ਕਲਯੁਗੀ ਪਿਓ ਨੇ ਸੌਂ ਰਹੇ 5 ਸਾਲਾ ਲੜਕੇ ਦਾ ਵੱਢਿਆ ਗਲਾ, ਮੌਤ

By : GAGANDEEP

Published : Nov 20, 2022, 12:07 pm IST
Updated : Nov 20, 2022, 12:20 pm IST
SHARE ARTICLE
photo
photo

ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

 

ਮੁੰਬਈ: ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 38 ਸਾਲਾ ਪਿਤਾ ਨੇ ਆਪਣੇ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸ਼ਨੀਵਾਰ ਸਵੇਰੇ ਮਲਵਾਨੀ ਚਰਚ ਨੇੜੇ ਘਰ 'ਚ ਸੁੱਤੇ ਪਏ ਆਪਣੇ ਪੰਜ ਸਾਲਾ ਬੇਟੇ ਦੀ ਹੱਤਿਆ ਕਰਨ ਦੇ ਦੋਸ਼ 'ਚ ਇਕ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਪਿਤਾ ਨੰਦਨ ਨੇ ਆਪਣੇ ਪੁੱਤਰ ਦੀ ਹੱਤਿਆ ਕਰਨ ਤੋਂ ਬਾਅਦ ਥਾਣੇ 'ਚ ਆਤਮ ਸਮਰਪਣ ਕਰ ਦਿੱਤਾ। ਨੰਦਨ ਅਤੇ ਉਸਦੀ 35 ਸਾਲਾ ਪਤਨੀ ਸੁਨੀਤਾ ਮਾਲਵਾਨੀ ਵਿੱਚ ਅੰਡੇ ਦੀ ਦੁਕਾਨ ਚਲਾਉਂਦੇ ਹਨ। ਉਸ ਦੀ 13 ਸਾਲ ਦੀ ਬੇਟੀ ਅਤੇ 5 ਸਾਲ ਦਾ ਬੇਟਾ ਸੀ।

ਨੰਦਨ ਦੀ ਪਤਨੀ ਸੁਨੀਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਅਕਸਰ ਕੰਮ ਕਰਨ ਦੀ ਬਜਾਏ ਘਰ 'ਚ ਹੀ ਸੌਂ ਜਾਂਦਾ ਸੀ। ਇਸ ਦੌਰਾਨ ਸੁਨੀਤਾ ਅਤੇ ਉਸ ਦੀ ਬੇਟੀ ਦੁਕਾਨ ਦਾ ਸੰਚਾਲਨ ਕਰਦੇ ਸਨ। ਨੰਦਨ ਦੀ ਇਹ ਆਦਤ ਉਸ ਦੇ ਅਤੇ ਉਸ ਦੀ ਬੇਟੀ ਵਿਚਕਾਰ ਝਗੜੇ ਦਾ ਕਾਰਨ ਬਣ ਜਾਂਦੀ ਸੀ। ਇਸ ਗੱਲ ਨੂੰ ਲੈ ਕੇ ਘਰ 'ਚ ਅਕਸਰ ਝਗੜਾ ਰਹਿੰਦਾ ਸੀ। ਦੋਸ਼ੀ ਨੰਦਨ ਅਧਿਕਾਰੀ ਦੀ ਪਤਨੀ ਸੁਨੀਤਾ 'ਘਰੇਲੂ ਸਹਾਇਕ' ਵਜੋਂ ਕੰਮ ਕਰਦੀ ਸੀ। ਦੋਸ਼ੀ ਨੰਦਨ ਸਿਗਰਟ ਪੀਣ ਦਾ ਆਦੀ ਸੀ ਅਤੇ ਸੁਨੀਤਾ ਇਸ ਗੱਲ ਨੂੰ ਲੈ ਕੇ ਆਪਣੇ ਪਤੀ ਨਾਲ ਝਗੜਾ ਕਰਦੀ ਸੀ। ਪਤੀ-ਪਤਨੀ ਵਿਚ ਅਕਸਰ ਲੜਾਈ ਹੁੰਦੀ ਰਹਿੰਦੀ ਸੀ।

ਰਿਪੋਰਟ ਮੁਤਾਬਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਨੰਦਨ ਅੰਡੇ ਦੀ ਦੁਕਾਨ ਚਲਾ ਰਿਹਾ ਸੀ। ਸੁਨੀਤਾ ਆਪਣੀ ਬੇਟੀ ਨਾਲ ਸਕੂਲ ਗਈ ਹੋਈ ਸੀ। ਉਸ ਸਮੇਂ ਉਸ ਦਾ ਲੜਕਾ ਸੌਂ ਰਿਹਾ ਸੀ। ਸ਼ਨੀਵਾਰ ਸਵੇਰੇ ਕਰੀਬ 9:40 ਵਜੇ ਸੁਨੀਤਾ ਨੂੰ ਉਸ ਦੀ ਸੱਸ ਦਾ ਫੋਨ ਆਇਆ ਕਿ ਪੁਲਿਸ ਉਸ ਦੇ ਘਰ ਆਈ ਹੈ। ਇਹ ਸੁਣ ਕੇ ਸੁਨੀਤਾ ਜਲਦੀ ਹੀ ਆਪਣੇ ਘਰ ਪਹੁੰਚ ਗਈ। ਘਰ ਪਹੁੰਚ ਕੇ ਉਸ ਨੇ ਅੰਦਰੋਂ ਆਪਣੇ ਲੜਕੇ ਦਾ ਗਲਾ ਵੱਢਿਆ ਹੋਇਆ ਦੇਖਿਆ। ਉਸ ਦੇ ਕੋਲ ਖੂਨ ਨਾਲ ਲੱਥਪੱਥ ਚਾਕੂ ਵੀ ਪਿਆ ਸੀ। ਇਹ ਦੇਖ ਕੇ ਸੁਨੀਤਾ ਰੋਣ ਲੱਗ ਪਈ।
ਘਟਨਾ ਤੋਂ ਬਾਅਦ ਦੋਸ਼ੀ ਨੰਦਨ ਨੇ ਥਾਣੇ 'ਚ ਆਤਮ ਸਮਰਪਣ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਘਰ 'ਚ ਕਲੇਸ਼ ਕਾਰਨ ਨੰਦਨ ਨੇ ਇਹ ਕਦਮ ਚੁੱਕਿਆ। ਫਿਲਹਾਲ ਪੁਲਿਸ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਾਂਚ 'ਚ ਜੁਟੀ ਹੈ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement