
ਮੋਟਰ ਸ਼ਿਫਟ ਕਰਨ ਦੌਰਾਨ ਹੋਇਆ ਹਾਦਸਾ
ਰਾਜਸਥਾਨ: ਬਾੜਮੇਰ ਦੇ ਗੁਧਾਮਲਾਨੀ 'ਚ ਬੁੱਧਵਾਰ ਸ਼ਾਮ ਨੂੰ ਚਾਰ ਸਾਲ ਦਾ ਬੱਚਾ ਬੋਰਵੈੱਲ 'ਚ ਡਿੱਗ ਗਿਆ। ਪ੍ਰਸ਼ਾਸਨ ਅਤੇ ਪੁਲਿਸ ਟੀਮਾਂ ਨੇ ਬੱਚੇ ਨੂੰ ਬੋਰਵੈੱਲ ਤੋਂ ਬਾਹਰ ਕੱਢਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ - ਪੱਪੂ ਰਾਮ ਪੁੱਤਰ ਦਲੂਰਾਮ ਵਾਸੀ ਅਰਜਨ ਕੀ ਢਾਣੀ ਘਰ ਦੇ ਨੇੜੇ ਖੇਤ 'ਚ ਖੇਡ ਰਿਹਾ ਸੀ। ਇੱਥੇ ਇੱਕ ਬੋਰਵੈੱਲ ਤੋਂ ਦੂਜੇ ਬੋਰਵੈੱਲ ਵਿੱਚ ਮੋਟਰ ਸ਼ਿਫਟ ਕੀਤੀ ਜਾ ਰਹੀ ਸੀ। ਇਸ ਦੌਰਾਨ ਮਾਸੂਮ ਲੜਕਾ ਖੇਡਦੇ ਹੋਏ ਕਰੀਬ 165 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ।