ਤਾਮਿਲਨਾਡੂ 'ਚ ਜਲੀਕੱਟੂ ਨੇ ਬਣਾਇਆ ਵਿਸ਼ਵ ਰਿਕਾਰਡ ਪਰ ਦੋ ਲੋਕਾਂ ਦੀ ਹੋਈ ਮੌਤ 
Published : Jan 21, 2019, 12:44 pm IST
Updated : Jan 21, 2019, 12:46 pm IST
SHARE ARTICLE
Jallikattu
Jallikattu

ਮੁੱਖ ਮੰਤਰੀ ਈ ਪਲਾਨੀਸਾਮੀ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਸਾਰੇ ਮਾਪਦੰਡਾਂ 'ਤੇ ਅਮਲ ਕੀਤਾ ਜਾ ਰਿਹਾ ਹੈ।

ਚੇਨਈ : ਤਾਮਿਲਨਾਡੂ ਦੇ ਪੁਡੂਕੋਟਾਈ ਵਿਚ ਕਰਵਾਏ ਗਏ ਜਲੀਕੱਟੂ ਵਿਚ ਸੱਭ ਤੋਂ ਜ਼ਿਆਦਾ ਗਿਣਤੀ ਵਿਚ ਸਾਨ੍ਹਾਂ ਨੂੰ ਮੈਦਾਨ ਵਿਚ ਉਤਾਰੇ ਜਾਣ ਕਾਰਨ ਵਿਸ਼ਵ ਵਿਕਾਰਡ ਵਿਚ ਇਸ ਦਾ ਨਾਮ ਦਰਜ ਹੋ ਗਿਆ ਹੈ। ਤਾਮਿਲਨਾਡੂ ਦੇ ਸਿਹਤ ਮੰਤਰੀ ਸੀ ਵਿਜਯਾ ਭਾਸਕਰ ਦੇ ਤਾਲਮੇਲ ਨਾਲ ਵੀਰਾਮਿਲਾਈ ਵਿਚ ਸਾਨ੍ਹਾਂ ਨੂੰ ਕਾਬੂ ਕਰਨ ਵਾਲੇ ਇਸ ਖੇਡ ਵਿਚ 1,354 ਸਾਨ੍ਹਾਂ ਨੂੰ ਸ਼ਾਮਲ ਕੀਤਾ ਗਿਆ। 424 ਲੋਕ ਇਹਨਾਂ ਸਾਨ੍ਹਾਂ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ।

jallikattu event at Viralimalai jallikattu event at Viralimalai

ਵਰਲਡਕਿੰਗਸ ਵਰਲਡ ਰਿਕਾਰਡ ਯੂਨੀਅਨ ਦੇ ਨੁਮਾਇੰਦੇ ਨੇ ਦੱਸਿਆ ਕਿ ਇਸ ਵਿਚ ਭਾਗ ਲੈਣ ਵਾਲੇ ਸਾਨ੍ਹਾਂ ਦੀ ਗਿਣਤੀ 1,354 ਸੀ ਜੋ ਦੋ ਸਾਲ ਪਹਿਲਾਂ ਹੋਏ ਖੇਡ ਵਿਚ 647 ਸਾਨ੍ਹਾਂ ਦੇ ਮੁਕਾਬਲੇ ਦੁਗਣੀ ਹੈ। ਇਸ ਦੌਰਾਨ ਦੋ ਲੋਕਾਂ ਦੀ ਮੌਤ ਵੀ ਹੋਈ ਹੈ। ਮ੍ਰਿਤਕਾਂ ਦੇ ਨਾਮ ਰਾਮ ਅਤੇ ਸਤੀਸ਼ ਕੁਮਾਰ ਹਨ। ਦੋਨਾਂ ਦੀ ਉਮਰ 35 ਸਾਲ ਸੀ। ਇਸ ਖੇਡ ਦੌਰਾਨ ਹੀ ਇਹਨਾਂ ਦੋਨਾਂ 'ਤੇ ਸਾਨ੍ਹਾਂ ਨੇ ਹਮਲਾ ਕਰ ਦਿਤਾ।

Two killed in this gameTwo killed in this game

ਜਿਸ ਤੋਂ ਬਾਅਦ ਇਹਨਾਂ ਨੂੰ ਬਹੁਤ ਸੱਟਾਂ ਲਗੀਆਂ ਅਤੇ ਇਹਨਾਂ ਦੀ ਮੌਤ ਹੋ ਗਈ। ਜ਼ਿਲ੍ਹਾ ਪੁਲਿਸ ਮੁਤਾਬਕ ਇਸ ਦੌਰਾਨ ਦੋ ਲੋਕਾਂ ਦੀ ਮੌਤ ਹੋਈ ਹੈ, ਜਦਕਿ 31 ਹੋਰ ਜਖ਼ਮੀ ਹੋਏ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਕੁਲੈਕਸ਼ਨ ਪੁਆਇੰਟ ਤੋਂ ਕੁਝ ਦੂਰੀ 'ਤੇ ਹੋਈ। ਜਿਥੇ ਮਾਲਕ ਅਪਣੇ ਸਾਨ੍ਹਾਂ ਨੂੰ ਅਖਾੜਾ ਪਾਰ ਕਰਨ ਤੋਂ ਬਾਅਦ ਵਾਪਲ ਲਿਆ ਰਹੇ ਸਨ। ਦੂਜੇ ਪਾਸੇ ਮੁੱਖ ਮੰਤਰੀ ਈ ਪਲਾਨੀਸਾਮੀ ਦਾ ਕਹਿਣਾ ਹੈ ਕਿ

Tamil Nadu Chief Minister PalaniswamiTamil Nadu Chief Minister Palaniswami

ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਸਾਰੇ ਮਾਪਦੰਡਾਂ 'ਤੇ ਅਮਲ ਕੀਤਾ ਜਾ ਰਿਹਾ ਹੈ। ਜਦ ਸਾਨ੍ਹ ਦਰਸ਼ਕਾਂ ਵੱਲ ਨੂੰ ਜਾਂਦੇ ਹਨ ਤਾਂ ਸਾਨ੍ਹ ਮਾਲਕਾਂ ਲਈ ਵੀ ਅਪਣੇ ਸਾਨ੍ਹਾਂ 'ਤੇ ਕਾਬੂ ਪਾਉਣਾ ਔਖਾ ਹੋ ਜਾਂਦਾ ਹੈ। ਸੁਰੱਖਿਆ ਕਾਰਨਾਂ ਨੂੰ ਮੁੱਖ ਰਖੱਦੇ ਹੋਏ ਸਾਨ੍ਹਾਂ ਨੂੰ ਫੜਨ ਲਈ ਨੈਟ ਜਾਂ ਕਿਸੇ ਹੋਰ ਤਰੀਕੇ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਦੱਸ ਦਈਏ ਕਿ ਸਾਲ 2014 ਵਿਚ ਸੁਪਰੀਮ ਕੋਰਟ ਨੇ ਸਾਨ੍ਹਾਂ

Supreme Court of India Supreme Court of India

ਨਾਲ ਕੀਤੀ ਜਾਂਦੀ ਬੇਰਹਿਮੀ ਅਤੇ ਦਰਸ਼ਕਾਂ ਦੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਜਲੀਕੱਟੂ  'ਤੇ ਪਾਬੰਦੀ ਲਗਾ ਦਿਤੀ ਸੀ। ਦੋ ਦਹਾਕਿਆਂ ਵਿਚ ਇਸ ਕਾਰਨ 200 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਤਾਮਿਲਨਾਡੂ ਸਰਕਾਰ ਨੇ 2017 ਵਿਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਆਰਡੀਨੈਂਸ ਰਾਹੀਂ ਪਾਬੰਦੀ ਹਟਾਉਣ ਲਈ ਰਾਹ ਪੱਧਰਾ ਕਰ ਲਿਆ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement