Students do not study After 10th in India News: ਭਾਰਤ ਅੰਦਰ 20.6 ਫ਼ੀ ਸਦੀ ਵਿਦਿਆਰਥੀ ਦਸਵੀਂ ਜਮਾਤ ਤੋਂ ਬਾਅਦ ਨਹੀਂ ਕਰਦੇ ਪੜ੍ਹਾਈ

By : GAGANDEEP

Published : Dec 20, 2023, 2:43 pm IST
Updated : Dec 20, 2023, 2:49 pm IST
SHARE ARTICLE
20.6 percent of students do not study after class 10 in India News in punjabi
20.6 percent of students do not study after class 10 in India News in punjabi

Students do not study After 10th in India News: ਸਭ ਤੋਂ ਵੱਧ ਉੜੀਸਾ ਅਤੇ ਬਿਹਾਰ ’ਚ ਵਿਦਿਆਰਥੀ ਛਡਦੇ ਹਨ ਸਕੂਲ

20.6 percent of students do not study after class 10 in India News in punjabi : ਭਾਰਤ ਅੰਦਰ ਸਾਲ 2021-22 ਦੌਰਾਨ 10ਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡਣ ਵਾਲਿਆਂ ਦੀ ਦਰ 20.6 ਫੀ ਸਦੀ ਰਹੀ। ਹਾਲਾਂਕਿ ਇਹ ਦਰ 2018-19 ਤੋਂ ਬਾਅਦ ਲਗਾਤਾਰ ਘੱਟ ਰਹੀ ਹੈ ਜੋ ਉਸ ਸਮੇਂ 28.4٪ ਸੀ, ਪਰ ਇਹ ਅਜੇ ਵੀ 20٪ ਤੋਂ ਉੱਪਰ ਹੈ। ਇਸ ’ਚ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲਾ ਸੂਬਾ ਓਡੀਸ਼ਾ ਹੈ ਜਿੱਥੇ 49.9٪ ਵਿਦਿਆਰਥੀਆਂ ਨੇ ਦਸਵੀਂ ਤੋਂ ਬਾਅਦ ਸਕੂਲ ਛੱਡ ਦਿਤਾ। ਇਸ ਤੋਂ ਬਾਅਦ 42.1٪ ਦੇ ਨਾਲ ਬਿਹਾਰ ਦਾ ਨੰਬਰ ਹੈ, 10 ਸੂਬੇ ਅਜਿਹੇ ਹਨ ਜਿੱਥੇ ਸਕੂਲ ਛੱਡਣ ਦੀ ਦਰ ਕੌਮੀ ਔਸਤ ਨਾਲੋਂ ਵੱਧ ਹੈ। 

ਇਹ ਜਾਣਕਾਰੀ ਲੋਕ ਸਭਾ ’ਚ ਡੀ.ਐਮ.ਕੇ. ਸੰਸਦ ਮੈਂਬਰ ਕਲਾਨਿਧੀ ਵੀਰਾਸਵਾਮੀ ਵਲੋਂ ਪੁੱਛੇ ਗਏ ਸਵਾਲਾਂ ਦੇ ਲਿਖਤੀ ਜਵਾਬ ’ਚ ਸਾਂਝੀ ਕੀਤੀ ਗਈ। ਉਨ੍ਹਾਂ ਨੇ ਪੁਛਿਆ ਸੀ ਕਿ ਕੀ ਸਰਕਾਰ ਸਿੱਖਿਆ ਮੰਤਰਾਲੇ ਵਲੋਂ ਹਾਲ ਹੀ ’ਚ ਕੀਤੇ ਗਏ ਵਿਸ਼ਲੇਸ਼ਣ ਤੋਂ ਜਾਣੂ ਹੈ ਕਿ ਲਗਭਗ 35 ਲੱਖ ਵਿਦਿਆਰਥੀ ਦਸਵੀਂ ਜਮਾਤ ’ਚ ਅਪਣੀ ਪੜ੍ਹਾਈ ਬੰਦ ਕਰ ਦਿੰਦੇ ਹਨ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ 2022 ’ਚ 1,89,90,809 ਵਿਦਿਆਰਥੀ ਦਸਵੀਂ ਜਮਾਤ ਦੇ ਇਮਤਿਹਾਨਾਂ ’ਚ ਸ਼ਾਮਲ ਹੋਏ ਸਨ।  ਜਿਨ੍ਹਾਂ ’ਚੋਂ 29,56,138 ਵਿਦਿਆਰਥੀ 11ਵੀਂ ਜਮਾਤ ’ਚ ਦਾਖ਼ਲਾ ਲੈਣ ’ਚ ਅਸਫਲ ਰਹੇ। 

ਇਮਤਿਹਾਨਾਂ ’ਚ ਵਿਦਿਆਰਥੀਆਂ ਦੀ ਅਸਫਲਤਾ ਦੇ ਕਾਰਨ ਵੱਖ-ਵੱਖ ਕਾਰਕਾਂ ’ਤੇ ਨਿਰਭਰ ਕਰਦੇ ਹਨ ਜਿਵੇਂ ਕਿ ਸਕੂਲ ਨਾ ਜਾਣਾ, ਸਕੂਲਾਂ ’ਚ ਹਦਾਇਤਾਂ ਦੀ ਪਾਲਣਾ ਕਰਨ ’ਚ ਮੁਸ਼ਕਲ, ਪੜ੍ਹਾਈ ’ਚ ਦਿਲਚਸਪੀ ਦੀ ਕਮੀ, ਮੁਸ਼ਕਲ ਪ੍ਰਸ਼ਨ ਪੱਤਰ, ਮਿਆਰੀ ਅਧਿਆਪਕਾਂ ਦੀ ਘਾਟ, ਮਾਪਿਆਂ, ਅਧਿਆਪਕਾਂ ਅਤੇ ਸਕੂਲਾਂ ਤੋਂ ਸਹਾਇਤਾ ਦੀ ਘਾਟ ਆਦਿ। ਇਸ ਤੋਂ ਇਲਾਵਾ, ਸਿੱਖਿਆ ਸੰਵਿਧਾਨ ਦੀ ਸਮਕਾਲੀ ਸੂਚੀ ਵਿੱਚ ਹੈ ਅਤੇ ਜ਼ਿਆਦਾਤਰ ਸਕੂਲ ਸਬੰਧਤ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਦੇ ਅਧਿਕਾਰ ਖੇਤਰ ’ਚ ਹਨ। 

ਸਿੱਖਿਆ ਮੰਤਰਾਲੇ ਨੇ ਪਿਛਲੇ ਚਾਰ ਸਾਲਾਂ (2018-19 ਤੋਂ 2021-22) ਲਈ ਦਸਵੀਂ ਜਮਾਤ ’ਚ ਵਿਦਿਆਰਥੀਆਂ ਦੀ ਸਕੂਲ ਛੱਡਣ ਦੀ ਦਰ ਦਾ ਵੇਰਵਾ ਰਾਜ-ਵਾਰ ਸਾਂਝਾ ਕੀਤਾ। ਓਡੀਸ਼ਾ ਅਤੇ ਬਿਹਾਰ ਤੋਂ ਇਲਾਵਾ ਮੇਘਾਲਿਆ (33.5٪), ਕਰਨਾਟਕ (28.5٪), ਆਂਧਰਾ ਪ੍ਰਦੇਸ਼ ਅਤੇ ਅਸਾਮ ’ਚ 28.3٪, ਗੁਜਰਾਤ (28.2٪) ਅਤੇ ਤੇਲੰਗਾਨਾ (27.4٪) ਸਕੂਲ ਛੱਡਣ ਵਾਲੇ ਹੋਰ ਸੂਬੇ ਹਨ। 

ਜਿੱਥੇ ਅਸਾਮ ਨੇ ਪਿਛਲੇ ਚਾਰ ਸਾਲਾਂ ਦੌਰਾਨ 44٪ ਤੋਂ 28.3٪ ਤਕ ਸੁਧਾਰ ਵਿਖਾਇਆ ਹੈ, ਦੂਜੇ ਪਾਸੇ ਓਡੀਸ਼ਾ ’ਚ ਇਸੇ ਮਿਆਦ ਦੌਰਾਨ 12.8٪ ਤੋਂ 49.9٪ ਤਕ ਨਕਾਰਾਤਮਕ ਰੁਝਾਨ ਵੇਖਿਆ ਗਿਆ ਹੈ। 

ਜਿਨ੍ਹਾਂ ਸੂਬਿਆਂ ’ਚ ਸਕੂਲ ਛੱਡਣ ਦੀ ਦਰ 10٪ ਤੋਂ ਘੱਟ ਹੈ, ਉਨ੍ਹਾਂ ਵਿਚ ਉੱਤਰ ਪ੍ਰਦੇਸ਼ (9.2٪), ਤ੍ਰਿਪੁਰਾ (3.8٪), ਤਮਿਲਨਾਡੂ (9٪), ਮਨੀਪੁਰ, ਮੱਧ ਪ੍ਰਦੇਸ਼ (9.8٪), ਹਿਮਾਚਲ ਪ੍ਰਦੇਸ਼ (2.5٪), ਹਰਿਆਣਾ (7.4٪) ਅਤੇ ਦਿੱਲੀ (1.3٪) ਸ਼ਾਮਲ ਹਨ। ਦਸਵੀਂ ਜਮਾਤ ’ਚ ਫੇਲ੍ਹ ਹੋਣ ਵਾਲਿਆਂ ਦੀ ਗਿਣਤੀ, ਹਾਲਾਂਕਿ ਅਜੇ ਵੀ 29 ਲੱਖ ਤੋਂ ਵੱਧ ਹੈ, 2018 ’ਚ 39 ਲੱਖ ਤੋਂ ਵੱਧ ਅਤੇ 2021 ’ਚ 45.98 ਲੱਖ (ਕੋਵਿਡ-19 ਸਾਲ) ਤੋਂ ਘੱਟ ਗਈ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement