Sikh Family harassed in Canada: ਗਰਮਖਿਆਲੀਆਂ ਨੂੰ ਤਿਰੰਗੇ ਦਾ ਅਪਮਾਨ ਕਰਨ ਤੋਂ ਰੋਕਣ ’ਤੇ ਸਿੱਖ ਪ੍ਰਵਾਰ ਨਾਲ ਕੀਤੀ ਗਈ ਬਦਸਲੂਕੀ
Published : Nov 14, 2023, 8:10 pm IST
Updated : Nov 14, 2023, 8:10 pm IST
SHARE ARTICLE
Sikh Family harassed in Canada
Sikh Family harassed in Canada

ਦਸਿਆ ਜਾ ਰਿਹਾ ਹੈ ਕਿ ਇਸ ਪ੍ਰਵਾਰ ਨੇ ਗਰਮਖਿਆਲੀਆਂ ਨੂੰ ਭਾਰਤੀ ਝੰਡੇ ਦਾ ਅਪਮਾਨ ਨਾ ਕਰਨ ਲਈ ਕਿਹਾ ਸੀ।

Sikh Youth harassed in Canada: ਕੈਨੇਡਾ ਦੇ ਇਕ ਗੁਰਦੁਆਰਾ ਸਾਹਿਬ ਦੇ ਬਾਹਰ 'ਭਾਰਤ ਵਿਰੋਧੀ' ਨਾਅਰੇ ਲਗਾ ਰਹੇ ਗਰਮਖਿਆਲੀਆਂ ਵਲੋਂ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਆਏ ਸਿੱਖ ਪ੍ਰਵਾਰ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਇਸ ਪ੍ਰਵਾਰ ਨੇ ਗਰਮਖਿਆਲੀਆਂ ਨੂੰ ਭਾਰਤੀ ਝੰਡੇ ਦਾ ਅਪਮਾਨ ਨਾ ਕਰਨ ਲਈ ਕਿਹਾ ਸੀ।

ਇਹ ਘਟਨਾ ਗੁਰਦੁਆਰਾ ਖਾਲਸਾ ਦੀਵਾਨ ਸੋਸਾਇਟੀ ਐਬਟਸਫੋਰਡ ਦੀ ਦੱਸੀ ਜਾ ਰਹੀ ਹੈ। ਇਸ ਮੌਕੇ ਭਾਰਤੀ ਵਣਜ ਦੂਤਘਰ ਦੇ ਅਧਿਕਾਰੀਆਂ ਨੇ ਭਾਰਤੀ ਮੂਲ ਦੇ ਵਿਅਕਤੀਆਂ ਨੂੰ 'ਲਾਈਫ ਸਰਟੀਫਿਕੇਟ' ਜਾਰੀ ਕਰਨ ਲਈ ਇਕ ਕੈਂਪ ਲਗਾਇਆ ਸੀ। ਸੋਸ਼ਲ ਮੀਡੀਆ 'ਤੇ ਇਕ ਵੀਡੀਉ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ ਜਿਸ ਵਿਚ ਇੱਕ ਪੋਸਟਰ ਦੇ ਨਾਲ ਖੜ੍ਹੇ ਗਰਮਖਿਆਲੀਆਂ ਦੇ ਇਕ ਸਮੂਹ ਨੂੰ ਦਿਖਾਇਆ ਗਿਆ ਹੈ, ਜੋ ਲਗਾਤਾਰ ਭਾਰਤ ਵਿਰੋਧੀ ਨਾਅਰੇ ਲਗਾ ਰਹੇ ਹਨ।

ਵਿਰੋਧੀ ਨਾਅਰੇ ਸੁਣਦਿਆਂ ਹੀ ਇਕ ਸਿੱਖ ਨੌਜਵਾਨ ਜੋ ਕਿ ਇਕ ਬਜ਼ੁਰਗ ਵਿਅਕਤੀ (ਜ਼ਾਹਰ ਤੌਰ 'ਤੇ ਉਸ ਦਾ ਪਿਤਾ) ਦੇ ਨਾਲ ਸੀ, ਉਸ ਨੇ ਸੜਕ 'ਤੇ ਸੁੱਟੇ ਤਿਰੰਗੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ। ਭਾਰਤ ਵਿਰੋਧੀ ਨਾਅਰੇ ਸੁਣਨ ਤੋਂ ਬਾਅਦ ਗੁੱਸੇ 'ਚ ਆਏ ਸਿੱਖ ਨੌਜਵਾਨ ਨੇ ਗਰਮਖਿਆਲੀਆਂ ਨੂੰ ਕਿਹਾ, "ਤੁਹਾਡੇ ਕੋਲ ਹੋਰ ਕੋਈ ਕੰਮ ਨਹੀਂ ਹੈ?"

ਸਿੱਖ ਨੌਜਵਾਨ ਨੇ ਫਿਰ ਤਿਰੰਗਾ ਚੁੱਕਣ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਗਰਮਖਿਆਲੀਆਂ ਨੇ ਨੌਜਵਾਨ ਨੂੰ ਧੱਕਾ ਦੇ ਦਿਤਾ। ਇਸ ਮਗਰੋਂ ਉਨ੍ਹਾਂ ਨੇ ਨੌਜੁਆਨ ਨੂੰ ਉਸ ਦੇ ਬਜ਼ੁਰਗ ਪਿਤਾ, ਉਸ ਦੀ ਪਤਨੀ ਅਤੇ ਛੋਟੀ ਧੀ ਸਾਹਮਣੇ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ ਅਤੇ ‘ਤੇਰਾ ਭਰਾ ਮਾਰਿਆ ਗਿਆ ਸੀ ਭਾਰਤ ’ਚ? ਤੇਰੀ ਭੈਣ ਨਾਲ ਬਲਾਤਕਾਰ ਹੋਇਆ ਸੀ? ਤੇਰੇ ਪਿਤਾ ਦੇ ਗਲ ’ਚ ਸੜਕੇ ਟਾਇਰ ਪਾਏ ਗਏ ਸਨ’ ਵਰਗੇ ਤਾਹਨੇ ਮਾਰਨੇ ਸ਼ੁਰੂ ਕਰ ਦਿਤੇ

(For more news apart from Sikh Family harassed in Canada, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement