ਗੁਰਪ੍ਰੀਤ ਘੁੱਗੀ ਨੇ ਜਿੱਤਿਆ ਸਭ ਦਾ ਦਿਲ, ਕਿਹਾ ਉੜਤਾ ਪੰਜਾਬ ਹੁਣ ਬਣਿਆ ਉੱਠਦਾ ਪੰਜਾਬ
Published : Dec 20, 2020, 1:41 pm IST
Updated : Dec 20, 2020, 1:41 pm IST
SHARE ARTICLE
Gurpreet Ghuggi
Gurpreet Ghuggi

ਖੇਤੀ ਤੋਂ ਬਿਨਾਂ ਸਾਡਾ ਕੋਈ ਧਰਮ ਨਹੀਂ- ਗੁਰਪ੍ਰੀਤ ਘੁੱਗੀ

ਨਵੀਂ ਦਿੱਲੀ (ਚਰਨਜੀਤ ਸਿੰਘ ਸੁਰਖ਼ਾਬ): ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਵੀ ਦਿੱਲੀ ਦੀ ਸਰਹੱਦ ‘ਤੇ ਡਟੇ ਹੋਏ ਹਨ। ਗੁਰਪ੍ਰੀਤ ਘੁੱਗੀ ਸਮਾਜ ਸੇਵੀ ਸੰਸਥਾ ਯੁਨਾਇਟਡ ਸਿੱਖ ਵੱਲੋਂ ਚਲਾਈ ਜਾ ਰਹੀ ਸੇਵਾ ਵਿਚ ਅਹਿਮ ਯੋਗਦਾਨ ਪਾ ਰਹੇ ਹਨ।

Gurpreet GhuggiGurpreet Ghuggi

ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਘੁੱਗੀ ਨੇ ਕਿਹਾ ਕਿ ਯੂਨਾਇਟਡ ਸਿੱਖਜ਼ ਵੱਲੋਂ ਲਗਾਤਾਰ ਠੰਢ ਵਿਚ ਡਟੇ ਹੋਏ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ। ਸੰਸਥਾ ਵੱਲੋਂ ਠੰਢੀਆਂ ਹਵਾਵਾਂ ਤੋਂ ਬਚਣ ਲਈ ਵਾਟਰਪਰੂਫ ਟੈਂਟ ਲਗਾਏ ਗਏ ਹਨ, ਜਿਸ ਵਿਚ ਕਿਸਾਨ ਅਰਾਮ ਨਾਲ ਸੌ ਸਕਦੇ ਹਨ। ਇਸ ਲਈ ਲਗਾਤਾਰ ਆਰਡਰ ਦਿੱਤੇ ਜਾ ਰਹੇ ਹਨ।

Geezer Geezer

ਉਹਨਾਂ ਦੱਸਿਆ ਕਿ ਲੋਕ ਭਾਰੀ ਗਿਣਤੀ ਵਿਚ ਯੋਗਦਾਨ ਦੇਣ ਲਈ ਫੋਨ ਕਰ ਰਹੇ ਹਨ। ਇਸ ਤੋਂ ਇਲ਼ਾਵਾ ਕਿਸਾਨਾਂ ਨੂੰ ਗਰਮ ਪਾਣੀ ਦੀ ਸਹੂਲਤ ਦੇਣ ਲਈ ਦੇਸੀ ਗੀਜ਼ਰ ਵੀ ਲਿਆਂਦੇ ਗਏ ਹਨ। ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਇਸ ਦੌਰਾਨ ਹਰ ਧਰਮ ਦੇ ਭਰਾ ਅਪਣਾ ਫਰਜ਼ ਨਿਭਾਅ ਰਹੇ ਹਨ। ਉਹਨਾਂ ਕਿਹਾ ਕਿ ਖੇਤੀ ਤੋਂ ਬਿਨਾਂ ਸਾਡਾ ਕੋਈ ਧਰਮ ਨਹੀਂ ਹੈ। ਗੁਰਬਾਣੀ ਵਿਚ ਵੀ ਖੇਤੀ ਨੂੰ ਸਭ ਤੋਂ ਉੱਤਮ ਦੱਸਿਆ ਗਿਆ ਹੈ। ਉਹਨਾਂ ਸਾਰਿਆਂ ਨੂੰ ਸੱਚ ਤੇ ਹਕੀਕਤ ਨਾਲ ਜੁੜਨ ਦੀ ਅਪੀਲ ਕੀਤੀ।

Gurpreet GhuggiGurpreet Ghuggi

ਸੰਘਰਸ਼ ਲਈ ਦਿੱਲੀ ਆਉਣ ਵਾਲਿਆਂ ਨੂੰ ਗੁਰਪ੍ਰੀਤ ਘੁੱਗੀ ਨੇ ਅਪੀਲ ਕੀਤੀ ਕਿ ਜੋ ਵੀ ਦਿੱਲੀ ਆ ਰਿਹਾ ਹੈ ਉਹ ਅਪਣੇ ਨਾਲ ਰਾਸ਼ਣ ਨਾ ਲੈ ਕੇ ਆਵੇ ਕਿਉਂਕਿ ਇੱਥੇ ਰਾਸ਼ਣ ਦੀ ਕੋਈ ਕਮੀ ਨਹੀਂ ਹੈ। ਜੋ ਵੀ ਆ ਰਿਹਾ ਹੈ ਉਹ ਅਪਣੇ ਨਾਲ ਗਰਮ ਕੱਪੜੇ, ਜਰਾਬਾਂ, ਦਸਤਾਨੇ ਆਦਿ ਦਾ ਇਕ ਇਕ ਜੋੜਾ ਲੈ ਕੇ ਆਵੇ।

Gurpreet GhuggiGurpreet Ghuggi

ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਜੇਕਰ ਕਹਿ ਰਹੇ ਹਨ ਕਿ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦਾ ਫਾਇਦਾ ਮਿਲਣਾ ਸ਼ੁਰੂ ਹੋ ਗਿਆ ਹੈ ਤਾਂ ਇਹ ਉਹ ਕਿਸਾਨ ਹੋਣਗੇ ਜੋ ਸਰਕਾਰ ਨੇ ਭਰਤੀ ਕੀਤੇ ਹੋਣਗੇ। ਜੇ ਕਿਸਾਨ ਨੂੰ ਫਾਇਦਾ ਹੋ ਰਿਹਾ ਹੁੰਦਾ ਤਾਂ ਉਹ ਖੇਤ ‘ਚ ਜਾ ਕੇ ਖੇਤੀ ਕਰਦੇ ਨਾ ਕਿ ਠੰਢ ਵਿਚ ਜ਼ਮੀਨ ‘ਤੇ ਆ ਕੇ ਬੈਠਦੇ। ਨਸ਼ੇ ਬਾਰੇ ਬੋਲਦਿਆਂ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਪੈਦਾ ਕੀਤੀ ਗਈ ਸੀ, ਪੰਜਾਬ ਦੇ ਬੱਚਿਆਂ ਨੂੰ ਗ੍ਰਾਹਕ ਬਣਾਇਆ ਗਿਆ ਸੀ। ਪਰ ਹੁਣ ਅਸੀਂ ਅਪਣੀ ਅਗਲੀ ਪੀੜੀ ਨੂੰ ਬਚਾ ਲਿਆ ਹੈ।

Gurpreet GhuggiGurpreet Ghuggi

ਉਹਨਾਂ ਕਿਹਾ ਕਿ ਜਿਸ ਨੂੰ ਉੜਤਾ ਪੰਜਾਬ ਕਿਹਾ ਗਿਆ ਸੀ, ਹੁਣ ਉਹ ਉੱਠਦਾ ਪੰਜਾਬ ਹੈ। ਲੋਕਾਂ ਨੇ ਨੌਜਵਾਨਾਂ ਨੂੰ ਨਜ਼ਰਅੰਦਾਜ਼ ਕੀਤਾ ਸੀ ਪਰ ਜਵਾਨਾਂ ਨੇ ਦਿਖਾ ਦਿੱਤਾ ਕਿ ਅਸੀਂ ਕਿਸ ਦੇ ਪੁੱਤਰ ਹਾਂ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਵਿਚ ਨਿਰਾਸ਼ਾ ਨਾ ਆਉਣ ਦੇਣ ਤੇ ਹਮੇਸ਼ਾਂ ਚੜ੍ਹਦੀਕਲਾ ਵਿਚ ਰਹਿਣ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement