
ਕਿਸਾਨਾਂ ਦੇ ਚਿਹਰਿਆਂ 'ਤੇ ਜਿੱਤ ਦੀ ਖੁਸ਼ੀ ਵੇਖ Zeba Khan ਹੋਈ ਗਦ-ਗਦ
ਨਵੀਂ ਦਿੱਲੀ (ਹਰਜੀਤ ਕੌਰ): ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲ਼ਾਨ ਤੋਂ ਬਾਅਦ ਦੇਸ਼ ਦੇ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਹੈ। ਕਿਸਾਨਾਂ ਨੂੰ ਇਸ ਜਿੱਤ ਲਈ ਦੇਸ਼ਾਂ ਵਿਦੇਸ਼ਾਂ ਤੋਂ ਵਧਾਈਆਂ ਮਿਲ ਰਹੀਆਂ ਹਨ। ਇਸ ਦੌਰਾਨ ਸਮਾਜਿਕ ਕਾਰਕੁਨ ਜ਼ੇਬਾ ਖਾਨ ਨੇ ਵੀ ਕਿਸਾਨ ਅੰਦੋਲਨ ਦੀ ਜਿੱਤ ’ਤੇ ਖੁਸ਼ੀ ਪ੍ਰਗਟਾਈ। ਉਹਨਾਂ ਕਿਹਾ ਕਿ ਅੱਜ ਅੰਦੋਲਨਜੀਵੀਆਂ ਦੀ ਜਿੱਤ ਹੋਈ ਹੈ।
Zeba Khan
ਹੋਰ ਪੜ੍ਹੋ: ਨੈਨੀ ਕੋਰਸ ਤੋਂ ਬਾਅਦ ਕੈਨੇਡਾ ਦੀ PR ਲੈਣਾ ਹੋਇਆ ਆਸਾਨ, ਤੁਸੀਂ ਵੀ ਪੂਰਾ ਕਰ ਸਕਦੇ ਹੋ ਅਪਣਾ ਸੁਪਨਾ
ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਨਾਲ ਜੁੜੇ ਜ਼ੇਬਾ ਖਾਨ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ, ਇਸ ਖੁਸ਼ੀ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਜ਼ੇਬਾ ਖਾਨ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਫੈਸਲੇ ਦਾ ਦਿਲ ਤੋਂ ਸੁਆਗਤ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਸੰਘਰਸ਼ ਵਿਚ ਯੋਗਦਾਨ ਦੇਣ ਵਾਲਿਆਂ ਦੀ ਲਗਨ ਸਦਕਾ ਹੀ ਇਹ ਕਾਨੂੰਨ ਵਾਪਸ ਹੋਏ ਹਨ।
Farmers Protest
ਹੋਰ ਪੜ੍ਹੋ: ਕੰਗਨਾ ਰਣੌਤ ਨੇ ਮੁੜ ਦਿੱਤਾ ਵਿਵਾਦਿਤ ਬਿਆਨ, 'ਅੱਤਵਾਦੀ ਸਰਕਾਰ ਦੀ ਮੋੜ ਰਹੇ ਬਾਂਹ'
ਜ਼ੇਬਾ ਖਾਨ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਕਦੇ ਨਹੀਂ ਭੁੱਲਾਂਗੇ। ਜ਼ੇਬਾ ਖਾਨ ਨੇ ਕਿਹਾ ਕਿ ਅੱਜ ਅੰਦੋਲਨਜੀਵੀਆਂ ਦੀ ਜਿੱਤ ਹੋਈ ਹੈ, ਕਿਸਾਨਾਂ ਦੀ ਜਿੱਤ ਹੋਈ ਹੈ। ਸਭ ਤੋਂ ਵੱਡੀ ਖੁਸ਼ੀ ਦੀ ਗੱਲ਼ ਹੈ ਕਿ ਜਿਨ੍ਹਾਂ ਕਿਸਾਨਾਂ ਨੂੰ ਖਾਲਿਸਤਾਨੀ, ਜਿਹਾਦੀ, ਅੱਤਵਾਦੀ ਕਿਹਾ ਜਾ ਰਿਹਾ ਸੀ, ਪ੍ਰਧਾਨ ਮੰਤਰੀ ਨੇ ਘੱਟੋ-ਘੱਟ ਮੰਨਿਆ ਹੈ ਕਿ ਉਹ ਕਿਸਾਨ ਹਨ ਤੇ ਅੰਦੋਲਨ ਕਿਸਾਨ ਲੜ ਰਹੇ ਹਨ। ਇਹ ਬਹੁਤ ਵੱਡੀ ਗੱਲ ਹੈ।
Zeba Khan
ਹੋਰ ਪੜ੍ਹੋ: ਨੈਨੀ ਕੋਰਸ ਤੋਂ ਬਾਅਦ ਕੈਨੇਡਾ ਦੀ PR ਲੈਣਾ ਹੋਇਆ ਆਸਾਨ, ਤੁਸੀਂ ਵੀ ਪੂਰਾ ਕਰ ਸਕਦੇ ਹੋ ਅਪਣਾ ਸੁਪਨਾ
ਖੇਤੀਬਾੜੀ ਮੰਤਰੀ ਦੇ ਬਿਆਨ ਦਾ ਜਵਾਬ ਦਿੰਦਿਆਂ ਜ਼ੇਬਾ ਖਾਨ ਨੇ ਕਿਹਾ ਕਿ ਉਹ ਅਪਣੀ ਇੱਜ਼ਤ ਬਚਾਉਣ ਲਈ ਕਹਿ ਰਹੇ ਹਨ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ। ਜ਼ੇਬਾ ਖਾਨ ਨੇ ਸਾਰਿਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਵੀ ਦਿੱਤੀਆਂ। ਜ਼ੇਬਾ ਖ਼ਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਸੰਸਦ ਵਿਚ ਖੇਤੀ ਕਾਨੂੰਨ ਲਿਆਂਦੇ ਗਏ, ਉਸੇ ਤਰ੍ਹਾਂ ਇਹਨਾਂ ਨੂੰ ਰੱਦ ਕੀਤਾ ਜਾਵੇ ਤਾਂ ਜੋ ਕਿਸਾਨ ਅਪਣੇ ਘਰਾਂ ਨੂੰ ਜਾ ਸਕਣ।