18 ਹਜ਼ਾਰ ਫੁੱਟ ਦੀ ਉਚਾਈ 'ਤੇ ਜੈਪੁਰ-ਦੇਹਰਾਦੂਨ ਫਲਾਈਟ ਦਾ ਹੋਇਆ ਇੰਜਣ ਫੇਲ੍ਹ, 70 ਯਾਤਰੀ ਸਨ ਸਵਾਰ
Published : Nov 20, 2024, 11:44 am IST
Updated : Nov 20, 2024, 1:37 pm IST
SHARE ARTICLE
Engine failure of Jaipur-Dehradun flight News
Engine failure of Jaipur-Dehradun flight News

ਦਿੱਲੀ ਵਿੱਚ ਕਰਵਾਈ ਐਮਰਜੈਂਸੀ ਲੈਂਡਿੰਗ

Engine failure of Jaipur-Dehradun flight News: ਜੈਪੁਰ-ਦੇਹਰਾਦੂਨ ਦੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ (6E-7468) ਦਾ ਇਕ ਇੰਜਣ 18 ਹਜ਼ਾਰ ਫੁੱਟ 'ਤੇ ਫੇਲ੍ਹ ਹੋ ਗਿਆ। ਫਲਾਈਟ 'ਚ 70 ਯਾਤਰੀ ਸਵਾਰ ਸਨ। ਜਹਾਜ਼ ਦੀ ਦਿੱਲੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਹੋਈ। ਜਹਾਜ਼ ਨੁਕਸਦਾਰ ਇੰਜਣ ਨਾਲ ਕਰੀਬ 30 ਮਿੰਟ ਤੱਕ ਹਵਾ ਵਿੱਚ ਰਿਹਾ। ਹਵਾਈ ਅੱਡੇ ਦੇ ਸੂਤਰਾਂ ਮੁਤਾਬਕ ਇਹ ਘਟਨਾ ਮੰਗਲਵਾਰ ਸ਼ਾਮ ਕਰੀਬ 7 ਵਜੇ ਵਾਪਰੀ।

ਦਰਅਸਲ, ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਨੇ ਮੰਗਲਵਾਰ ਸ਼ਾਮ 5:55 ਵਜੇ ਜੈਪੁਰ ਏਅਰਪੋਰਟ ਤੋਂ ਦੇਹਰਾਦੂਨ ਲਈ ਉਡਾਣ ਭਰਨੀ ਸੀ। ਪਰ ਤਕਨੀਕੀ ਕਾਰਨਾਂ ਕਰਕੇ, ਜਹਾਜ਼ ਨੇ ਨਿਰਧਾਰਤ ਸਮੇਂ ਤੋਂ 40 ਮਿੰਟ ਦੀ ਦੇਰੀ ਨਾਲ 6:35 ਤੇ ਦੇਹਰਾਦੂਨ ਲਈ ਉਡਾਣ ਭਰੀ। ਕਰੀਬ 25 ਮਿੰਟ ਬਾਅਦ ਜਹਾਜ਼ ਦਾ ਇੰਜਣ ਖਰਾਬ ਹੋ ਗਿਆ।

ਪਾਇਲਟ ਨੇ ਏਅਰ ਦਿੱਲੀ ਦੇ ਟ੍ਰੈਫਿਕ ਕੰਟਰੋਲ ਸਿਸਟਮ ਨਾਲ ਸੰਪਰਕ ਕੀਤਾ ਅਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ। ਕਰੀਬ 30 ਮਿੰਟ ਬਾਅਦ ਏਟੀਸੀ ਦਿੱਲੀ ਨੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਦੇ ਦਿੱਤੀ। ਰਾਤ ਕਰੀਬ 8:10 ਵਜੇ ਫਲਾਈਟ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਈ। ਇਸ ਦੌਰਾਨ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ, ਸਾਰੇ ਯਾਤਰੀਆਂ ਨੂੰ ਹਵਾਈ ਅੱਡੇ ਦੇ ਟਰਮੀਨਲ 'ਤੇ ਪਹੁੰਚਾਇਆ ਗਿਆ। ਫਿਰ ਉਨ੍ਹਾਂ ਨੂੰ ਦੂਜੀ ਫਲਾਈਟ ਰਾਹੀਂ ਦੇਹਰਾਦੂਨ ਭੇਜ ਦਿੱਤਾ ਗਿਆ।

ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੰਡੀਗੋ ਦੀ ਜੈਪੁਰ-ਦੇਹਰਾਦੂਨ ਉਡਾਣ 6E-7468 ਦੇ ਏਟੀਆਰ ਟਰਬੋਪ੍ਰੌਪ ਏਅਰਕ੍ਰਾਫਟ (ਵੀਟੀ-ਆਈਆਰਏ) ਦੇ ਇੰਜਣ ਵਿੱਚ ਖਰਾਬੀ ਆਉਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਵੱਲ ਮੋੜ ਦਿੱਤਾ ਗਿਆ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement