ਹਿੰਦੂ ਦੇਵੀ-ਦੇਵਤਿਆਂ ਬਾਰੇ ਭਾਜਪਾ ਆਗੂ ਦੀਆਂ ਭੜਕਾਊ ਟਿੱਪਣੀਆਂ ਨਾਲ ਛਿੜਿਆ ਨਵਾਂ ਵਿਵਾਦ, ਗਰਮਾਇਆ ਮਾਹੌਲ
Published : Oct 20, 2022, 1:27 pm IST
Updated : Oct 20, 2022, 1:28 pm IST
SHARE ARTICLE
BJP MLA Lalan Pasw
BJP MLA Lalan Pasw

ਵਿਧਾਇਕ ਪਾਸਵਾਨ ਨੇ ਹਿੰਦੂ ਧਰਮ ਬਾਰੇ ਸਵਾਲ ਚੁੱਕੇ ਆਪਣੇ ਵੱਲੋਂ ਪੇਸ਼ ਕੀਤੇ ਪੱਖ ਨੂੰ ਸਾਬਤ ਕਰਨ ਲਈ ਸਬੂਤਾਂ ਨਾਲ ਦਲੀਲਾਂ ਦਿੱਤੀਆਂ।

 

ਪਟਨਾ - ਬਿਹਾਰ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਲਲਨ ਪਾਸਵਾਨ ਨੇ ਹਿੰਦੂ ਦੇਵੀ-ਦੇਵਤਿਆਂ ਬਾਰੇ ਅਜੀਬੋ-ਗਰੀਬ ਬਿਆਨ ਦੇ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਪਾਸਵਾਨ ਦੇ ਇਸ ਬਿਆਨ 'ਤੇ ਬੜਾ ਹੰਗਾਮਾ ਹੋਇਆ। ਭਾਗਲਪੁਰ ਦੇ ਸ਼ੇਰਮਾਰੀ ਬਜ਼ਾਰ ਵਿੱਚ ਲੋਕਾਂ ਨੇ ਰੋਸ-ਪ੍ਰਦਰਸ਼ਨ ਕੀਤਾ ਅਤੇ ਭਾਜਪਾ ਵਿਧਾਇਕ ਦਾ ਪੁਤਲਾ ਫ਼ੂਕਿਆ। ਭਾਗਲਪੁਰ ਜ਼ਿਲ੍ਹੇ 'ਚ ਪੈਂਦੇ ਪੀਰਪੈਂਤੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਪਾਸਵਾਨ ਨੇ ਹਿੰਦੂ ਧਰਮ ਬਾਰੇ ਸਵਾਲ ਚੁੱਕੇ ਆਪਣੇ ਵੱਲੋਂ ਪੇਸ਼ ਕੀਤੇ ਪੱਖ ਨੂੰ ਸਾਬਤ ਕਰਨ ਲਈ ਸਬੂਤਾਂ ਨਾਲ ਦਲੀਲਾਂ ਦਿੱਤੀਆਂ।

ਉਸ ਨੇ ਦੀਵਾਲੀ ਮੌਕੇ ਹੁੰਦੀ ਲਕਸ਼ਮੀ ਪੂਜਾ 'ਤੇ ਵੀ ਸਵਾਲ ਖੜ੍ਹੇ ਕੀਤੇ। ਪਾਸਵਾਨ ਨੇ ਕਿਹਾ, "ਜੇਕਰ ਸਾਨੂੰ ਦੌਲਤ ਸਿਰਫ਼ ਦੇਵੀ ਲਕਸ਼ਮੀ ਦੀ ਪੂਜਾ ਕਰਕੇ ਹੀ ਮਿਲਦੀ, ਤਾਂ ਕੋਈ ਮੁਸਲਮਾਨ ਅਰਬਪਤੀ ਅਤੇ ਖਰਬਪਤੀ ਨਾ ਹੁੰਦਾ। ਮੁਸਲਮਾਨ ਦੇਵੀ ਲਕਸ਼ਮੀ ਦੀ ਪੂਜਾ ਨਹੀਂ ਕਰਦੇ, ਤਾਂ ਕੀ ਉਹ ਅਮੀਰ ਨਹੀਂ ਹਨ? ਮੁਸਲਮਾਨ ਦੇਵੀ ਸਰਸਵਤੀ ਦੀ ਪੂਜਾ ਨਹੀਂ ਕਰਦੇ, ਤਾਂ ਕੀ ਮੁਸਲਮਾਨਾਂ ਵਿੱਚ ਕੋਈ ਵਿਦਵਾਨ ਨਹੀਂ? ਕੀ ਮੁਸਲਮਾਨ ਆਈ.ਏ.ਐੱਸ. ਜਾਂ ਆਈ.ਪੀ.ਐੱਸ. ਨਹੀਂ ਬਣਦੇ?"

ਭਾਜਪਾ ਆਗੂ ਨੇ ਕਿਹਾ ਕਿ ਇਹ ਸਿਰਫ਼ ਲੋਕਾਂ ਵੱਲੋਂ ਕੀਤੇ ਜਾਂਦੇ ਵਿਸ਼ਵਾਸ ਦੀ ਗੱਲ ਹੈ। ਉਸ ਨੇ ਕਿਹਾ ਕਿ 'ਆਤਮਾ ਅਤੇ ਪਰਮਾਤਮਾ' ਦਾ ਮਸਲਾ ਵੀ ਲੋਕਾਂ ਦੀ ਸ਼ਰਧਾ 'ਤੇ ਹੀ ਨਿਰਭਰ ਕਰਦਾ ਹੈ। ਲਲਨ ਨੇ ਕਿਹਾ, ''ਜੇ ਤੁਸੀਂ ਮੰਨਦੇ ਹੋ ਤਾਂ ਇਹ ਦੇਵੀ ਹੈ, ਨਹੀਂ ਤਾਂ ਸਿਰਫ਼ ਸਿਰਫ਼ ਪੱਥਰ ਦੀ ਇੱਕ ਮੂਰਤੀ ਹੈ। ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਦੇਵੀ-ਦੇਵਤਿਆਂ ਨੂੰ ਮੰਨਦੇ ਹਾਂ ਜਾਂ ਨਹੀਂ। ਕਿਸੇ ਸਿਧਾਂਤਕ ਨਤੀਜੇ 'ਤੇ ਪਹੁੰਚਣ ਲਈ ਸਾਨੂੰ ਵਿਗਿਆਨਕ ਆਧਾਰ 'ਤੇ ਸੋਚਣਾ ਪਵੇਗਾ। ਜੇਕਰ ਤੁਸੀਂ ਵਿਸ਼ਵਾਸ ਕਰਨਾ ਛੱਡਦੇ ਹੋ, ਤਾਂ ਤੁਹਾਡੀ ਬੌਧਿਕ ਸਮਰੱਥਾ ਵਧੇਗੀ।"

ਪਾਸਵਾਨ ਨੇ ਅੱਗੇ ਕਿਹਾ, "ਇਹ ਮੰਨਿਆ ਜਾਂਦਾ ਹੈ ਕਿ ਬਜਰੰਗਬਲੀ ਸ਼ਕਤੀ ਦੇ ਦੇਵਤਾ ਹਨ ਅਤੇ ਸ਼ਕਤੀ ਪ੍ਰਦਾਨ ਕਰਦੇ ਹਨ। ਮੁਸਲਮਾਨ ਜਾਂ ਈਸਾਈ ਬਜਰੰਗਬਲੀ ਦੀ ਪੂਜਾ ਨਹੀਂ ਕਰਦੇ ਹਨ, ਤਾਂ ਕੀ ਉਹ ਸ਼ਕਤੀਸ਼ਾਲੀ ਨਹੀਂ? ਜਿਸ ਦਿਨ ਤੁਸੀਂ ਵਿਸ਼ਵਾਸ ਕਰਨਾ ਬੰਦ ਕਰ ਦਿਓਗੇ, ਇਹ ਸਭ ਕੁਝ ਖ਼ਤਮ ਹੋ ਜਾਵੇਗਾ।" ਇਸ ਤੋਂ ਪਹਿਲਾਂ ਪਾਸਵਾਨ ਦਾ ਨਾਂਅ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਯਾਦਵ ਨਾਲ ਹੋਈ ਨਿੱਜੀ ਗੱਲਬਾਤ ਨੂੰ ਕਥਿਤ ਤੌਰ 'ਤੇ ਲੀਕ ਕਰਨ ਲਈ ਚਰਚਾ 'ਚ ਆ ਚੁੱਕਿਆ ਹੈ।

Location: India, Bihar, Patna

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement