Coronavirus: ਕੋਰੋਨਾ ਸੰਕਰਮਣ ਨੂੰ ਲੈ ਕੇ ਅੱਜ ਸੂਬਿਆਂ ਨਾਲ ਸਮੀਖਿਆ ਮੀਟਿੰਗ ਕਰਨਗੇ ਕੇਂਦਰੀ ਸਿਹਤ ਮੰਤਰੀ
Corona is increasing again in india News in punjabi : ਕੋਰੋਨਾ ਵਾਇਰਸ ਇਕ ਵਾਰ ਫਿਰ ਫੈਲ ਰਿਹਾ ਹੈ। ਕੋਰੋਨਾ ਦੇ ਨਵੇਂ ਰੂਪ JN.1 ਨੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਭਾਰਤ 'ਚ ਵੀ ਕੋਰੋਨਾ ਦੇ ਮਾਮਲੇ ਵਧੇ ਹਨ। ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਅੱਜ ਲਗਾਤਾਰ ਵੱਧ ਰਹੇ ਕੋਰੋਨਾ ਸੰਕਰਮਣ ਨੂੰ ਲੈ ਕੇ ਸੂਬਿਆਂ ਨਾਲ ਸਮੀਖਿਆ ਮੀਟਿੰਗ ਕਰਨਗੇ। ਇਹ ਮੀਟਿੰਗ ਆਨਲਾਈਨ ਹੋਵੇਗੀ, ਜਿਸ ਵਿੱਚ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਅਤੇ ਅਧਿਕਾਰੀਆਂ ਸਮੇਤ ਕਈ ਲੋਕ ਮੌਜੂਦ ਹੋਣਗੇ।
ਇਹ ਵੀ ਪੜ੍ਹੋ: Jandiala Guru Encounter: ਜੰਡਿਆਲਾ ਗੁਰੂ 'ਚ ਵੱਡਾ ਐਨਕਾਊਂਟਰ, ਨਾਮੀ ਗੈਂਗਸਟਰ ਕੀਤਾ ਢੇਰ
ਮੀਟਿੰਗ ਵਿੱਚ ਸਿਹਤ ਸਹੂਲਤਾਂ ਅਤੇ ਤਿਆਰੀ ਦੇ ਨਾਲ-ਨਾਲ ਇਨਫੈਕਸ਼ਨ ਨੂੰ ਰੋਕਣ ਦੇ ਉਪਾਵਾਂ 'ਤੇ ਚਰਚਾ ਕੀਤੀ ਜਾਵੇਗੀ। ਭਾਰਤ ਵਿੱਚ, ਕੇਰਲ ਰਾਜ ਵਿੱਚ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਕੇਰਲ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 115 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸੂਬੇ 'ਚ ਮਰੀਜ਼ਾਂ ਦੀ ਗਿਣਤੀ 1,749 ਹੋ ਗਈ ਹੈ। ਮਹਾਰਾਸ਼ਟਰ, ਗੋਆ, ਉੱਤਰ ਪ੍ਰਦੇਸ਼ ਵਿੱਚ ਵੀ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਮਹਾਰਾਸ਼ਟਰ 'ਚ ਜੇਐਨ.1 ਦਾ ਇਕ ਤੇ ਗੋਆ ਤੋਂ 18 ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 1970 ਤੱਕ ਪਹੁੰਚ ਗਈ ਹੈ। ਪਿਛਲੇ 9 ਦਿਨਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ।
ਇਹ ਵੀ ਪੜ੍ਹੋ: Punjabi Singer Kamal Grewal: ਪੰਜਾਬੀ ਗਾਇਕ 'ਤੇ ਮਾਮਲਾ ਦਰਜ, ਸਟੰਟ ਵੀਡੀਓ ਪਾਉਣ ਦੇ ਲੱਗੇ ਇਲਜ਼ਾਮ
ਦੱਸ ਦੇਈਏ ਕਿ ਕੋਰੋਨਾ JN.1 ਦੇ ਨਵੇਂ ਰੂਪ ਦਾ ਪਹਿਲਾ ਕੇਸ 8 ਦਸੰਬਰ ਨੂੰ ਕੇਰਲ ਵਿੱਚ ਪਾਇਆ ਗਿਆ ਸੀ। ਇਹ ਇਨਫੈਕਸ਼ਨ ਇੱਕ 79 ਸਾਲਾ ਔਰਤ ਵਿੱਚ ਪਾਈ ਗਈ ਸੀ। ਦੂਜੇ ਪਾਸੇ ਵਿਦੇਸ਼ਾਂ ਵਿੱਚ ਵੀ ਕੋਰੋਨਾ ਕਾਰਨ ਹਾਹਾਕਾਰ ਮਚੀ ਹੋਈ ਹੈ। ਸਿੰਗਾਪੁਰ ਦੀ ਹਾਲਤ ਸਭ ਤੋਂ ਮਾੜੀ ਹੈ। ਜਿੱਥੇ ਇੱਕ ਹਫ਼ਤੇ ਵਿੱਚ 56 ਹਜ਼ਾਰ ਤੋਂ ਵੱਧ ਮਰੀਜ਼ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਮਲੇਸ਼ੀਆ ਅਤੇ ਇੰਡੋਨੇਸ਼ੀਆ ਵਿੱਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।