਸ਼ ’ਚ ਬੇਰੁਜ਼ਗਾਰਾਂ ਲਈ 6 ਵੱਡੇ ਐਲਾਨ ਕੀਤੇ।
Unemployment
ਉਨ੍ਹਾਂ ਕਿਹਾ ਕਿ ਪ੍ਰਦੇਸ਼ ’ਚ ਹਰ ਬੇਰੁਜ਼ਗਾਰ ਨੌਜਵਾਨ ਲਈ ਰੁਜ਼ਗਾਰ ਉਪਲੱਬਧ ਕਰਵਾਇਆ ਜਾਵੇਗਾ ਅਤੇ ਜਦੋਂ ਤਕ ਰੁਜ਼ਗਾਰ ਨਹੀਂ ਮਿਲਦਾ, ਉਦੋਂ ਤਕ ਹਰ ਪ੍ਰਵਾਰ ਦੇ ਇਕ ਨੌਜਵਾਨ ਨੂੰ 5 ਹਜ਼ਾਰ ਰੁਪਏ ਮਹੀਨਾ ‘ਬੇਰੁਜ਼ਗਾਰੀ ਭੱਤਾ’ ਦਿਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਸਰਕਾਰੀ ਅਤੇ ਨਿਜੀ ਖੇਤਰ ਦੀਆਂ ਨੌਕਰੀਆਂ ’ਚੋਂ 80 ਫ਼ੀ ਸਦੀ ਉਤਰਾਖੰਡ ਦੇ ਬੇਰੁਜ਼ਗਾਰਾਂ ਲਈ ਰਾਖਵੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਦੇ 6 ਮਹੀਨਿਆਂ ਅੰਦਰ ਇਕ ਲੱਖ ਸਰਕਾਰੀ ਨੌਕਰੀਆਂ ਤਿਆਰ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ ਲਗਭਗ 50 ਤੋਂ 60 ਹਜ਼ਾਰ ਭਰਤੀਆਂ ਸਰਕਾਰ ’ਚ ਹਨ, ਜਦੋਂ ਕਿ ਬਾਕੀ ਆਉਣ ਵਾਲੇ ਦਿਨਾਂ ’ਚ ਹਸਪਤਾਲ, ਸਕੂਲ, ਮੋਹੱਲਾ ਕਲੀਨਿਕ ਅਤੇ ਸੜਕਾਂ ਰਾਹੀਆਂ ਨੌਕਰੀਆਂ ਦੀ ਰਚਨਾ ਕੀਤੀ ਜਾਵੇਗੀ।
‘ਆਪ’ ਨੇਤਾ ਨੇ ਕਿਹਾ ਕਿ ਦਿੱਲੀ ਦੀ ਤਰਜ ’ਤੇ ਉਤਰਾਖੰਡ ’ਚ ਵੀ ਜੌਬ (ਨੌਕਰੀ) ਪੋਰਟਲ ਬਣਾਇਆ ਜਾਵੇਗਾ, ਜਿਸ ’ਚ ਨੌਕਰੀ ਦੇਣ ਅਤੇ ਨੌਕਰੀ ਲੈਣ ਵਾਲੇ ਲੋਕ ਆਪਸ ’ਚ ਮਿਲ ਸਕਣਗੇ। ਉਨ੍ਹਾਂ ਕਿਹਾ ਕਿ ਹਾਲ ’ਚ ਦਿੱਲੀ ’ਚ ਇਕ ਅਜਿਹੇ ਹੀ ਪੋਰਟਲ ’ਤੇ 10 ਲੱਖ ਨੌਕਰੀਆਂ ਆਈਆਂ ਸਨ। ਕੇਜਰੀਵਾਲ ਨੇ ਕਿਹਾ ਕਿ ਵੱਖ ਤੋਂ ਇਕ ਰੁਜ਼ਗਾਰ ਅਤੇ ਪਲਾਇਨ ਮਾਮਲਿਆਂ ਦਾ ਮੰਤਰਾਲਾ ਬਣਾਇਆ ਜਾਵੇਗਾ, ਜਿਸ ਦਾ ਕੰਮ ਇਕ ਪਾਸੇ ਰੁਜ਼ਗਾਰ ਦੇ ਨਵੇਂ ਮੌਕੇ ਤਿਆਰ ਕਰਨਾ ਅਤੇ ਦੂਜੇ ਪਾਸੇ ਨੌਜਵਾਨਾਂ ਨੂੰ ਪਲਾਇਨ ਕਰਨ ਤੋਂ ਰੋਕਣ ਲਈ ਉੱਚਿਤ ਕਦਮ ਚੁੱਕਣਾ ਹੋਵੇਗਾ। ਇਸ ਤੋਂ ਇਲਾਵਾ, ਇਹ ਉਤਰਾਖੰਡ ਵਾਪਸ ਆਉਣ ਦੇ ਇਛੁੱਕ ਨੌਜਵਾਨਾਂ ਲਈ ਉੱਚਿਤ ਮਾਹੌਲ ਵੀ ਤਿਆਰ ਕਰੇਗਾ।
Delhi CM Arvind Kejriwal
ਉਨ੍ਹਾਂ ਕਿਹਾ ਕਿ ਸੈਰ-ਸਪਾਟਾ ਖੇਤਰ ’ਚ ਹੀ ਅਸੀਮਿਤ ਸੰਭਾਵਨਾਵਾਂ ਹਨ, ਇਸ ਲਈ ਉਸ ਦਾ ਇਕ ਜਬਰਦਸਤ ਆਧਾਰਭੂਤ ਢਾਂਚਾ ਤਿਆਰ ਕੀਤਾ ਜਾਵੇਗਾ। ਇਸ ’ਚ ਜੰਗਲੀ ਜੀਵ, ਸਾਹਸਿਕ ਸੈਰ-ਸਪਾਟਾ ਅਤੇ ਬਾਇਓਟੇਕ ਉਦਯੋਗ ਬਿਹਤਰ ਸੰਭਾਵਨਾਵਾਂ ਹੋ ਸਕਦੀਆਂ ਹਨ। ਕੇਜਰੀਵਾਲ ਨੇ ਚੁਟਕੀ ਲੈਂਦੇ ਹੋਏ ਕਿਹਕਾ ਕਿ ਜੇਕਰ ਤੁਸੀਂ ਭਾਜਪਾ ਨੂੰ ਵੋਟ ਦੇਵੋਗੇ ਤਾਂ ਹਰ ਮਹੀਨੇ ਇਕ ਨਵਾਂ ਮੁੱਖ ਮੰਤਰੀ ਮਿਲੇਗਾ, ਜਦੋਂ ਕਿ ‘ਆਪ’ ਨੂੰ ਵੋਟ ਦੇਵੋਗੇ ਤਾਂ 5 ਸਾਲ ਲਈ ਸਥਾਈ ਮੁੱਖ ਮੰਤਰੀ ਮਿਲੇਗਾ।
ਇਕ ਪ੍ਰਸ਼ਨ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ 6 ਸਾਲ ਦੇ ਛੋਟੇ ਜਿਹੇ ਅਨੁਭਵ ਨਾਲ ਉਹ ਕਹਿ ਸਕਦੇ ਹਨ ਕਿ ਸਰਕਾਰਾਂ ’ਚ ਪੈਸੇ ਦੀ ਨਹੀਂ ਸਗੋਂ ਨੀਅਤ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਸੱਤਾ ’ਚ ਆਉਣ ਦੇ 4 ਸਾਲਾਂ ਅੰਦਰ ਉਨ੍ਹਾਂ ਨੂੰ ਦਿੱਲੀ ਦਾ ਘਾਟੇ ਦਾ ਬਜਟ ਲਾਭ ਦੇ ਬਜਟ ’ਚ ਬਦਲ ਦਿਤਾ। ਕੇਜਰੀਵਾਲ ਨੇ ਕਿਹਾ ਕਿ ਉਤਰਾਖੰਡ ਦੀ 21 ਸਾਲ ਦੀ ਦੁਰਦਸ਼ਾ ਨੂੰ 21 ਮਹੀਨਿਆਂ ’ਚ ਸੁਧਾਰਨ ਲਈ ‘ਆਪ’ ਨੇ ਯੋਜਨਾ ਤਿਆਰ ਕਰ ਲਈ ਹੈ। ਉਨ੍ਹਾਂ ਕਿਹਾ ਕਿ ਇਸ ਲਈ ਜਨਤਾ ਨੂੰ ਕਰਨਲ ਅਜੇ ਕੋਠਿਆਲ (ਉਤਰਾਖੰਡ ’ਚ ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ) ਨੂੰ ਇਕ ਮੌਕਾ ਦੇਣਾ ਹੋਵੇਗਾ।