
ਦੇਖੋ ਕਿਸ Tick ਦਾ ਕੀ ਹੈ ਮਤਲਬ ?
ਨਵੀਂ ਦਿੱਲੀ - ਲੰਬੇ ਸਮੇਂ ਤੋਂ ਟਵਿੱਟਰ 'ਤੇ ਨੀਲੀ ਟਿੱਕ ਸੀ ਪਰ ਕੁਝ ਸਮਾਂ ਪਹਿਲਾਂ ਐਲੋਨ ਮਸਕ ਦੀ ਐਂਟਰੀ ਤੋਂ ਬਾਅਦ ਇਹ ਸਾਰੀ ਰੂਪਰੇਖਾ ਬਦਲ ਗਈ ਹੈ। ਹਾਲ ਹੀ ਵਿਚ, ਕੰਪਨੀ ਨੇ ਘੋਸ਼ਣਾ ਕੀਤੀ ਸੀ ਕਿ ਹੁਣ ਯੂਜ਼ਰਸ ਨੂੰ ਨੀਲੇ ਰੰਗ ਤੋਂ ਇਲਾਵਾ ਵੈਰੀਫਿਕੇਸ਼ਨ ਲਈ ਇੱਕ ਵੱਖਰੇ ਰੰਗ ਦਾ ਟਿੱਕ ਮਿਲਣ ਵਾਲਾ ਹੈ ਜੋ ਕਿ ਹੁਣ ਦਿਖਣ ਲੱਗ ਗਿਆ ਹੈ। ਕਈ ਸਰਕਾਰੀ ਅਧਿਕਾਰੀਆਂ ਅਤੇ ਕਈ ਅਦਾਰਿਆਂ ਨੂੰ ਹੁਣ ਉਨ੍ਹਾਂ ਦੇ ਨਾਵਾਂ ਦੇ ਅੱਗੇ ਦਿਖਾਈ ਦੇਣ ਵਾਲੇ ਗਰੇਅ ਟਿੱਕਾਂ ਵਿੱਚ ਤਸਦੀਕ ਦਿੱਤੀ ਗਈ ਹੈ।
ਇਹ ਗ੍ਰੇਅ ਟਿੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੁਨੀਆ ਭਰ ਦੇ ਕਈ ਮਸ਼ਹੂਰ ਲੋਕਾਂ ਦੇ ਪ੍ਰੋਫਾਈਲਾਂ 'ਤੇ ਸਜਾਇਆ ਗਿਆ ਹੈ। ਹਾਲਾਂਕਿ ਦੇਸ਼ ਭਰ ਦੇ ਹੋਰ ਵੱਡੇ ਨੇਤਾਵਾਂ ਅਤੇ ਸੰਸਥਾਵਾਂ ਦੇ ਖਾਤਿਆਂ 'ਤੇ ਅਜੇ ਵੀ ਪੁਰਾਣਾ ਬਲੂ ਟਿੱਕ ਦਿਖਾਈ ਦੇ ਰਿਹਾ ਹੈ, ਪਰ ਇਹ ਸਪੱਸ਼ਟ ਹੈ ਕਿ ਫਿਲਹਾਲ ਇਹ ਅਪਡੇਟ ਸਾਰਿਆਂ ਲਈ ਜਾਰੀ ਨਹੀਂ ਕੀਤਾ ਗਿਆ ਹੈ। ਕੁਝ ਦਿਨਾਂ ਵਿੱਚ ਟਵਿੱਟਰ 'ਤੇ ਹੋਰ ਲੋਕਾਂ ਦੀ ਵੈਰੀਫਿਕੇਸ਼ਨ ਸਥਿਤੀ ਨੂੰ ਬਦਲਣ ਦੀ ਉਮੀਦ ਹੈ।
ਪੀਐੱਮ ਮੋਦੀ ਨੂੰ ਵੀ ਗ੍ਰੇਅ ਟਿੱਕ ਮਿਲੀ ਹੈ ਜਿਸ ਦੀ ਤਸਵੀਰ ਸਾਫ਼ ਹੋ ਗਈ ਹੈ।
ਕਿਸ Tick ਦਾ ਕੀ ਹੈ ਮਤਲਬ ?
ਕੰਪਨੀਆਂ ਦੇ ਅਕਾਊਂਟ - Gold Tick
ਸਰਕਾਰੀ ਅਕਾਊਂਟ - Grey Tick
ਆਮ ਵਿਅਕਤੀਆਂ ਲਈ - Blue Tick