
ਭਾਜਪਾ ਹਾਈ ਕਮਾਨ ਅਤੇ ਮੋਦੀ ਸਰਕਾਰ 'ਤੇ ਹਮਲਾ ਕਰਦਿਆਂ ਨਾਰਾਜ਼ ਭਾਜਪਾ ਆਗੂ ਸ਼ਤਰੂਘਣ ਸਿਨਹਾ ਨੇ ਕਿਹਾ ਕਿ ਕੋਲਕਾਤਾ ਦੀ ਰੈਲੀ 'ਭਾਰਤ ਦੀ ਜਮਹੂਰੀਅਤ
ਪਟਨਾ : ਭਾਜਪਾ ਹਾਈ ਕਮਾਨ ਅਤੇ ਮੋਦੀ ਸਰਕਾਰ 'ਤੇ ਹਮਲਾ ਕਰਦਿਆਂ ਨਾਰਾਜ਼ ਭਾਜਪਾ ਆਗੂ ਸ਼ਤਰੂਘਣ ਸਿਨਹਾ ਨੇ ਕਿਹਾ ਕਿ ਕੋਲਕਾਤਾ ਦੀ ਰੈਲੀ 'ਭਾਰਤ ਦੀ ਜਮਹੂਰੀਅਤ ਨੂੰ ਬਰਬਾਦ ਹੋਣ ਤੋਂ ਬਚਾਉਣ' ਦੇ ਟੀਚੇ ਨਾਲ ਕਰਵਾਈ ਗਈ ਸੀ। ਇਥੇ ਉਨ੍ਹਾਂ ਕਈ ਵਿਰੋਧੀ ਆਗੂਆਂ ਨਾਲ ਮੰਚ ਸਾਂਝਾ ਕੀਤਾ ਸੀ। ਸਿਨਹਾ ਪਟਨਾ ਸਾਹਿਬ ਤੋਂ ਸੰਸਦ ਮੈਂਬਰ ਹਨ। ਰੈਲੀ ਵਿਚ ਅਪਣੀ ਮੌਜੂਦਗੀ ਨਾਲ ਉਨ੍ਹਾਂ ਪਾਰਟੀ ਨੂੰ ਚਿੰਤਾ ਵਿਚ ਪਾ ਦਿਤਾ ਹੈ। ਉਨ੍ਹਾਂ ਰੈਲੀ ਵਿਚ ਮੰਚ ਤੋਂ ਕਿਹਾ ਕਿ ਮੋਦੀ ਅਤੇ ਅਮਿਤ ਸ਼ਾਹ ਦੀ ਅਗਵਾਈ ਵਿਚ ਲੋਕਸ਼ਾਹੀ ਦੀ ਥਾਂ ਤਾਨਾਸ਼ਾਹੀ ਪਨਪੀ ਹੈ।
Mamata Banerjee
ਲੋਕਸ਼ਾਹੀ ਅਟਲ ਅਡਵਾਨੀ ਦੇ ਦੌਰ ਦੀ ਵਿਸ਼ੇਸ਼ਤਾ ਸੀ। ਸਿਨਹਾ ਨੇ ਰੈਲੀ ਬਾਰੇ ਟਵਿਟਰ 'ਤੇ ਵੀ ਲਿਖਿਆ ਸੀ। ਉਨ੍ਹਾਂ ਰੈਲੀ ਬਾਰੇ ਕਿਹਾ, 'ਬਦਲਾਅ ਦੇ ਹੱਕ ਵਿਚ ਇਸ ਗਠਜੋੜ ਦੀ ਏਕਤਾ ਨੂੰ ਸਮਰਥਨ ਦੇਣ ਲਈ ਲੱਖਾਂ ਲੋਕ ਆਏ। ਇਹ ਅਦਭੁਤ ਰੈਲੀ ਸੀ ਅਤੇ ਭਾਰੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਸਨ। ਸਿਨਾਹ ਨੇ ਮਮਤਾ ਬੈਨਰਜੀ ਦੀ ਵੀ ਤਾਰੀਫ਼ ਕੀਤੀ। ਉਧਰ, ਪੱਤਰਕਾਰ ਸੰਮੇਲਨ ਵਿਚ ਭਾਜਪਾ ਦੇ ਬੁਲਾਰੇ ਰਾਜੀਵ ਪ੍ਰਤਾਪ ਰੂਡੀ ਨੇ ਕਿਹਾ ਕਿ ਪਾਰਟੀ ਨੇ ਵਿਰੋਧੀ ਧਿਰ ਦੀ ਰੈਲੀ ਵਿਚ ਸਿਨਹਾ ਦੀ ਮੌਜੂਦਗੀ ਦਾ ਨੋਟਿਸ ਲਿਆ ਹੈ। (ਏਜੰਸੀ)