
ਸ਼ਿਵਸੈਨਾ ਨੇ ਬੀਜੇਪੀ 'ਤੇ ਇਕ ਕਰਾਰਾ ਹਮਲਾ ਬੋਲਿਆ ਹੈ। ਸ਼ਿਵਸੈਨਾ ਨੇ ਕਿਹਾ ਹੈ ਕਿ ਰਾਮ ਮੰਦਿਰ ਮੁੱਦਾ ਬੀਜੇਪੀ ਲਈ ਇਕ ਹੋਰ ਜੁਮਲਾ ਹੈ। ਪਾਰਟੀ ਨੇ ਕਿਹਾ ਕਿ ਬੀਜੇਪੀ...
ਨਵੀਂ ਦਿੱਲੀ : (ਭਾਸ਼ਾ) ਸ਼ਿਵਸੈਨਾ ਨੇ ਬੀਜੇਪੀ 'ਤੇ ਇਕ ਕਰਾਰਾ ਹਮਲਾ ਬੋਲਿਆ ਹੈ। ਸ਼ਿਵਸੈਨਾ ਨੇ ਕਿਹਾ ਹੈ ਕਿ ਰਾਮ ਮੰਦਿਰ ਮੁੱਦਾ ਬੀਜੇਪੀ ਲਈ ਇਕ ਹੋਰ ਜੁਮਲਾ ਹੈ। ਪਾਰਟੀ ਨੇ ਕਿਹਾ ਕਿ ਬੀਜੇਪੀ ਤਿੰਨ ਰਾਜਾਂ ਵਿਚ ਹਾਲ ਹੀ ਦੇ ਚੋਣਾਂ ਦੀ ਹਾਰ ਦੇ ਬਾਵਜੂਦ ਵੀ ਨਹੀਂ ਉੱਠੀ ਹੈ। ਪਾਰਟੀ ਦੇ ਅੰਦਰ ਹੀ ਰਾਮ ਮੰਦਰ ਉਸਾਰੀ ਨੂੰ ਲੈ ਕੇ ਦਬਾਅ ਹੈ ਪਰ ਪਤਾ ਨਹੀਂ ਭਗਵਾਨ ਰਾਮ ਲਈ ਚੰਗੇ ਦਿਨ ਕਦੋਂ ਆਉਣਗੇ।
Ayodhya
ਸ਼ਿਵਸੈਨਾ ਨੇ ਅਪਣੇ ਮੁੱਖ ਪੱਤਰ 'ਚ ਲਿਖੇ ਸੰਪਾਦਕੀ ਵਿਚ ਕਿਹਾ ਹੈ ਕਿ ਕੁੰਭਕਰਣ ਦੀ ਤਰ੍ਹਾਂ ਇਹ ਸਰਕਾਰ ਤਿੰਨ ਰਾਜਾਂ ਵਿਚ ਹਾਰ ਮਿਲਣ ਦੇ ਬਾਵਜੂਦ ਜਾਗਣ ਲਈ ਤਿਆਰ ਨਹੀਂ ਹੈ। ਦੱਸ ਦਈਏ ਕਿ ਹਾਲ ਹੀ ਵਿਚ ਹੋਏ ਵਿਧਾਨ ਸਭਾ ਚੋਣਾਂ ਵਿਚ ਬੀਜੇਪੀ ਨੂੰ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
Ram Mandir Rally
ਸ਼ਿਵਸੈਨਾ ਨੇ ਕਿਹਾ ਹੈ ਪੂਰਾ ਦੇਸ਼ ਰਾਮ ਮੰਦਿਰ ਬਣਦੇ ਹੋਏ ਦੇਖਣਾ ਚਾਹੁੰਦਾ ਹੈ ਅਤੇ ਇਸ ਵਜ੍ਹਾ ਨਾਲ ਲੋਕਾਂ ਨੇ 2014 ਵਿਚ ਬੀਜੇਪੀ ਨੂੰ ਵੋਟ ਦਿਤੀ ਸੀ। ਹਾਲਾਂਕਿ, ਇਹ ਮੁੱਦਾ ਪਾਰਟੀ ਲਈ ਇਕ ਹੋਰ ਜੁਮਲਾ ਬਣ ਗਿਆ ਹੈ। ਲੇਖ ਵਿਚ ਅੱਗੇ ਲਿਖਿਆ ਹੈ ਕਿ ਭਗਵਾਨ ਰਾਮ ਲਈ ਚੰਗੇ ਦਿਨ ਕਦੋਂ ਆਉਣਗੇ ਜੋ ਕਿ ਇਕ ਖੁੱਲ੍ਹੇ ਟੈਂਟ ਦੇ ਹੇਠਾਂ ਪਿਛਲੇ 25 ਸਾਲ ਤੋਂ ਰਹਿ ਰਹੇ ਹਨ।
Amit Shah
ਦੱਸ ਦਈਏ ਕਿ ਬੁੱਧਵਾਰ ਨੂੰ ਇਕ ਟੀਵੀ ਚੈਨਲ ਦੇ ਪ੍ਰੋਗਰਾਮ ਵਿਚ ਬੋਲਦੇ ਹੋਏ ਅਮਿਤ ਸ਼ਾਹ ਨੇ ਕਿਹਾ ਸੀ ਕਿ ਜੇਕਰ ਸੁਪਰੀਮ ਕੋਰਟ ਰਾਮ ਮੰਦਿਰ ਮਾਮਲੇ ਵਿਚ ਰੋਜ਼ ਸੁਣਵਾਈ ਕਰੇ ਤਾਂ ਫਿਰ ਫ਼ੈਸਲਾ ਆਉਣ ਵਿਚ ਦਸ ਦਿਨ ਤੋਂ ਵੱਧ ਦਾ ਸਮਾਂ ਨਹੀਂ ਲੱਗੇਗਾ। ਸ਼ਿਵਸੈਨਾ ਨੇ ਦਾਅਵਾ ਕੀਤਾ ਹੈ ਕਿ ਰਾਮ ਮੰਦਿਰ ਉਸਾਰੀ ਲਈ ਪਾਰਟੀ ਦੇ ਅੰਦਰ ਤੋਂ ਕਾਫ਼ੀ ਦਬਾਅ ਹੈ। ਇਸ ਨੂੰ ਲੈ ਕੇ ਸਵਾਲ ਹਰ ਮੀਟਿੰਗ ਵਿਚ ਉੱਠਦਾ ਹੈ ਪਰ ਹਾਈਕਮਾਂਡ ਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਹੈ।