
ਅੱਜ ਗੋਆ ਦੌਰੇ 'ਤੇ ਜਾ ਰਹੇ ਨੇ ਅਰਵਿੰਦ ਕੇਜਰੀਵਾਲ
ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਨੌਜਵਾਨਾਂ ਨੂੰ ਗੋਆ ਵਿਚ ਨੌਕਰੀਆਂ ਨਹੀਂ ਮਿਲ ਰਹੀਆਂ ਹਨ ਅਤੇ ਉਹ ਸਥਾਨਕ ਲੋਕਾਂ ਨਾਲ ਇਸ ਮੁੱਦੇ 'ਤੇ ਚਰਚਾ ਕਰਨ ਲਈ ਸੂਬੇ ਦਾ ਦੌਰਾ ਕਰਨਗੇ। ਆਮ ਆਦਮੀ ਪਾਰਟੀ (ਆਪ) ਦੇ ਨੇਤਾ ਨੇ ਇਹ ਵੀ ਦਾਅਵਾ ਕੀਤਾ ਕਿ ਸਰਕਾਰੀ ਨੌਕਰੀਆਂ ਸਿਰਫ਼ ਪੈਸੇ ਵਾਲੇ ਲੋਕਾਂ ਨੂੰ ਅਤੇ ਸੰਪਰਕ ਦੇ ਅਧਾਰ 'ਤੇ ਹੀ ਮਿਲਦੀ ਹੈ।
ਕੇਜਰੀਵਾਲ ਨੇ ਟਵੀਟ ਕੀਤਾ, “ਬੇਰੁਜ਼ਗਾਰੀ ਸਿਖਰ 'ਤੇ ਹੋਣ ਕਰ ਕੇ ਗੋਆ ਦੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਹਨ। ਸਰਕਾਰੀ ਨੌਕਰੀਆਂ ਸਿਰਫ਼ ਉਨ੍ਹਾਂ ਲਈ ਉਪਲਬਧ ਹਨ ਜਿਨ੍ਹਾਂ ਕੋਲ ਪੈਸਾ ਹੈ ਅਤੇ ਉਹਨਾਂ ਨੂੰ ਸੰਪਰਕ ਦੇ ਅਧਾਰ 'ਤੇ ਵੀ ਨੌਕਰੀ ਮਿਲ ਜਾਂਦੀ ਹੈ। ਮੈਂ ਗੋਆ ਦੇ ਲੋਕਾਂ ਨਾਲ ਇਸ ਮੁੱਦੇ 'ਤੇ ਚਰਚਾ ਕਰਨ ਲਈ ਗੋਆ ਜਾ ਰਿਹਾ ਹਾਂ।' '
ਇਹ ਵੀ ਪੜ੍ਹੋ - ਰਾਵਤ ਵੱਲੋਂ 'ਸਿੱਧੂ ਦੀ ਅਗਵਾਈ 'ਚ ਚੋਣਾਂ ਲੜਨ' ਦਾ ਬਿਆਨ ਦੇਣਾ ਕਾਫ਼ੀ ਹੈਰਾਨੀਜਨਕ: ਸੁਨੀਲ ਜਾਖੜ
Unemployment
ਇਸ ਮਹੀਨੇ ਦੀ ਸ਼ੁਰੂਆਤ 'ਚ 'ਆਪ' ਨੇ ਗੋਆ 'ਚ ਬੇਰੁਜ਼ਗਾਰੀ ਦੀ ਸਮੱਸਿਆ ਵਿਰੁੱਧ ਮੁਹਿੰਮ ਚਲਾਈ ਸੀ ਅਤੇ ਲੋਕਾਂ ਨੂੰ ਉਨ੍ਹਾਂ ਪਾਰਟੀਆਂ ਨੂੰ ਵੋਟ ਨਾ ਦੇਣ ਲਈ ਕਿਹਾ, ਜੋ ਉਨ੍ਹਾਂ ਨੂੰ ਨੌਕਰੀਆਂ ਦੇਣ 'ਚ ਅਸਫ਼ਲ ਰਹੀਆਂ ਹਨ। ਆਮ ਆਦਮੀ ਪਾਰਟੀ ਅਗਲੇ ਸਾਲ ਗੋਆ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਪਣਾ ਉਮੀਦਵਾਰ ਵੀ ਉਤਾਰੇਗੀ।