Bihar Firing: ਇਕੋ ਪ੍ਰਵਾਰ ਦੇ 6 ਲੋਕਾਂ ’ਤੇ ਹੋਈ ਫਾਇਰਿੰਗ; 2 ਭਰਾਵਾਂ ਅਤੇ ਇਕ ਭੈਣ ਨੇ ਤੋੜਿਆ ਦਮ
Published : Nov 20, 2023, 12:28 pm IST
Updated : Nov 20, 2023, 12:28 pm IST
SHARE ARTICLE
Bihar Firing: Family Shot Over Love Affair; three Dead
Bihar Firing: Family Shot Over Love Affair; three Dead

ਪ੍ਰੇਮ ਸਬੰਧਾਂ ਦੇ ਚਲਦਿਆਂ ਦਿਤਾ ਵਾਰਦਾਤ ਨੂੰ ਅੰਜਾਮ

Bihar Firing: ਬਿਹਾਰ ਦੇ ਲਖੀਸਰਾਏ 'ਚ ਇਕ ਪ੍ਰਵਾਰ 'ਤੇ ਅਪਣੇ ਘਰ ਨੇੜੇ ਹੀ ਤਾਬੜਤੋੜ ਗੋਲੀਬਾਰੀ ਹੋਈ, ਜਿਸ ਦੌਰਾਨ 3 ਲੋਕਾਂ ਦੀ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਪ੍ਰਵਾਰਕ ਮੈਂਬਰ ਛਠ ਪੂਜਾ ਕਰ ਕੇ ਘਾਟ ਤੋਂ ਘਰ ਪਰਤ ਰਹੇ ਸਨ। ਗੋਲੀਬਾਰੀ 'ਚ ਦੋ ਭਰਾਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਲਾਜ ਦੌਰਾਨ ਭੈਣ ਨੇ ਵੀ ਦਮ ਤੋੜ ਦਿਤਾ। ਮ੍ਰਿਤਕਾਂ ਦੀ ਪਛਾਣ ਚੰਦਨ ਕੁਮਾਰ ਅਤੇ ਰਾਜਨੰਦਨ ਕੁਮਾਰ ਪੁੱਤਰ ਸ਼ਸ਼ੀ ਭੂਸ਼ਣ ਵਜੋਂ ਹੋਈ ਹੈ। ਬੇਟੀ ਦੁਰਗਾ ਕੁਮਾਰੀ ਦੀ ਵੀ ਪਟਨਾ 'ਚ ਮੌਤ ਹੋ ਗਈ।

ਜ਼ਖ਼ਮੀਆਂ ਵਿਚ ਦੋ ਨੂੰਹ ਲਵਲੀ ਕੁਮਾਰੀ, ਪ੍ਰੀਤੀ ਕੁਮਾਰੀ ਅਤੇ ਪਿਤਾ ਸ਼ਸ਼ੀ ਭੂਸ਼ਣ ਕੁਮਾਰ ਸ਼ਾਮਲ ਹਨ। ਸਾਰੇ ਜ਼ਖਮੀਆਂ ਨੂੰ ਬੇਗੂਸਰਾਏ ਸਦਰ ਹਸਪਤਾਲ ਤੋਂ ਪਟਨਾ ਰੈਫਰ ਕਰ ਦਿਤਾ ਗਿਆ ਹੈ। ਇਹ ਘਟਨਾ ਜ਼ਿਲ੍ਹੇ ਦੇ ਕਵਈਆ ਥਾਣਾ ਖੇਤਰ ਦੇ ਪੰਜਾਬੀ ਮੁਹੱਲੇ ਦੀ ਹੈ। ਖ਼ਬਰਾਂ ਅਨੁਸਾਰ ਇਹ ਮਾਮਲਾ ਪ੍ਰੇਮ ਸਬੰਧਾਂ ਦਾ ਦਸਿਆ ਜਾ ਰਿਹਾ ਹੈ। ਗੋਲੀ ਮਾਰਨ ਵਾਲਾ ਆਸ਼ੀਸ਼ ਚੌਧਰੀ ਪੀੜਤ ਪ੍ਰਵਾਰ ਦੇ ਸਾਹਮਣੇ ਘਰ ਵਿਚ ਹੀ ਰਹਿ ਰਿਹਾ ਸੀ। ਘਟਨਾ ਤੋਂ ਬਾਅਦ ਉਹ ਫਰਾਰ ਹੋ ਗਿਆ ਹੈ। ਪੁਲਿਸ ਨੇ ਮੌਕੇ ਤੋਂ ਕਤਲ ਵਿਚ ਵਰਤੀ ਪਿਸਤੌਲ ਬਰਾਮਦ ਕਰ ਲਈ ਹੈ।

ਲੜਕੀ ਦੀ ਭਰਜਾਈ ਨੇ ਦਸਿਆ ਕਿ ਉਨ੍ਹਾਂ ਵਿਚਕਾਰ ਪਹਿਲਾਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਇਸ ਸਬੰਧੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਹੈ। ਆਸ਼ੀਸ਼ ਚੌਧਰੀ ਉਸ ਦੀ ਨਣਦ ਨਾਲ ਜ਼ਬਰਦਸਤੀ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਪ੍ਰਵਾਰ ਰਾਜ਼ੀ ਨਹੀਂ ਸੀ।

ਐਸਪੀ ਪੰਕਜ ਕੁਮਾਰ ਨੇ ਦਸਿਆ ਕਿ ਪੰਜਾਬੀ ਮੁਹੱਲੇ ਵਿਚ ਛਠ ਘਾਟ ਤੋਂ ਇਕ ਹੀ ਪ੍ਰਵਾਰ ਦੇ 6 ਤੋਂ 7 ਲੋਕ ਵਾਪਸ ਆ ਰਹੇ ਹਨ। ਗੋਲੀ ਚਲਾਉਣ ਵਾਲੇ ਨੌਜਵਾਨ ਦੀ ਪਛਾਣ ਅਸ਼ੀਸ਼ ਚੌਧਰੀ ਪੁੱਤਰ ਦੁਰਗਾ ਚੌਧਰੀ ਵਾਸੀ ਵਾਰਡ ਨੰਬਰ 15 ਪੰਜਾਬੀ ਮੁਹੱਲਾ ਵਜੋਂ ਹੋਈ ਹੈ। ਜੋ ਪੀੜਤ ਪ੍ਰਵਾਰ ਦੇ ਘਰ ਦੇ ਨੇੜੇ ਹੀ ਰਹਿੰਦਾ ਸੀ। 6 ਲੋਕਾਂ ਨੂੰ ਗੋਲੀ ਲੱਗੀ ਹੈ। ਦਸਿਆ ਜਾ ਰਿਹਾ ਹੈ ਕਿ 10 ਦਿਨ ਪਹਿਲਾਂ ਵੀ ਪ੍ਰਵਾਰਾਂ ਦਾ ਝਗੜਾ ਹੋਇਆ ਸੀ। ਫਿਲਹਾਲ ਪੁਲਿਸ ਵਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

(For more news apart from Family Shot Over Love Affair; three Dead, stay tuned to Rozana Spokesman)

Tags: bihar firing

Location: India, Bihar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement