
ਪੀੜਤਾਂ ਨੇ ਕੀਤੀ ਇਨਸਾਫ਼ ਦੀ ਮੰਗ
ਬਿਹਾਰ: ਬਾਂਕਾ ਜ਼ਿਲ੍ਹੇ ਦੇ ਰਾਜੌਨ ਥਾਣੇ ਵਿਚ ਪਹੁੰਚੀ ਹਾਈ ਸਕੂਲ ਦੀ ਵਿਦਿਆਰਥਣ ਨੇ ਇਨਸਾਫ਼ ਦੀ ਗੁਹਾਰ ਲਗਾਈ। ਲੜਕੀ ਨੇ ਦੋਸ਼ ਲਾਇਆ ਕਿ ਉਸ ਦੇ ਪਿੰਡ ਦੇ ਹੀ ਇੱਕ ਨੌਜਵਾਨ ਨੇ ਉਸ ਨੂੰ ਜ਼ਬਰਦਸਤੀ ਅਗਵਾ ਕਰ ਲਿਆ। ਇਸ ਤੋਂ ਬਾਅਦ ਉਸ ਨੇ ਉਸ ਦੀ ਮਾਂਗ ’ਚ ਸਿੰਦੂਰ ਭਰ ਕੇ 6 ਦਿਨ ਤੱਕ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਹ ਅੱਖਾਂ 'ਤੇ ਪੱਟੀ ਬੰਨ੍ਹ ਕੇ ਜੰਗਲ 'ਚ ਛੱਡ ਕੇ ਭੱਜ ਗਿਆ। ਵਿਦਿਆਰਥਣ ਨੇ ਸੋਮਵਾਰ ਨੂੰ ਥਾਣੇ 'ਚ ਦਰਖ਼ਾਸਤ ਵੀ ਦਿੱਤੀ ਹੈ।
16 ਸਾਲਾ ਪੀੜਤਾ ਨੇ ਦੱਸਿਆ ਕਿ ਉਹ ਹਾਈ ਸਕੂਲ (10ਵੀਂ ਜਮਾਤ) ਦੀ ਵਿਦਿਆਰਥਣ ਹੈ। ਘਰ ਤੋਂ ਸਕੂਲ ਜਾਂਦੇ ਸਮੇਂ ਇੱਕ ਨੌਜਵਾਨ ਨੇ ਮੈਨੂੰ ਜ਼ਬਰਦਸਤੀ ਬੋਲੈਰੋ 'ਤੇ ਬਿਠਾ ਲਿਆ। ਇਸ ਤੋਂ ਬਾਅਦ ਉਸ ਨੇ ਅੱਖਾਂ ਅਤੇ ਮੂੰਹ 'ਤੇ ਕੱਪੜੇ ਦੀ ਪੱਟੀ ਬੰਨ੍ਹ ਦਿੱਤੀ। ਇਸ ਤੋਂ ਬਾਅਦ ਉਹ ਲਗਾਤਾਰ ਬਲਾਤਕਾਰ ਕਰਦਾ ਰਿਹਾ। ਐਤਵਾਰ ਦੇਰ ਰਾਤ ਮੁਲਜ਼ਮ ਨੌਜਵਾਨ ਲੜਕੀ ਨੂੰ ਜੰਗਲ 'ਚ ਛੱਡ ਕੇ ਫ਼ਰਾਰ ਹੋ ਗਿਆ। ਉਹ ਕਿਸੇ ਤਰ੍ਹਾਂ ਜੰਗਲ ’ਚੋਂ ਨਿਕਲ ਕੇ ਆਪਣੇ ਘਰ ਪਹੁੰਚ ਗਈ।
ਘਰ ਪਹੁੰਚ ਕੇ ਵਿਦਿਆਰਥਣ ਨੇ ਸਾਰੀ ਘਟਨਾ ਪਰਿਵਾਰਕ ਮੈਂਬਰਾਂ ਨੂੰ ਦੱਸੀ। ਘਰ ਦੇ ਲੋਕਾਂ ਨੇ ਦੱਸਿਆ ਕਿ ਉਹ ਛੇ ਦਿਨਾਂ ਤੋਂ ਵਿਦਿਆਰਥਣ ਦੀ ਭਾਲ ਕਰ ਰਹੇ ਸਨ। ਪਰ ਕੋਈ ਸੁਰਾਗ ਨਹੀਂ ਮਿਲਿਆ। ਉਹ ਐਤਵਾਰ ਦੇਰ ਰਾਤ ਘਰ ਪਰਤੀ। ਐੱਸਐਚਓ ਮਨੋਜ ਕੁਮਾਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।