ਹਵਾ ਵਿਚ ਲਟਕੀ ਕੁਰਸੀ 'ਤੇ 8 ਘੰਟੇ ਬੈਠ ਕੇ ਜਾਂਬਾਜ਼ ਨੇ ਬਣਾਇਆ ਵਿਸ਼ਵ ਰਿਕਾਰਡ
Published : Dec 10, 2018, 5:56 pm IST
Updated : Dec 10, 2018, 6:01 pm IST
SHARE ARTICLE
Freddy Nock
Freddy Nock

ਫਰੇਡੀ ਨੋਕ  ਨੇ ਇਕ ਹਵਾ ਵਿਚ ਲਟਕੀ ਕੁਰਸੀ ਵਿਚ 8 ਘੰਟੇ 30 ਮਿੰਟ ਅਤੇ 55 ਸੈਕੰਡ ਲੰਘਾਏ ਅਤੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਇਕ ਨਵਾਂ ਰਿਕਾਰਡ ਦਰਜ ਕੀਤਾ।

ਸਵਿਟਜ਼ਰਲੈਂਡ, ( ਭਾਸ਼ਾ ) : ਸਵਿਟਰਜ਼ਲੈਂਡ ਦੇ ਇਕ ਜਾਂਬਾਜ਼ ਨੇ ਅਜਿਹਾ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ ਜਿਸ ਨੂੰ ਤੋੜਨਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਉੱਚੀਆਂ ਤਾਰਾਂ ਦੇ ਕਲਾਕਾਰ ਦੇ ਤੌਰ 'ਤੇ ਦੁਨੀਆ ਭਰ ਵਿਚ ਅਪਣੀ ਪਛਾਣ ਹਾਸਲ ਕਰਨ ਵਾਲੇ ਫਰੇਡੀ ਨੋਕ  ਨੇ ਇਕ ਹਵਾ ਵਿਚ ਲਟਕੀ ਕੁਰਸੀ ਵਿਚ 8 ਘੰਟੇ 30 ਮਿੰਟ ਅਤੇ 55 ਸੈਕੰਡ ਲੰਘਾਏ ਅਤੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਇਕ ਨਵਾਂ ਰਿਕਾਰਡ ਦਰਜ ਕੀਤਾ। ਫਰੇਡੀ ਨੇ ਸੱਭ ਤੋਂ ਲੰਮੇ ਸਮੇਂ ਤੱਕ ਦੋ ਪਾਸਿਆਂ ਤੋਂ ਬੰਨੀ ਗਈ ਰੱਸੀ ਵਿਚ ਰੱਖੀ ਗਈ ਕੁਰਸੀ ਦੇ ਭਾਰ ਦਾ ਸੰਤੁਲਨ ਬਣਾ ਕੇ

 Freddy managed to keep his balanceFreddy managed to keep his balance

ਬੈਠਣ ਵਾਲੇ ਵਿਅਕਤੀ ਦੇ ਤੌਰ 'ਤੇ ਇਹ ਰਿਕਾਰਡ ਅਪਣੇ ਨਾਮ ਕਰ ਲਿਆ ਹੈ। ਇਸ ਦੌਰਾਨ ਜਿਸ ਰੱਸੀ ਦੇ ਸਹਾਰੇ ਲਟਕੀ ਕੁਰਸੀ 'ਤੇ ਫਰੇਡੀ ਬੈਠੇ ਸਨ ਉਹ ਜ਼ਮੀਨ ਤੋਂ 36 ਫੁੱਟ ਉੱਤੇ ਲਟਕੀ ਹੋਈ ਸੀ। ਦੱਸ ਦਈਏ ਕਿ ਫਰੇਡੀ ਨੇ ਇਹ ਰਿਕਾਰਡ ਈਬਿਕਨ ਦੇ ਮਾਲ ਆਫ ਸਵਿਟਜ਼ਰਲੈਂਡ ਵਿਚ ਬਣਾਇਆ ਹੈ। ਦਰਅਸਲ ਮਾਲ ਆਫ ਸਵਿਟਰਜ਼ਲੈਂਡ ਨੇ ਮਾਲ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਜਿਸ ਵਿਚ ਫਰੇਡੀ ਨੇ ਅਪਣੀ ਕਲਾਕਾਰੀ ਨਾਲ ਹਰ ਕਿਸੇ ਨੂੰ ਹੈਰਾਨ ਕਰ ਦਿਤਾ।

 The world recordThe world record

ਉਹਨਾਂ ਨੇ ਜਿਵੇਂ ਹੀ ਰੱਸੀ ਤੇ ਰੱਖੀ ਕੁਰਸੀ 'ਤੇ ਬੈਠ ਕੇ ਰਿਕਾਰਡ ਬਣਾਉਣ ਦੀ ਸ਼ੁਰੂਆਤ ਕੀਤੀ ਤਾਂ ਉਹਨਾਂ ਦੇ ਆਲੇ-ਦੁਆਲੇ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਖ਼ਬਰਾਂ ਮੁਤਾਬਕ ਫਰੇਡੀ ਨੇ ਇਸ ਰਿਕਾਰਡ ਨੂੰ ਬਣਾਉਣ ਲਈ ਹਵਾ ਵਿਚ 8 ਘੰਟੇ, 30 ਮਿੰਟ ਅਤੇ 55 ਸੈਕੰਡ ਬਿਤਾਏ। ਉਹਨਾਂ ਨੇ ਰੱਸੀ ਦੇ ਦੂਜੇ ਪਾਸੇ ਪਹੁੰਚ ਕੇ ਅਪਣੇ ਇਸ ਸਟੰਟ ਨੂੰ ਖਤਮ ਕੀਤਾ। ਦੱਸ ਦਈਏ ਕਿ ਫਰੇਡੀ ਨੇ ਇਹ ਸਟੰਟ ਸੁਰੱਖਿਆ ਬੈਲਟ ਜਾਂ

Guinness World RecordsGuinness World Records

ਸਾਧਨ ਦੀ ਵਰਤੋਂ ਦੇ ਬਿਨਾਂ ਪੂਰਾ ਕੀਤਾ। ਇਸ ਦੌਰਾਨ ਉਹਨਾਂ ਨੇ ਅਪਣੇ ਪੈਰਾਂ 'ਤੇ ਇਕ ਮੋਟਾ ਅਤੇ ਲੰਮਾ ਖੰਭਾ ਰੱਖ ਕੇ ਸੰਤੁਲਨ ਬਣਾਈ ਰੱਖਿਆ। ਸਟੰਟ ਕਰਦੇ ਹੋਏ ਉਹਨਾਂ ਨੇ ਰੋਟੀ ਅਤੇ ਆਈਸਕ੍ਰੀਮ ਦਾ ਵੀ ਆਨੰਦ ਮਾਣਿਆ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਫਰੇਡੀ ਦਾ ਨਾਮ ਗਿੰਨੀਜ਼ ਬੁੱਕ ਆਫ   ਵਰਲਡ ਰਿਕਾਰਡ ਵਿਚ ਆਇਆ ਹੈ। ਇਸ ਤੋਂ ਪਹਿਲਾਂ 2015 ਵਿਚ ਵੀ ਉਹਨਾਂ ਨੇ 38.06 ਡਿਗਰੀ ਤੇ ਕੱਸੀ ਹੋਈ ਰੱਸੀ 'ਤੇ ਤੁਰ ਕੇ ਵਿਸ਼ਵ ਰਿਕਾਰਡ ਬਣਾਇਆ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement