
ਸੋਨੇ ਦੀ ਕੀਮਤ ’ਚ 3 ਹਜ਼ਾਰ ਤੇ ਚਾਂਦੀ ਦੀ ਕੀਮਤ ’ਚ 9 ਹਜ਼ਾਰ ਰੁਪਏ ਦੀ ਆਈ ਗਿਰਾਵਟ
ਨਵੀਂ ਦਿੱਲੀ : ਦੀਵਾਲੀ ਵਾਲੇ ਦਿਨ 20 ਅਕਤੂਬਰ ਸੋਮਵਾਰ ਨੂੰ ਸੋਨਾ ਲਗਭਗ 3000 ਅਤੇ ਚਾਂਦੀ 9000 ਰੁਪਏ ਸਸਤੀ ਹੋਈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਅਨੁਸਾਰ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 2845 ਰੁਪਏ ਘਟਣ ਨਾਲ 1,26,730 ਰੁਪਏ ’ਤੇ ਆ ਗਈ ਹੈ। ਜਦਕਿ ਇਸ ਤੋਂ ਪਹਿਲਾਂ 17 ਅਕਤੂਬਰ ਨੂੰ 24 ਕੈਰੇਟ ਸੋਨੇ ਦੀ ਕੀਮਤ ਪ੍ਰਤੀ ਦਸ ਗ੍ਰਾਮ 1,29,584 ਰੁਪਏ ਸੀ।
ਉਥੇ ਹੀ ਚਾਂਦੀ ਦੀ ਕੀਮਤ ਵੀ ਅੱਜ ਘਟੀ ਹੈ ਅਤੇ ਇਹ 9130 ਰੁਪਏ ਸਸਤੀ ਹੋਣ ਦੇ ਨਾਲ 1,60,000 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਚਾਂਦੀ 1,69,230 ਰੁਪਏ ਪ੍ਰਤੀ ਕਿਲੋ ਸੀ। ਜਦਕਿ 14 ਅਕਤੂਬਰ ਨੂੰ ਚਾਂਦੀ ਦੀ ਕੀਮਤ 1,78,100 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਈ ਸੀ।
ਜ਼ਿਕਰਯੋਗ ਹੈ ਕਿ ਇਸ ਸਾਲ ਸੋਨੇ ਦੀ ਕੀਮਤ 50,568 ਰੁਪਏ ਵਧੀ ਹੈ। 31 ਦਸੰਬਰ 2024 ਨੂੰ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 76,162 ਰੁਪਏ ਸੀ ਜੋ ਹੁਣ 1,26,730 ਰੁਪਏ ’ਤੇ ਪਹੁੰਚ ਗਈ ਹੈ।