Punjabi Singer Kamal Grewal: ਪੰਜਾਬੀ ਗਾਇਕ 'ਤੇ ਮਾਮਲਾ ਦਰਜ, ਸਟੰਟ ਵਾਲੀ ਵੀਡੀਓ ਪਾਉਣ ਦੇ ਲੱਗੇ ਇਲਜ਼ਾਮ

By : GAGANDEEP

Published : Dec 20, 2023, 9:55 am IST
Updated : Dec 20, 2023, 11:47 am IST
SHARE ARTICLE
A case has been registered against the Punjabi singer Kamal Grewal News in punjabi
A case has been registered against the Punjabi singer Kamal Grewal News in punjabi

Punjabi Singer Kamal Grewal: ਮਨ੍ਹਾਂ ਕਰਨ ਦੇ ਬਾਵਜੂਦ ਮੇਲੇ 'ਚ ਕੀਤਾ ਸਟੰਟ

A case has been registered against the Punjabi singer Kamal Grewal News in punjabi : ਨਵਾਂਸ਼ਹਿਰ ਪੁਲਿਸ ਨੇ ਟਰੈਕਟਰ 'ਤੇ ਸਟੰਟ ਕਰਨ ਵਾਲੇ ਸਟੰਟਮੈਨ ਹੈਪੀ ਮਾਹਲਾ ਅਤੇ ਪੰਜਾਬੀ ਗਾਇਕ ਕਮਲ ਗਰੇਵਾਲ ਖਿਲਾਫ ਮਾਮਲਾ ਦਰਜ ਕੀਤਾ ਹੈ। ਸਦਰ ਪੁਲਿਸ ਨੇ ਭੜਕਾਊ ਗੀਤ ਗਾਉਣ ਵਾਲੇ ਗਾਇਕ ਅਤੇ ਸਟੰਟ ਦੀ ਵੀਡੀਓ ਇੰਸਟਾਗ੍ਰਾਮ 'ਤੇ ਪੋਸਟ ਕਰਨ 'ਤੇ ਸਟੰਟਮੈਨ ਖਿਲਾਫ ਮਾਮਲਾ ਦਰਜ ਕੀਤਾ ਹੈ।

 ਇਹ ਵੀ ਪੜ੍ਹੋ: Punjab Weather Update News: ਪੰਜਾਬ ਵਿਚ ਠੰਡ ਨੇ ਠਾਰੇ ਲੋਕ, 9 ਸ਼ਹਿਰ ਸ਼ਿਮਲਾ ਤੋਂ ਵੀ ਜ਼ਿਆਦਾ ਠੰਡੇ 

ਥਾਣਾ ਸਦਰ ਦੇ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 11 ਦਸੰਬਰ ਨੂੰ ਸੂਚਨਾ ਮਿਲੀ ਸੀ ਕਿ ਮੋਗਾ ਜ਼ਿਲ੍ਹੇ ਦੇ ਥਾਣਾ ਬਾਘਾਪੁਰਾਣਾ ਦੇ ਪਿੰਡ ਮਾਹਲਾ ਦਾ ਰਹਿਣ ਵਾਲਾ ਗਗਨਪਾਲ ਸਿੰਘ (ਹੈਪੀ ਮਾਹਲਾ) ਨਵਾਂਸ਼ਹਿਰ ਦੇ ਪਿੰਡ ਪੱਲੀ ਉਚੀ ਵਿਖੇ ਆਇਆ ਹੋਇਆ ਹੈ। ਉੱਥੇ ਉਹ ਆਪਣੇ ਸਵਰਾਜ ਟਰੈਕਟਰ 'ਤੇ ਸਟੰਟ ਕਰ ਰਿਹਾ ਸੀ। ਦੂਜੇ ਮਾਮਲੇ 'ਚ ਹੈਪੀ ਨੇ ਗਾਇਕ ਕਮਲ ਗਰੇਵਾਲ ਦਾ ਇਕ ਗੀਤ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ। ਗਾਇਕ ਕਮਲ ਗਰੇਵਾਲ ਦੇ ਗੀਤ ਨੂੰ ਭੜਕਾਊ ਕਰਾਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਪੁਲਸ ਨੇ ਗਾਇਕ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਹੈ।

 ਇਹ ਵੀ ਪੜ੍ਹੋ: Punjab vigilance: 'ਆਪਣੇ ਅਧਿਕਾਰ ਖੇਤਰ 'ਚ ਰਹੋ', ਪੰਜਾਬ ਵਿਧਾਨ ਸਭਾ ਦੀ ਵਿਜੀਲੈਂਸ ਨੂੰ ਦੋ ਟੁੱਕ  

ਥਾਣਾ ਸਦਰ ਨਵਾਂਸ਼ਹਿਰ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਮੁਖਬਰ ਵੱਲੋਂ ਦਿੱਤੀ ਸੂਚਨਾ ਦੇ ਮਿਲੀ ਸੀ। ਇਸ ਆਧਾਰ ‘ਤੇ 11 ਦਸੰਬਰ ਨੂੰ ਗਗਨ ਪਾਲ ਉਰਫ ਹੈਪੀ ਮਾਹਲਾ ‘ਤੇ ਡੀਸੀ ਦਫ਼ਤਰ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਸਨ। ਪੁਲਿਸ ਅਨੁਸਾਰ ਹੈਪੀ ਮਾਹਲਾ ਨੇ ਖ਼ਤਰਨਾਕ ਢੰਗ ਨਾਲ ਟਰੈਕਟਰ ਸਟੰਟ ਕੀਤੇ ਜਿਸ ਖ਼ਿਲਾਫ਼ ਆਈਪੀਸੀ (IPC) ਦੀ ਧਾਰਾ 188,279,184 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਕਮਲ ਗਰੇਵਾਲ ਦਾ ਇੱਕ ਗੀਤ ਹੈ ਅਤੇ ਇਸ ਦੇ ਭੜਕਾਊ ਬੋਲ ਕਾਰਨ ਉਸ ਵਿਰੁੱਧ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਿਸ ਦੇ ਬੋਲ ਹਨ ”ਜਿਹੜੇ ਕੰਮ ਸਰਕਾਰ ਵੱਲੋਂ ਬੈਨ ਹੈ, ਜੱਟ ਉਨ੍ਹਾਂ ਦਾ ਫੈਨ ਹੈ’ ਦਾ ਗੀਤ ਸਟੇਟਸ ਪਾ ਦਿੱਤਾ ਗਿਆ। ਇਸ ਗੀਤ ‘ਤੇ ਸਰਕਾਰ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਨੋਟਿਸ ਦੇ ਕੇ ਗ੍ਰਿਫਤਾਰ ਕੀਤਾ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement