AIIMS ਨੇ 214 ਅਹੁਦਿਆਂ ਲਈ ਨੋਟੀਫਿਕੇਸ਼ਨ ਕੀਤਾ ਜਾਰੀ, ਕੱਲ੍ਹ ਤੋਂ ਕਰੋ ਅਪਲਾਈ
Published : Oct 20, 2020, 6:14 pm IST
Updated : Oct 20, 2020, 6:14 pm IST
SHARE ARTICLE
aiims
aiims

ਏਮਜ਼ ਭਰਤੀ ਨੋਟੀਫਿਕੇਸ਼ਨ ਅਨੁਸਾਰ ਅਪਲਾਈ ਦੀ ਪ੍ਰਕਿਰਿਆ ਭਲਕੇ 21 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜੋ 19 ਨਵੰਬਰ ਤਕ ਚੱਲੇਗੀ।

ਨਵੀਂ ਦਿੱਲੀ - ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼), ਨਵੀਂ ਦਿੱਲੀ ਨੇ ਗਰੁੱਪ-ਏ (ਨਾਨ ਫੈਕਲਟੀ), ਬੀ ਤੇ ਸੀ ’ਚ ਕੁੱਲ 214 ਅਹੁਦਿਆਂ ’ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਏਮਜ਼ ਭਰਤੀ ਨੋਟੀਫਿਕੇਸ਼ਨ ਅਨੁਸਾਰ ਅਪਲਾਈ ਦੀ ਪ੍ਰਕਿਰਿਆ ਭਲਕੇ 21 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜੋ 19 ਨਵੰਬਰ ਤਕ ਚੱਲੇਗੀ। ਜੋ ਚਾਹਵਾਨ ਉਮੀਦਵਾਰ ਇਸ ਭਰਤੀ ਲਈ ਫਾਰਮ ਭਰਨਾ ਚਾਹੁੰਦੇ ਹਨ ਉਹ ਵਿਭਾਗ ਦੀ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਏਮਜ਼ ਨੇ ਗਰੁੱਪ ਏ, ਬੀ ਤੇ ਸੀ ’ਚ ਸਾਰੇ ਅਹੁਦਿਆਂ ਲਈ ਇੱਕੋ ਜਿਹੀ ਅਰਜ਼ੀ ਫ਼ੀਸ ਨਿਰਧਾਰਤ ਕੀਤੀ ਹੈ ਤੇ ਬਿਨੈਕਾਰਾਂ ਨੂੰ ਅਪਲਾਈ ਲਈ 1500 ਰੁਪਏ ਦਾ ਭੁਗਤਾਨ ਐਪਲੀਕੇਸ਼ਨ ਫ਼ੀਸ ਦੇ ਤੌਰ ’ਤੇ ਅਪਲਾਈ ਕਰਨ ਦੌਰਾਨ ਦੇਣਾ ਹੋਵੇਗਾ। 

ਅਹੁਦਿਆਂ ਦਾ ਵੇਰਵਾ
ਵੈਟਰਨਰੀ - 1
- ਕੈਮਿਸਟ - 2
- ਸਾਇਓਕੋਲੋਜਿਸਟ- 1
- ਜਨਰਲ ਡਿਊਟੀ ਮੈਡੀਕਲ ਅਫ਼ਸਰ - 4
- ਸਾਇੰਟਿਸਟ - 16
- ਸੀਨੀਅਰ ਕੈਮਿਸਟ- 1
- ਸੀਨੀਅਰ ਟੈਕਨੀਕਲ ਐਡੀਟਰ - 1
- ਵੈੱਲਫੇਅਰ ਆਫ਼ੀਸਰ - 1
- ਅਸਿਸਟੈਂਟ ਡਾਇਟੀਸ਼ੀਅਨ - 10 

ਇੰਝ ਕਰੋ ਅਪਲਾਈ
ਏਮਜ਼ ਨੇ ਗਰੁੱਪ ਏ, ਬੀ ਤੇ ਸੀ ’ਚ ਸਾਰੇ ਅਹੁਦਿਆਂ ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰਾਂ ਨੂੰ ਏਮਜ਼ ਭਰਤੀ ਪੋਰਟਲ aiimsexams.org ’ਤੇ ਵਿਜ਼ਿਟ ਕਰਨ ਤੋਂ ਬਾਅਦ ਹੋਮ ਪੇਜ ’ਤੇ ਹੀ ‘Important Anoucement’ ਸੈਕਸ਼ਨ ’ਚ ਮੁਹੱਈਆ ਕੀਤੇ ਜਾਣ ਵਾਲੇ ਸਬੰਧਤ ਲਿੰਕ ’ਤੇ ਕਲਿੱਕ ਕਰਨਾ ਹੋਵੇਗਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement