ਕਿਸਾਨ ਸੰਘਰਸ਼ ਦੀ ਜਿੱਤ ’ਤੇ AAP ਨੇ ਸੂਬੇ ਭਰ 'ਚ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ
Published : Nov 20, 2021, 4:57 pm IST
Updated : Nov 20, 2021, 4:57 pm IST
SHARE ARTICLE
AAP conducted recitations of Sri Sukhmani Sahib across the state
AAP conducted recitations of Sri Sukhmani Sahib across the state

ਹਊਮੈ ਦੀ ਹਾਰ ਅਤੇ ਆਪਸੀ ਏਕੇ, ਅਖੰਡਤਾ ਅਤੇ ਜਨ- ਜਮਹੂਰੀਅਤ ਦੀ ਜਿੱਤ ਦੀ ਪ੍ਰਤੀਕ ਹੈ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ: ਬਰਸਟ

ਚੰਡੀਗੜ੍ਹ: ਆਪਸੀ ਏਕਤਾ, ਇੱਕਜੁਟਤਾ, ਸਬਰ, ਸ਼ਾਂਤੀ ਅਤੇ ਭਾਰਤੀ ਸੰਵਿਧਾਨ ਦੇ ਦਾਇਰੇ ’ਚ ਰਹਿ ਕੇ ਲਗਭੱਗ ਇੱਕ ਸਾਲ ਤੱਕ ਚੱਲੇ ਇਤਿਹਾਸਕ ਕਿਸਾਨੀ ਸੰਘਰਸ ਅੱਗੇ ਕੇਂਦਰ ਸਰਕਾਰ ਦੇ ਹਊਮੈਂ ਦੀ ਹਾਰ ਅਤੇ ਅੰਨਦਾਤਾ ਸਮੇਤ ਜਮਹੂਰੀਅਤ ਦੀ ਜਿੱਤ ਉਤੇ ਆਮ ਆਦਮੀ ਪਾਰਟੀ (ਆਪ) ਨੇ ਸ਼ਨੀਵਾਰ ਨੂੰ ਪੰਜਾਬ ਭਰ ’ਚ ਸ਼ੁਕਰਾਨੇ ਵਜੋਂ ‘ਸ੍ਰੀ ਸੁਖਮਨੀ ਸਾਹਿਬ’ ਦੇ ਪਾਠ ਪ੍ਰਕਾਸ਼ ਕਰਵਾਏ ਗਏ ਅਤੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ- ਮਜ਼ਦੂਰਾਂ ਅਤੇ ਬੀਬੀਆਂ ਦੀ ਯਾਦ ਵਿੱਚ ਅਰਦਾਸਾਂ ਕੀਤੀਆਂ। 

AAP conducted recitations of Sri Sukhmani Sahib across the stateAAP conducted recitations of Sri Sukhmani Sahib across the state

ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਨੇ ਦੱਸਿਆ ਕਿ ਭਾਰਤੀ ਇਤਿਹਾਸ ਵਿੱਚ 15 ਅਗਸਤ ਅਤੇ 26 ਜਨਵਰੀ ਵਾਂਗ 19 ਨਵੰਬਰ ਵੀ ਇੱਕ ਸੁਨਿਹਰੇ ਦਿਨ ਵਜੋਂ ਯਾਦ ਕੀਤਾ ਜਾਂਦਾ ਰਹੇਗਾ, ਕਿਉਂਕਿ ਇਹ ਸਿਰਫ਼ ਅੰਨਦਾਤਾ ਦੀ ਜਿੱਤ ਦਾ ਪ੍ਰਤੀਕ ਨਹੀਂ, ਸਗੋਂ ਭਾਰਤੀ ਸੰਵਿਧਾਨ ਅਤੇ ਅਸਲੀ ਸੰਘੀ ਢਾਂਚੇ ਦੇ ਸਿਧਾਂਤ ਅਤੇ ਸੰਕਲਪ ਤੋਂ ਥਿੜਕਦੀ ਜਾ ਰਹੀ ਜਮਹੂਰੀਅਤ ਨੂੰ ਮੁੱੜ ਲੀਹ ’ਤੇ ਚੜ੍ਹਾਏ ਜਾਣ ਦਾ ਸ਼ੁੱਭ ਸੰਕੇਤ ਵੀ ਹੈ।

Harchand SinghHarchand Singh

ਬਰਸਟ ਅਤੇ ਚੱਢਾ ਨੇ ਦੱਸਿਆ ਕਿ ਚੰਡੀਗੜ੍ਹ ਸਥਿਤ ਪਾਰਟੀ ਮੁੱਖ ਦਫ਼ਤਰ ਸਮੇਤ ਪਟਿਆਲਾ, ਸੰਗਰੂਰ, ਬਠਿੰਡਾ, ਬਰਨਾਲਾ, ਫਰੀਦਕੋਟ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ ਅਤੇ ਰੋਪੜ੍ਹ ਸਮੇਤ ਹੋਰ ਜ਼ਿਲਿ੍ਹਆਂ ਅਤੇ ਤਹਿਸੀਲਾਂ ’ਚ ਪਾਰਟੀ ਦੇ ਆਗੂਆਂ ਅਤੇ ਅਹੁਦੇਦਾਰਾਂ ਨੇ ਸ਼ੁਕਰਾਨੇ ਵਜੋਂ ‘ਸ੍ਰੀ ਸੁਖਮਨੀ ਸਾਹਿਬ’ ਦੇ ਪਾਠ ਕਰਵਾਏ ਅਤੇ ਕਿਸਾਨੀ ਸੰਘਰਸ਼ ਦੇ ‘ਸ਼ਹੀਦਾਂ’ ਨੂੰ ਸਮਰਪਿਤ ਅਰਦਾਸਾਂ ਕੀਤੀਆਂ। ਇਹ ਵੀ ਅਰਜੋਈ ਕੀਤੀ ਕਿ ਆਪਣੇ ਹੱਕਾਂ ਅਤੇ ਹੋਂਦ ਦੀ ਲੜਾਈ ਲੜ ਰਹੇ ਅੰਨਦਾਤਾ ਨੂੰ ਪਰਮਾਤਮਾ ਇਸੇ ਤਰ੍ਹਾਂ ਚੜ੍ਹਦੀ ਕਲਾ, ਸਬਰ ਅਤੇ ਸ਼ਾਂਤੀ ਦੀ ਬਖਸ਼ਿਸ਼ ਹਮੇਸ਼ਾਂ ਬਣਾਈ ਰੱਖੇ।

AAP conducted recitations of Sri Sukhmani Sahib across the stateAAP conducted recitations of Sri Sukhmani Sahib across the state

‘ਆਪ’ ਆਗੂਆਂ ਨੇ ਪੰਜਾਬ ਸਮੇਤ ਦੇਸ਼ ਭਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਸੰਵਿਧਾਨ, ਸੰਘੀ ਢਾਂਚੇ ਅਤੇ ਲੋਕਾਂ ਦੇ ਹੱਕ- ਹਕੂਕਾਂ ਲਈ ਸ਼ਾਂਤੀਪੂਰਵਕ ਸੰਘਰਸ਼ਾਂ ਨੂੰ ਸਨਮਾਨ ਅਤੇ ਸਮਰਥਨ ਦੇਣ ਵਿੱਚ ਕਦੇ ਵੀ ਪਿੱਛੇ ਨਾ ਰਹਿਣ ਅਤੇ ਅਜਿਹੇ ਸੰਘਰਸ਼ਾਂ ਨੂੰ ਧਰਮ, ਜਾਤ- ਪਾਤ ਅਤੇ ਖਿੱਤਿਆਂ ਦੇ ਅਧਾਰ ’ਤੇ ਵੰਡਣ ਵਾਲੀਆਂ ਫ਼ਿਰਕੂ ਅਤੇ ਮੌਕਾਪ੍ਰਸਤ ਸਿਆਸੀ ਤਾਕਤਾਂ ਤੋਂ ਸੁਚੇਤ ਰਹਿਣ।

AAP AAP

ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ’ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਅਰਦਾਸ ਮੌਕੇ ਹੋਰਨਾਂ ਆਗੂਆਂ ਵਿੱਚ ਐਡਵੋਕੇਟ ਅਮਰਦੀਪ ਕੌਰ, ਕਸ਼ਮੀਰ ਕੌਰ, ਪ੍ਰਭਜੋਤ ਕੌਰ, ਅਨੂ ਬੱਬਰ, ਗੁਰਮੇਲ ਸਿੰਘ ਸਿੱਧੂ, ਮਲਵਿੰਦਰ ਸਿੰਘ ਕੰਗ, ਕੁਲਜੀਤ ਸਿੰਘ ਰੰਧਾਵਾ ਡੇਰਾਬਸੀ, ਜਸਪਾਲ ਸਿੰਘ ਕਾਉਣੀ, ਸਰਬਜੀਤ ਸਿੰਘ ਪੰਧੇਰ, ਪ੍ਰਿਤਪਾਲ ਸਿੰਘ, ਗੁਰਿੰਦਰ ਸਿੰਘ ਕੈਰੋਂ, ਮਨਜੀਤ ਸਿੰਘ ਘੁੰਮਣ,  ਪਰਮਿੰਦਰ ਗੋਲਡੀ ਸਮੇਤ ਹੋਰ ਆਗੂ ਅਤੇ ਵਲੰਟੀਅਰ ਵੀ ਮੌਜ਼ੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement